ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੜਿੰਗਖੇੜਾ: ਘਰ ਵਿਚੋਂ ਪੰਜ ਤੋਲੇ ਸੋਨਾ ਤੇ 60 ਹਜ਼ਾਰ ਨਕਦੀ ਚੋਰੀ

09:30 AM Aug 05, 2024 IST

ਪੱਤਰ ਪ੍ਰੇਰਕ
ਲੰਬੀ, 4 ਅਗਸਤ
ਪਿੰਡ ਵੜਿੰਗਖੇੜਾ ਵਿਖੇ ਚੋਰਾਂ ਨੇ ਬੀਤੀ ਰਾਤ ਇੱਕ ਕਿਸਾਨ ਪਰਿਵਾਰ ਦੇ ਘਰ ਵਿੱਚੋਂ ਕਰੀਬ ਚਾਰ-ਪੰਜ ਤੋਲੇ ਸੋਨੇ ਦੇ ਗਹਿਣੇ ਅਤੇ 60 ਹਜ਼ਾਰ ਰੁਪਏ ਨਕਦੀ ਚੋਰੀ ਕਰ ਲਈ। ਕਿੱਲਿਆਂਵਾਲੀ ਪੁਲੀਸ ਨੇ ਮੌਕੇ ‘ਤੇ ਪੁੱਜ ਕੇ ਪੜਤਾਲ ਵਿੱਢ ਦਿੱਤੀ ਹੈ। ਵਾਰਦਾਤ ‘ਚ ਕਰੀਬ ਸਾਢੇ ਤਿੰਨ ਲੱਖ ਰੁਪਏ ਦਾ ਆਰਥਿਕ ਨੁਕਸਾਨ ਦੱਸਿਆ ਜਾਂਦਾ ਹੈ। ਵਾਰਦਾਤ ਵੜਿੰਗਖੇੜਾ ਦੇ ਕਿਸਾਨ ਹਰਦੀਪ ਸਿੰਘ ਦੇ ਘਰ ਵਾਪਰੀ ਹੈ। ਵਾਰਦਾਤ ਸਮੇਂ ਕਿਸਾਨ ਦਾ ਪਰਿਵਾਰ ਵਿਹੜੇ ਵਿੱਚ ਸੁੱਤਾ ਪਿਆ ਸੀ। ਹਰਦੀਪ ਸਿੰਘ ਦਾ ਘਰ ਦੇ ਖੇਤਾਂ ਦੇ ਨਾਲ ਸਥਿਤ ਹੈ। ਖੇਤਾਂ ਵੱਲ ਘਰ ਦੀ ਕੰਧ ਢਹਿ ਹੋਈ ਹੈ ਜਿਸ ਦਾ ਲਾਹਾ ਲੈਂਦਿਆਂ ਚੋਰ ਆਸਾਨੀ ਨਾਲ ਘਰ ਵਿੱਚ ਦਾਖ਼ਲ ਹੋ ਗਏ। ਜਾਣਕਾਰੀ ਅਨੁਸਾਰ ਚੋਰਾਂ ਨੇ ਘਰ ਵਿੱਚ ਵੜ ਕੇ ਪਹਿਲਾਂ ਕਮਰੇ ਦਾ ਕੁੰਡਾ ਤੋੜਿਆ। ਕਮਰਿਆਂ ਵਿੱਚ ਰੱਖੀਆਂ ਤਿੰਨ ਅਲਮਾਰੀਆਂ ਦੇ ਲਾਕਰਾਂ ਨੂੰ ਭੰਨ੍ਹਿਆ। ਕਰੀਬ ਪੰਜ ਤੋਲੇ ਦੀਆਂ ਚਾਰ ਅੰਗੂਠੀਆਂ, ਇੱਕ ਚੂੜ੍ਹੀ, ਇੱਕ ਚਾਂਦੀ ਦੀ ਚੂੜ੍ਹੀ ਅਤੇ 60 ਹਜ਼ਾਰ ਦੀ ਨਗਦੀ ਚੋਰੀ ਕਰ ਲਈ। ਚੋਰ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਜਾਂਦੇ ਘਰ ਵਿੱਚੋਂ ਚਾਰ ਅਟੈਚੀ ਕੇਸ ਵੀ ਨਾਲ ਲੈ ਗਏ। ਜਿਹੜੇ ਕਿ ਪੁਲੀਸ ਨੂੰ 7-8 ਏਕੜ ਦੂਰ ਕਿੱਲਿਆਂਵਾਲੀ ਮਾਈਨਰ ਦੀ ਪਟੜੀ ‘ਤੇ ਬਰਾਮਦ ਹੋਏ। ਅਟੈਚੀਆਂ ਅੰਦਰਲਾ ਸਮਾਨ ਮਾਈਨਰ ਕੰਢੇ ਖਿੱਲਰਿਆ ਪਿਆ ਸੀ। ਘਟਨਾ ਉਪਰੰਤ ਡੀ.ਐਸ.ਪੀ. ਫਤਿਹ ਸਿੰਘ ਬਰਾੜ ਨੇ ਮੌਕੇ ‘ਤੇ ਪੁੱਜ ਕੇ ਜਾਇਜ਼ਾ ਲਿਆ। ਫੋਰੈਂਸਿਕ ਮਾਹਰਾਂ ਨੇ ਮੌਕੇ ’ਤੇ ਸਬੂਤ ਜੁਟਾਏ। ਥਾਣਾ ਕਿੱਲਿਆਂਵਾਲੀ ਦੇ ਮੁਖੀ ਗੁਰਦੀਪ ਸਿੰਘ ਨੇ ਦੱਸਿਆ ਕਿ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Advertisement

Advertisement
Advertisement