For the best experience, open
https://m.punjabitribuneonline.com
on your mobile browser.
Advertisement

ਸਰਬਜੋਤ ਸਿੰਘ ਦਾ ਜੱਦੀ ਪਿੰਡ ਬਟੋਲੀ ’ਚ ਨਿੱਘਾ ਸਵਾਗਤ

07:37 AM Aug 12, 2024 IST
ਸਰਬਜੋਤ ਸਿੰਘ ਦਾ ਜੱਦੀ ਪਿੰਡ ਬਟੋਲੀ ’ਚ ਨਿੱਘਾ ਸਵਾਗਤ
ਸਰਬਜੋਤ ਸਿੰਘ ਦਾ ਸਨਮਾਨ ਕਰਦੇ ਹੋਏ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਤੇ ਹੋਰ ਆਗੂ।
Advertisement

ਸਰਬਜੀਤ ਸਿੰਘ ਭੱਟੀ
ਲਾਲੜੂ , 11 ਅਗਸਤ
ਪੈਰਿਸ ਉਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ਵਾਲਾ ਨਿਸ਼ਾਨੇਬਾਜ਼ ਸਰਬਜੋਤ ਸਿੰਘ ਦਾ ਲਾਲੜੂ ਨੇੜੇ ਉਸ ਦੇ ਜੱਦੀ ਪਿੰਡ ਬਟੋਲੀ ’ਚ ਅੱਜ ਨਿੱਘਾ ਸਵਾਗਤ ਕੀਤਾ ਗਿਆ। ਉਂਜ ਸਰਬਜੋਤ ਨੂੰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਪੈਂਦੇ ਪਿੰਡ ਧੀਨ ਦਾ ਵਾਸੀ ਮੰਨਿਆ ਜਾਂਦਾ ਹੈ ਕਿਉਂਕਿ ਬਟੋਲੀ ਦੇ ਨੰਬਰਦਾਰ ਹਰਦੇਵ ਸਿੰਘ ਦਾ ਇੱਕ ਪੁੱਤਰ ਜਤਿੰਦਰ ਸਿੰਘ ਪਿੰਡ ਧੀਨ ’ਚ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ। ਇਸ ਕਰਕੇ ਸਰਬਜੋਤ ਸਿੰਘ ਪਿੰਡ ਧੀਨ ’ਚ ਰਹਿੰਦਿਆਂ ਅੰਬਾਲੇ ’ਚ ਟਰੇਨਿੰਗ ਲੈਂਦਾ ਰਿਹਾ ਹੈ ਅਤੇ ਆਪਣੇ ਦਾਦਕੇ ਪਿੰਡ ਬਟੌਲੀ ਵੀ ਆਉਂਦਾ ਜਾਂਦਾ ਰਹਿੰਦਾ ਹੈ।
ਸਰਬਜੋਤ ਵੱਲੋਂ ਓਲੰਪਿਕ ’ਚ ਕਾਂਸੀ ਦਾ ਤਗ਼ਮਾ ਜਿੱਤਣ ਦੀ ਖੁਸ਼ੀ ’ਚ ਅੱਜ ਬਟੌਲੀ ਪਿੰਡ ਦੇ ਗੁਰਦੁਆਰੇ ਵਿੱਚ ਅਖੰਡ ਪਾਠ ਦੇ ਭੋਗ ਪੁਆ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ। ਇਸ ਮੌਕੇ ਸਰਬਜੋਤ ਸਿੰਘ ਨੂੰ ਗੁਰਦੁਆਰਾ ਕਮੇਟੀ, ਗ੍ਰਾਮ ਪੰਚਾਇਤ, ਡੇਰਾਬਸੀ ਹਲਕੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਸਮਾਗਮ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ, ‘‘ਸਰਬਜੋਤ ਸਿੰਘ ਨੇ ਹਰਿਆਣੇ ਦੇ ਨਾਲ-ਨਾਲ ਪੰਜਾਬ ਵਿਚਲੇ ਆਪਣੇ ਜੱਦੀ ਪਿੰਡ ਬਟੌਲੀ ਦਾ ਨਾਂ ਵੀ ਆਲਮੀ ਪੱਧਰ ’ਤੇ ਰੁਸ਼ਨਾਇਆ ਹੈ। ਉਸ ਵੱਲੋਂ ਮਾਰੇ ਮਾਅਰਕੇ ’ਤੇ ਹਲਕਾ ਵਾਸੀਆਂ ਨੂੰ ਫਖ਼ਰ ਹੈ।’’ ਰੰਧਾਵਾ ਨੇ ਕਿਹਾ ਕਿ ਉਹ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਇਲਾਕੇ ’ਚ ਸਟੇਡੀਅਮ ਬਣਵਾਉਣ ਦੀ ਚਾਰਾਜੋਈ ਕਰਨਗੇ। ਇਸ ਮੌਕੇ ਐੱਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੌਲਾ, ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਤੇ ਸਿਮਰਨਜੀਤ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement