ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਂਸਲਰ ਦੀ ‘ਭਾਲ’ ਵਿੱਚ ਪੋਸਟਰ ਲੈ ਕੇ ਸੜਕਾਂ ’ਤੇ ਉਤਰੇ ਵਾਰਡ ਵਾਸੀ

07:34 AM Sep 15, 2024 IST
ਕੌਂਸਲਰ ਦੀ ਭਾਲ ਲਈ ਪੋਸਟਰ ਲੈ ਕੇ ਪ੍ਰਦਰਸ਼ਨ ਕਰਦੇ ਹੋਏ ਇਲਾਕਾ ਵਾਸੀ। -ਫੋਟੋ: ਨਿਤਿਨ ਮਿੱਤਲ

ਮੁਕੇਸ਼ ਕੁਮਾਰ
ਚੰਡੀਗੜ੍ਹ, 14 ਸਤੰਬਰ
ਚੰਡੀਗੜ੍ਹ ਨਗਰ ਨਿਗਮ ਦੇ ਵਾਰਡ ਨੰਬਰ-27 ਦੇ ਕੌਂਸਲਰ ਗੁਰਬਖਸ਼ ਰਾਵਤ ਪਿਛਲੇ ਦੋ ਸਾਲਾਂ ਤੋਂ ਵਾਰਡ ਵਿੱਚ ਨਹੀਂ ਹਨ ਤੇ ਵਾਰਡ ਵਾਸੀਆਂ ਮੁਤਾਬਕ ਉਹ ਵਿਦੇਸ਼ ਗਏ ਹਨ। ਏਰੀਆ ਕੌਂਸਲਰ ਦੀ ਗ਼ੈਰਹਾਜ਼ਰੀ ਵਿੱਚ ਇਲਾਕਾ ਵਾਸੀਆਂ ਨੂੰ ਦੂਜੇ ਵਾਰਡਾਂ ਦੇ ਕੌਂਸਲਰਾਂ ਕੋਲ ਜਾ ਕੇ ਆਪਣੇ ਵੱਖ-ਵੱਖ ਕਾਰਜਾਂ ਲਈ ਲੋੜੀਂਦੇ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੇ ਵਿਕਾਸ ਕਾਰਜਾਂ ’ਤੇ ਵੀ ਅਸਰ ਪੈ ਰਿਹਾ ਹੈ ਜਿੱਥੇ ਕਈ ਮਹੀਨਿਆਂ ਤੋਂ ਚੱਲੇ ਇਸ ਵਿਦੇਸ਼ੀ ਦੌਰੇ ਨੂੰ ਲੈ ਕੇ ਇਲਾਕੇ ਦੇ ਲੋਕ ਕੌਂਸਲਰ ਦੀ ਆਲੋਚਨਾ ਕਰ ਰਹੇ ਹਨ, ਉਥੇ ਵਿਰੋਧੀ ਧਿਰ ਵੀ ਇਸ ਮੁੱਦੇ ਨੂੰ ਲੈ ਕੇ ਸੜਕਾਂ ’ਤੇ ਆ ਗਈ ਹੈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਵੀ ਰਾਵਤ, ਜ਼ਿਲ੍ਹਾ ਜਨਰਲ ਸਕੱਤਰ ਕ੍ਰਿਸ਼ਨ ਕਾਂਤ, ਸ੍ਰੀਮਤੀ ਨੀਮਾ ਜੋਸ਼ੀ ਜ਼ਿਲ੍ਹਾ ਮੀਤ ਪ੍ਰਧਾਨ, ਮਹਿਲਾ ਮੋਰਚਾ ਜਨਰਲ ਸਕੱਤਰ ਰੇਖਾ ਸੂਦ, ਜ਼ਿਲ੍ਹਾ ਸਕੱਤਰ ਸੁਮਿਤ ਸ਼ਰਮਾ ਅਤੇ ਸਤਬੀਰ ਕੁਮਾਰ ਅਤੇ ਮੀਡੀਆ ਸਹਿ-ਇੰਚਾਰਜ ਯੁਵਾ ਮੋਰਚਾ ਵਿਨਾਇਕ ਬੰਗੀਆ ਨੇ ਆਪਣੇ ਸਾਥੀਆਂ ਨਾਲ ਮੰਡੀ ਚੌਕ ਸੈਕਟਰ-39 ਵਿੱਚ ‘ਲਾਪਤਾ’ ਦੇ ਪੋਸਟਰ ਲੈ ਕੇ ਪ੍ਰਦਰਸ਼ਨ ਕੀਤਾ। ਪੋਸਟਰਾਂ ’ਤੇ ਰਾਵਤ ਦੀ ਫੋਟੋ ਹੇਠਾਂ ‘ਲਾਪਤਾ’ ਲਿਖਿਆ ਹੋਇਆ ਸੀ। ਲੋਕਾਂ ਦੇ ਕਹਿਣਾ ਹੈ ਕਿ ਇਲਾਕੇ ਵਿੱਚ ਕਈ ਤਰ੍ਹਾਂ ਦੇ ਵਿਕਾਸ ਕਾਰਜਾਂ ਲਈ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਮਿਲਣਾ ਹੁੰਦਾ ਹੈ ਪਰ ਕੌਂਲਸਰ ਦੇ ਵਿਦੇਸ਼ ਵਿੱਚ ਹੋਣ ਕਾਰਨ ਅਜਿਹਾ ਨਹੀਂ ਹੋ ਰਿਹਾ। ਪ੍ਰਦਰਸ਼ਨ ਕਰ ਰਹੇ ਵਾਰਡ ਵਾਸੀਆਂ ਅਤੇ ਵਿਨਾਇਕ ਬੰਗੀਆ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਖੇਤਰੀ ਕੌਂਸਲਰ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਉਧਰ, ਇਸ ਬਾਰੇ ਕੌਂਸਲਰ ਗੁਰਬਕਸ਼ ਰਾਵਤ ਨਾਲ ਉਨ੍ਹਾਂ ਦਾ ਪੱਖ ਜਾਨਣ ਲਈ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।

Advertisement

Advertisement