ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਕਫ਼ ਬਿੱਲ: ਜੇਪੀਸੀ ਨੇ ਮੁਸਲਿਮ ਜਥੇਬੰਦੀਆਂ ਦੇ ਵਿਚਾਰ ਸੁਣੇ

07:37 AM Aug 31, 2024 IST

ਨਵੀਂ ਦਿੱਲੀ, 30 ਅਗਸਤ
ਸਾਂਝੀ ਸੰਸਦੀ ਕਮੇਟੀ (ਜੇਪੀਸੀ) ਨੇ ਅੱਜ ਮੀਟਿੰਗ ਕਰਕੇ ਵਕਫ਼ ਸੋਧ ਬਿੱਲ ਬਾਰੇ ਮੁਸਲਿਮ ਜਥੇਬੰਦੀਆਂ ਦੇ ਵਿਚਾਰ ਸੁਣੇ। ਭਾਜਪਾ ਦੇ ਜਗਦੰਬਿਕਾ ਪਾਲ ਦੀ ਅਗਵਾਈ ਹੇਠਲੀ ਕਮੇਟੀ ਨੇ ਆਲ ਇੰਡੀਆ ਸੁੰਨੀ ਜਮਾਇਤਉੱਲ ਉਲਾਮਾ, ਮੁੰਬਈ ਅਤੇ ਦਿੱਲੀ ਆਧਾਰਿਤ ਇੰਡੀਅਨ ਮੁਸਲਿਮਸ ਫਾਰ ਸਿਵਲ ਰਾਈਟਸ ਸਮੇਤ ਹੋਰ ਧਿਰਾਂ ਦੀ ਬਿੱਲ ਬਾਰੇ ਰਾਏ ਜਾਣੀ। ਬਿੱਲ ਤਹਿਤ ਵਕਫ਼ ਸੰਪਤੀਆਂ ਦੀ ਰਜਿਸਟਰੇਸ਼ਨ ਪ੍ਰਕਿਰਿਆ ’ਚ ਸੁਧਾਰ ਕਰਨ ਦਾ ਉਦੇਸ਼ ਹੈ। ਇਸ ਮਹੀਨੇ ਦੇ ਸ਼ੁਰੂ ’ਚ ਜੇਪੀਸੀ ਦੀ ਪਹਿਲੀ ਮੀਟਿੰਗ ਹੋਈ ਸੀ, ਜਿਸ ’ਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਪ੍ਰਸਤਾਵਿਤ ਕਾਨੂੰਨ ਦੀਆਂ ਕਈ ਵਿਵਸਥਾਵਾਂ ’ਤੇ ਇਤਰਾਜ਼ ਜਤਾਏ ਸਨ। ਸੂਤਰਾਂ ਨੇ ਕਿਹਾ ਕਿ ਭਾਜਪਾ ਮੈਂਬਰਾਂ ਨੇ ਪ੍ਰਸਤਾਵਿਤ ਸੋਧਾਂ ’ਚ ਔਰਤਾਂ ਨੂੰ ਵਧੇਰੇ ਹੱਕ ਦੇਣ ਸਮੇਤ ਹੋਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮੋਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ।  -ਪੀਟੀਆਈ

Advertisement

Advertisement