For the best experience, open
https://m.punjabitribuneonline.com
on your mobile browser.
Advertisement

ਨਸ਼ਿਆਂ ਖ਼ਿਲਾਫ਼ ਜੰਗ: ਫੁਟਬਾਲ ਟੂਰਨਾਮੈਂਟ ਦਾ ਉਦਘਾਟਨ

06:25 AM Jul 20, 2024 IST
ਨਸ਼ਿਆਂ ਖ਼ਿਲਾਫ਼ ਜੰਗ  ਫੁਟਬਾਲ ਟੂਰਨਾਮੈਂਟ ਦਾ ਉਦਘਾਟਨ
ਖਿਡਾਰੀਆਂ ਨਾਲ ਯਾਦਗਾਰੀ ਤਸਵੀਰ ਖਿਚਵਾਉਂਦੇ ਹੋਏ ਮੁੱਖ ਮਹਿਮਾਨ।
Advertisement

ਪੱਤਰ ਪ੍ਰੇਰਕ
ਸਮਰਾਲਾ, 19 ਜੁਲਾਈ
ਖੰਨਾ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਆਪਣੀ ਜੰਗ ਤਹਿਤ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦੋ ਰੋਜ਼ਾ ਫੁੱਟਬਾਲ ਟੂਰਨਾਮੈਂਟ ਅੱਜ ਸ਼ਾਹੀ ਸਪੋਰਟਸ ਕਾਲਜ ਵਿੱਚ ਸ਼ੁਰੂ ਹੋ ਗਿਆ। ਟੂਰਨਾਮੈਂਟ ਦਾ ਉਦਘਾਟਨ ਡੀਸੀ ਸਾਕਸ਼ੀ ਸਾਹਨੀ ਅਤੇ ਐੱਸ.ਐੱਸ.ਪੀ. ਅਮਨੀਤ ਕੋਂਡਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਨਿਵੇਕਲੀ ਪਹਿਲਕਦਮੀ ਦਾ ਉਦੇਸ਼ ਲੁਧਿਆਣਾ ਨੂੰ ਨਸ਼ਾ ਮੁਕਤ, ਸਿਹਤਮੰਦ ਅਤੇ ਖੁਸ਼ਹਾਲ ਜ਼ਿਲ੍ਹਾ ਬਣਾਉਣਾ ਅਤੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਪੀੜ੍ਹੀ ਆਪਣੇ ਆਪ ਨੂੰ ਖੇਡਾਂ ਨਾਲ ਜੋੜਦੀ ਹੈ ਤਾਂ ਉਹ ਨਾ ਸਿਰਫ਼ ਖਿਡਾਰੀ ਬਣ ਸਕਣਗੇ ਸਗੋਂ ਚੰਗੀਆਂ ਨੌਕਰੀਆਂ ਦੇ ਮੌਕੇ ਵੀ ਪ੍ਰਾਪਤ ਕਰਨਗੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਤੰਦਰੁਸਤ ਰਹਿਣਗੇ। ਟੂਰਨਾਮੈਂਟ ਵਿੱਚ 10 ਪੁਰਸ਼ ਟੀਮਾਂ ਅਤੇ ਦੋ ਮਹਿਲਾ ਟੀਮਾਂ ਹਨ। ਪਹਿਲਾ ਇਨਾਮ 11,000 ਰੁਪਏ ਟਰਾਫੀ, ਦੂਜਾ ਇਨਾਮ 5,100 ਰੁਪਏ ਅਤੇ ਟਰਾਫੀ ਅਤੇ ਤੀਜਾ ਇਨਾਮ 3,100 ਰੁਪਏ ਅਤੇ ਟਰਾਫੀ ਦਿੱਤੀ ਜਾਵੇਗੀ ਤੇ ਚੌਥਾ ਇਨਾਮ ਸਿਰਫ਼ ਟਰਾਫੀ ਹੋਵੇਗਾ। ਭਾਗੀਦਾਰੀ ਦਾ ਪ੍ਰਮਾਣ ਪੱਤਰ ਅਤੇ ਟੀਮ ਜਰਸੀ ਸਾਰੇ ਭਾਗੀਦਾਰਾਂ ਨੂੰ ਖੰਨਾ ਪੁਲੀਸ ਵੱਲੋਂ ਦਿੱਤੀ ਜਾਵੇਗੀ। ਇਸ ਮੌਕੇ ਐੱਸ.ਡੀ.ਐੱਮ. ਰਜਨੀਸ਼ ਅਰੋੜਾ, ਐੱਸ.ਪੀ. ਐੱਚ. ਖੰਨਾ ਤਰੁਣ ਰਤਨ, ਡੀ.ਐੱਸ.ਪੀ. ਤਰਲੋਚਨ ਸਿੰਘ, ਸੁਖਅਮ੍ਰਿਤ ਰੰਧਾਵਾ, ਪਲਵਿੰਦਰ ਸਿੰਘ, ਰਵਿੰਦਰ ਰੰਧਾਵਾ, ਕਰਮਵੀਰ ਤੂਰ, ਐੱਸਐੱਮਓ ਡਾ. ਤਰਕਜੋਤ ਸਿੰਘ, ਸ਼ਾਹੀ ਸਪੋਰਟਸ ਕਾਲਜ ਦੇ ਡਾਇਰੈਕਟਰ ਗੁਰਬੀਰ ਸਿੰਘ ਸ਼ਾਹੀ ਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।

Advertisement
Advertisement
Author Image

sanam grng

View all posts

Advertisement