ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਰਡ ਚੋਣਾਂ: ‘ਆਪ’ ਨੇ ਪੰਜ ਤੇ ਭਾਜਪਾ ਨੇ ਤਿੰਨ ਜ਼ੋਨ ਜਿੱਤੇ

09:05 AM Sep 05, 2024 IST
ਆਮ ਆਦਮੀ ਪਾਰਟੀ ਦੇ ਰੋਹਿਣੀ ਜ਼ੋਨ ਤੋਂ ਜਿੱਤੇ ਕੌਂਸਲਰ ਚੇਅਰਮੈਨ ਸੁਮਨ ਅਨਿਲ ਰਾਣਾ, ਡਿਪਟੀ ਚੇਅਰਮੈਨ ਧਰਮ ਰਕਸ਼ਕ ਅਤੇ ਕਮੇਟੀ ਮੈਂਬਰ ਦੌਲਤ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਸਤੰਬਰ
‘ਆਪ’ ਤੇ ਭਾਜਪਾ ਵਿਚਕਾਰ ਦਿੱਲੀ ਮਿਉਂਸਪਲ ਕਾਰਪੋਰੇਸ਼ਨ ਵਾਰਡ ਚੋਣਾਂ ਲਈ ਸਖ਼ਤ ਟੱਕਰ ਹੈ ਕਿਉਂਕਿ ‘ਆਪ’ ਨੇ 5 ਜ਼ੋਨ ਜਿੱਤੇ ਹਨ ਜਦੋਂਕਿ ਭਾਜਪਾ 3 ਜ਼ੋਨ ਜਿੱਤਣ ਵਿੱਚ ਕਾਮਯਾਬ ਰਹੀ ਹੈ। 19 ਮਹੀਨਿਆਂ ਦੀ ਦੇਰੀ ਤੋਂ ਬਾਅਦ ਅੱਜ ਦਿੱਲੀ ਨਗਰ ਨਿਗਮ (ਐਮਸੀਡੀ) ਵਾਰਡ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਹਨ। ‘ਆਪ’ ਨੇ ਬਿਨਾਂ ਵਿਰੋਧ ਦੇ ਤਿੰਨ ਜ਼ੋਨਾਂ-ਸਿਟੀ ਐੱਸਪੀ, ਕਰੋਲ ਬਾਗ ਅਤੇ ਪੱਛਮੀ ਜ਼ੋਨ-ਵਿੱਚੋਂ ਦੋ ਵਿੱਚ ਜਿੱਤ ਹਾਸਲ ਕੀਤੀ, ਕਿਉਂਕਿ ਭਾਜਪਾ ਚੁਣੇ ਹੋਏ ਕੌਂਸਲਰਾਂ ਦੀ ਲੋੜੀਂਦੀ ਗਿਣਤੀ ਨੂੰ ਪੂਰਾ ਨਾ ਕਰਨ ਕਾਰਨ ਲੋੜੀਂਦੀਆਂ ਨਾਮਜ਼ਦਗੀਆਂ ਦਾਖਲ ਕਰਨ ਵਿੱਚ ਅਸਫ਼ਲ ਰਹੀ। ‘ਆਪ’ ਨੇ ਰੋਹਿਣੀ ਜ਼ੋਨ ‘ਚ 14 ਵੋਟਾਂ ਨਾਲ ਜਿੱਤ ਦਰਜ ਕੀਤੀ। ‘ਆਪ’ ਨੇ ਕਰਾਸ ਵੋਟਿੰਗ ਦੇ ਬਾਵਜੂਦ ਦੱਖਣੀ ਜ਼ੋਨ ਵਿੱਚ ਜਿੱਤ ਹਾਸਲ ਕੀਤੀ। ਭਾਜਪਾ ਨੇ ਕੇਸ਼ਵਪੁਰਮ ਐੱਮਸੀਡੀ ਜ਼ੋਨ ਨਿਰਵਿਰੋਧ ਜਿੱਤ ਲਿਆ ਅਤੇ ਨਜਫਗੜ੍ਹ ਵਿੱਚ ਬਹੁਮਤ ਹਾਸਲ ਕੀਤਾ। ਭਾਜਪਾ ਨੇ ਸ਼ਾਹਦਰਾ ਉੱਤਰ ਦੀਆਂ ਤਿੰਨੋਂ ਸੀਟਾਂ ’ਤੇ ‘ਆਪ’ ਅਤੇ ਕਾਂਗਰਸ ਦੇ ਖ਼ਿਲਾਫ਼ ਜਿੱਤ ਹਾਸਲ ਕੀਤੀ।

Advertisement

ਭਾਜਪਾ ਦੇ ਨਫਜਗੜ੍ਹ ਜ਼ੋਨ ਤੋਂ ਜੇਤੂ ਕੌਂਸਲਰ ਚੇਅਰਮੈਨ ਅਮਿਤ ਖਾਰਖਰੀ, ਡਿਪਟੀ ਚੇਅਰਮੈਨ ਸੁਨੀਤਾ ਅਤੇ ਕਮੇਟੀ ਮੈਂਬਰ ਇੰਦਰਜੀਤ ਸਹਿਰਾਵਤ ਜਿੱਤ ਦਾ ਨਿਸ਼ਾਨ ਬਣਾਉਂਦੇ ਹੋਏ। -ਫੋਟੋ: ਮਾਨਸ ਰੰਜਨ ਭੂਈ

ਕੌਂਸਲਰ 12 ਜ਼ੋਨਲ-ਪੱਧਰੀ ਵਾਰਡ ਕਮੇਟੀਆਂ ਵਿੱਚੋਂ 9 ਲਈ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਦੀ ਚੋਣ ਕਰਨ ਲਈ ਐੱਮਸੀਡੀ ਦੀ ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ, ਸਥਾਈ ਕਮੇਟੀ ਲਈ ਇੱਕ-ਇੱਕ ਮੈਂਬਰ ਵੋਟਿੰਗ ਕਰ ਰਹੇ ਸਨ। ਤਿੰਨ ਜ਼ੋਨਾਂ ਕਰੋਲ ਬਾਗ, ਸਿਟੀ ਐੱਸਪੀ ਅਤੇ ਕੇਸ਼ਵ ਪੁਰਮ ਜ਼ੋਨਾਂ ਵਿੱਚ ਚੋਣਾਂ ਨਹੀਂ ਹੋਈਆਂ ਕਿਉਂਕਿ ਨਾ ਤਾਂ ਭਾਜਪਾ ਅਤੇ ਨਾ ਹੀ ‘ਆਪ’ ਨੇ ਉਮੀਦਵਾਰ ਖੜ੍ਹੇ ਕੀਤੇ ਹਨ। ਕਰੋਲ ਬਾਗ ਵਿੱਚ ‘ਆਪ’ ਦੇ ਰਾਕੇਸ਼ ਜੋਸ਼ੀ ਨੂੰ ਵਾਰਡ ਕਮੇਟੀ ਦਾ ਨਿਰਵਿਰੋਧ ਚੇਅਰਮੈਨ ਚੁਣ ਲਿਆ ਗਿਆ, ਜਦਕਿ ਜੋਤੀ ਗੌਤਮ ਅਤੇ ਅੰਕੁਸ਼ ਨਾਰੰਗ ਨੇ ਵੀ ਡਿਪਟੀ ਚੇਅਰਮੈਨ ਅਤੇ ਸਥਾਈ ਕਮੇਟੀ ਮੈਂਬਰ ਦੇ ਅਹੁਦੇ ਹਾਸਲ ਕੀਤੇ। ਇਸੇ ਤਰ੍ਹਾਂ ਸਿਟੀ ਐੰਸਪੀ ਜ਼ੋਨ ਵਿੱਚ ਭਾਜਪਾ ਦੇ ਉਮੀਦਵਾਰ ਨਾ ਹੋਣ ਕਾਰਨ ‘ਆਪ’ ਦੇ ਮੁਹੰਮਦ ਸਦੀਕ, ਕਿਰਨ ਬਾਲਾ ਅਤੇ ਪੁਨਰਦੀਪ ਸਿੰਘ ਸਾਹਨੀ ਕ੍ਰਮਵਾਰ ਚੇਅਰਮੈਨ, ਡਿਪਟੀ ਚੇਅਰਮੈਨ ਅਤੇ ਸਥਾਈ ਕਮੇਟੀ ਮੈਂਬਰ ਦੇ ਅਹੁਦਿਆਂ ਲਈ ਬਿਨਾਂ ਮੁਕਾਬਲਾ ਚੁਣੇ ਗਏ। ਦਿੱਲੀ ਦੱਖਣੀ ਜ਼ੋਨ ਜਿਸ ਵਿੱਚ ‘ਆਪ’ ਦੇ 16 ਕੌਂਸਲਰ ਅਤੇ 6 ਭਾਜਪਾ ਕੌਂਸਲਰ ਹਨ ਵਿੱਚ ਕਰਾਸ ਵੋਟਿੰਗ ਹੋਈ। ਦੱਖਣੀ ਜ਼ੋਨ ਵਿੱਚ ਜਿੱਥੇ ‘ਆਪ’ ਨੇ ਭਾਜਪਾ ’ਤੇ 10 ਸੀਟਾਂ ਦਾ ਫ਼ਾਇਦਾ ਉਠਾਇਆ, ਉੱਥੇ ਜ਼ੋਨਲ ਚੇਅਰਮੈਨ ਦੇ ਅਹੁਦੇ ਲਈ ਕਰਾਸ ਵੋਟਿੰਗ 11-11 ਨਾਲ ਬਰਾਬਰੀ ‘ਤੇ ਰਹੀ। ਡੈੱਡਲਾਕ ਨੂੰ ਸੁਲਝਾਉਣ ਲਈ ਡਰਾਅ ਕਰਵਾਇਆ ਗਿਆ ਤੇ ‘ਆਪ’ ਜੇਤੂ ਰਹੀ। ਸ਼ਾਹਦਰਾ ਉੱਤਰ ਵਿੱਚ ਭਾਜਪਾ ਨੇ ਜਿੱਤ ਦਰਜ ਕੀਤੀ ਹੈ। ਇਸ ਜ਼ੋਨ ਵਿੱਚ ਕਰਾਸ-ਵੋਟਿੰਗ ਹੋਈ। ਸ਼ਾਹਦਰਾ ਉੱਤਰੀ ਇਕਲੌਤਾ ਜ਼ੋਨ ਹੈ ਜਿੱਥੇ ਕਾਂਗਰਸ ਨੇ ਨਾਮਜ਼ਦਗੀਆਂ ਦਾਖਲ ਕੀਤੀਆਂ ਸਨ, ‘ਆਪ’ ਨੇ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ‘ਆਪ’ ਨੇ ਕਾਂਗਰਸ ਨੂੰ ਸਮਰਥਨ ਦੇਣ ਦੀ ਯੋਜਨਾ ਬਣਾਈ ਹੈ।
ਮੰਗਲਵਾਰ ਦੇਰ ਮੇਅਰ ਸ਼ੈਲੀ ਓਬਰਾਏ ਦੁਆਰਾ ਪ੍ਰੀਜ਼ਾਈਡਿੰਗ ਅਫਸਰਾਂ ਨੂੰ ਨਿਯੁਕਤ ਕਰਨ ਤੋਂ ਇਨਕਾਰ ਕਰਨ ਕਾਰਨ ਚੋਣਾਂ ਯੋਜਨਾ ਅਨੁਸਾਰ ਅੱਗੇ ਵਧਣ ਜਾਂ ਨਹੀਂ ਇਸ ਬਾਰੇ ਅਨਿਸ਼ਚਿਤਤਾ ਸੀ। ਫਿਰ ਵੀ ਲੈਫਟੀਨੈਂਟ ਗਵਰਨਰ ਵੀਕੇ ਸਕਸੈਨਾ ਨੇ ਸਾਰੇ ਐੱਮਸੀਡੀ ਜ਼ੋਨ ਦੇ ਡਿਪਟੀ ਕਮਿਸ਼ਨਰਾਂ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਵਜੋਂ ਨਿਯੁਕਤ ਕਰਨ ਦਾ ਆਦੇਸ਼ ਜਾਰੀ ਕਰਕੇ ਤੇ ਚੋਣਾਂ ਨੂੰ ਨਿਰਧਾਰਤ ਸਮਾਂ ਸਾਰਣੀ ਅਨੁਸਾਰ ਕਰਵਾਉਣ ਦੀ ਹਦਾਇਤ ਕੀਤੀ।

Advertisement
Advertisement