ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਾਸਕਟਬਾਲ ਮੁਕਾਬਲੇ ’ਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਜੇਤੂ

07:41 AM Sep 22, 2024 IST
ਸੰਗਰੂਰ ’ਚ ਬਾਸਕਟਬਾਲ ਮੁਕਾਬਲੇ ਵਿੱਚ ਖੇਡਦੀਆਂ ਹੋਈਆ ਖਿਡਾਰਨਾਂ।

ਗੁਰਦੀਪ ਸਿੰਘ ਲਾਲੀ
ਸੰਗਰੂਰ, 21 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ (ਸੀਜ਼ਨ-3) ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੌਰਾਨ ਅੱਜ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿੱਚ ਤਪਿੰਦਰ ਸਿੰਘ ਸੋਹੀ ਓਐਸਡੀ ਟੂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਚੇਅਰਮੈਨ ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਡ ਦਲਬੀਰ ਸਿੰਘ ਢਿੱਲੋਂ, ਚੇਅਰਮੈਨ ਪੰਜਾਬ ਸਟੇਟ ਇੰਡਸਟਰੀਅਲ ਡਿਵਲੈਪਮੈਂਟ ਕਾਰਪੋਰੇਸ਼ਨ ਲਿਮਟਡ ਜਸਵੀਰ ਸਿੰਘ ਕੁਦਨੀ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਗੁਰਮੇਲ ਸਿੰਘ ਘਰਾਚੋਂ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ।
ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਹੈਂਡਬਾਲ ਅੰਡਰ-21 (ਲੜਕੇ) ਮੁਕਾਬਲਿਆਂ ਵਿੱਚ ਸੰਗਰੂਰ ਕਲੱਬ ਨੇ ਪਹਿਲਾ, ਦੁੱਗਾਂ ਨੇ ਦੂਜਾ, ਬਾਲੀਆਂ ਦੀ ਟੀਮ ਨੇ ਤੀਸਰਾ ਸਥਾਨ ਲਿਆ। ਕਿੱਕ ਬਾਕਸਿੰਗ ਅੰਡਰ-17 (ਲੜਕੇ) 32 ਕਿਲੋ ਵਿੱਚ ਅਰਮਾਨ ਨੇ ਪਹਿਲਾ, ਕਮਲੇਸ਼ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 42 ਕਿਲੋ ਵਿੱਚ ਸੁਮਿਤ ਨੇ ਪਹਿਲਾ, ਅਕਾਸ਼ਦੀਪ ਨੇ ਦੂਜਾ, ਪਰਮਿੰਦਰ ਸਿੰਘ ਅਤੇ ਅਨਿਕੇਤ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। ਫੁਟਬਾਲ ਵਿੱਚ ਅੰਡਰ 31-40 (ਮੈੱਨ) ਵਿੱਚ ਸ਼ੇਰਪੁਰ ਦੀ ਟੀਮ ਨੇ ਪਹਿਲੇ, ਸੰਗਰੂਰ ਦੂਸਰੇ ਅਤੇ ਭਵਾਨੀਗੜ੍ਹ ਦੀ ਟੀਮ ਨੇ ਤੀਸਰੇ ਸਥਾਨ ’ਤੇ ਰਹੀ। ਬਾਸਕਿਟਬਾਲ ਅੰਡਰ-14 (ਲੜਕੇ) ਵਿੱਚ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਦੀ ਟੀਮ ਨੇ ਪਹਿਲਾ ਅਤੇ ਅੰਡਰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਕਬੱਡੀ ਨੈਸ਼ਨਲ ਸਟਾਈਲ ਅੰਡਰ-17 (ਲੜਕੇ) ਵਿੱਚ ਸੰਗਰੂਰ ਬੀ ਦੀ ਟੀਮ ਨੇ ਭਵਾਨੀਗੜ੍ਹ ਬੀ ਦੀ ਟੀਮ ਨੂੰ 50 ਪੁਆਇੰਟਾਂ ਨਾਲ ਹਰਾਇਆ।

Advertisement

Advertisement