ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਲਮਾਨ ਵੱਲੋਂ ਫ਼ਰਜ਼ੀ ਅਮਰੀਕੀ ਪ੍ਰੋਗਰਾਮਾਂ ਦੇ ਐਲਾਨ ਬਾਰੇ ਚਿਤਾਵਨੀ

10:37 AM Sep 18, 2024 IST

ਨਵੀਂ ਦਿੱਲੀ, 17 ਸਤੰਬਰ
ਅਦਾਕਾਰ ਸਲਮਾਨ ਖਾਨ ਨੇ ਬਿਆਨ ਜਾਰੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਅਮਰੀਕਾ ਵਿੱਚ ਆਪਣੇ ਸੰਗੀਤ ਸਮਾਰੋਹਾਂ ਅਤੇ ਪੇਸ਼ਕਾਰੀਆਂ ਦੇ ਫਰਜ਼ੀ ਐਲਾਨਾਂ ਸਬੰਧੀ ਸਾਵਧਾਨ ਕੀਤਾ ਹੈ। ਅਦਾਕਾਰ (58 ਸਾਲ) ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ’ਤੇ ਇਨ੍ਹਾਂ ਦਾਅਵਿਆਂ ਬਾਰੇ ਸੂਚਨਾ ਸਾਂਝੀ ਕੀਤੀ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘ਇਹ ਸੂਚਿਤ ਕੀਤਾ ਜਾਂਦਾ ਹੈ ਕਿ ਸਲਮਾਨ ਖਾਨ ਅਤੇ ਉਨ੍ਹਾਂ ਨਾਲ ਸਬੰਧਤ ਕੋਈ ਵੀ ਕੰਪਨੀ ਜਾਂ ਟੀਮ 2024 ਵਿੱਚ ਅਮਰੀਕਾ ਵਿੱਚ ਕੋਈ ਸਮਾਗਮ ਨਹੀਂ ਕਰ ਰਹੀ ਹੈ। ਸਲਮਾਨ ਦੇ ਅਜਿਹੇ ਕਿਸੇ ਪ੍ਰੋਗਰਾਮ ਦਾ ਕੋਈ ਵੀ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ। ਕਿਰਪਾ ਕਰਕੇ ਅਜਿਹੇ ਪ੍ਰੋਗਰਾਮਾਂ ਸਬੰਧੀ ਕਿਸੇ ਵੀ ਈਮੇਲ, ਸੰਦੇਸ਼ ਜਾਂ ਇਸ਼ਤਿਹਾਰ ’ਤੇ ਭਰੋਸਾ ਨਾ ਕਰੋ। ਸਲਮਾਨ ਖਾਨ ਦੇ ਨਾਂ ਦੀ ਗਲਤ ਵਰਤੋਂ ਕਰਕੇ ਧੋਖਾਧੜੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’ -ਪੀਟੀਆਈ

Advertisement

Advertisement