ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਨੂ ਭਾਕਰ ਦਾ ਦਿੱਲੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ

08:07 AM Aug 08, 2024 IST
ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਬਾਹਰ ਆਉਂਦੇ ਹੋਏ ਮਨੂ ਭਾਕਰ ਅਤੇ ਕੋਚ ਜਸਪਾਲ ਰਾਣਾ। -ਮਾਨਸ ਰੰਜਨ ਭੂਈ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਗਸਤ
ਪੈਰਿਸ ਓਲੰਪਿਕ 2024 ਵਿੱਚ ਦੋ ਤਗਮੇ ਜਿੱਤਣ ਮਗਰੋਂ ਭਾਰਤ ਪਰਤੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਜਸਪਾਲ ਰਾਣਾ ਦਾ ਇੱਥੋਂ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਮਨੂ ਭਾਕਰ। ਖਿਡਾਰਨ ਦੇ ਗਲ ਵਿੱਚ ਹਾਰ ਪਾਏ ਗਏ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਏਅਰ ਇੰਡੀਆ ਦੀ ਉਡਾਣ (ਏਆਈ 142) ਜੋ ਭਾਕਰ ਨੂੰ ਪੈਰਿਸ ਤੋਂ ਦਿੱਲੀ ਲੈ ਕੇ ਆਈ ਸੀ, ਸਵੇਰੇ 9.20 ਵਜੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਇਕ ਘੰਟਾ ਦੇਰੀ ਨਾਲ ਉਤਰੀ। ਸ਼ਹਿਰ ਵਿੱਚ ਸਵੇਰ ਸਮੇਂ ਬੂੰਦਾ-ਬਾਂਦੀ ਹੋਣ ਦੇ ਬਾਵਜੂਦ ਹਵਾਈ ਅੱਡੇ ’ਤੇ ਕਾਫੀ ਲੋਕ ਮੌਜੂਦ ਸਨ। ਜ਼ਿਕਰਯੋਗ ਹੈ ਕਿ 22 ਸਾਲਾ ਭਾਕਰ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਅਤੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਇੱਕ-ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਮਿਕਸਡ ਟੀਮ ਈਵੈਂਟ ’ਚ ਉਸ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਦੌਰਾਨ ਦਿੱਲੀ ਪੁਲੀਸ ਅਤੇ ਕੌਮਾਂਤਰੀ ਅੱਡੇ ਦੇ ਅਧਿਕਾਰੀਆਂ ਨੂੰ ਭੀੜ ਨੂੰ ਕਾਬੂ ਕਰਨ ਲਈ ਮੁਸ਼ੱਕਤ ਕਰਨੀ ਪਈ। ਇਸ ਮੌਕੇ ਉਸ ਦੇ ਮਾਪੇ ਅਤੇ ਸਕੇ ਸਬੰਧੀ ਹਾਜ਼ਰ ਸਨ। ਇਸ ਦੌਰਾਨ ਲੋਕਾਂ ਵਿੱਚ ਮਨੂ ਭਾਕਰ ਨਾਲ ਸੈਲਫੀਆ ਲੈਣ ਦੀ ਹੋੜ ਲੱਗੀ ਗਈ। ਇਸ ਦੌਰਾਨ ਮਨੂ ਦਾ ਹਵਾਈ ਅੱਡੇ ’ਤੇ ਸਪੋਰਟਸ ਅਥਾਰਿਟੀ ਆਫ ਇੰਡੀਆ ਦੇ ਕੋਚ ਮੋਹਿਤ ਭਾਟੀਆ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ। ਸੁਸਾਇਟੀ ਦੇ ਆਰਡਬਲਿਊਏ ਦੇ ਪ੍ਰਧਾਨ ਕੈਪਟਨ ਸੁਰੇਸ਼ ਉਪਾਧਿਆਏ ਨੇ ਦੱਸਿਆ ਕਿ ਉਹ ਮਨੂ ਦੇ ਸਵਾਗਤ ਲਈ ਵੀਰਵਾਰ ਨੂੰ ਪਾਰਟੀ ਕਰਨ ਦੀ ਯੋਜਨਾ ਬਣਾ ਰਹੇ ਹਨ। ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਵੀਆਈਪੀ ਗੇਟ ਤੋਂ ਬਾਹਰ ਕੱਢਿਆ ਗਿਆ। ਇਸ ਦੌਰਾਨ ਮਨੂ ਦੀ ਮਾਂ ਸੁਮੇਧਾ ਭਾਕਰ ਦਾ ਕਹਿਣਾ ਹੈ ਕਿ ਉਹ ਮਨੂ ਭਾਕਰ ਲਈ ਲੋਕਾਂ ਦਾ ਅਥਾਹ ਪਿਆਰ ਦੇਖ ਕੇ ਬੇਹੱਦ ਖੁਸ਼ ਹੈ। ਦੂਜੇ ਪਾਸੇ ਕੋਚ ਜਸਪਾਲ ਰਾਣਾ ਦੇ ਸਵਾਗਤ ਲਈ ਦਿੱਲੀ, ਉਤਰਾਖੰਡ ਦੇ ਕਈ ਲੋਕ ਇਕੱਠੇ ਹੋਏ। ਸਾਰਿਆਂ ਨੇ ਕਿਹਾ ਕਿ ਜਸਪਾਲ ਨੇ ਦੇਸ਼ ਅਤੇ ਉਤਰਾਖੰਡ ਦਾ ਨਾਂ ਰੌਸ਼ਨ ਕੀਤਾ ਹੈ।

Advertisement

Advertisement
Advertisement