ਤਸਕਰੀ ਮਾਮਲੇ ’ਚ ਲੋੜੀਂਦਾ ਮੁਲਜ਼ਮ ਗ੍ਰਿਫ਼ਤਾਰ
08:05 AM Dec 03, 2024 IST
ਕਾਲਾਂਵਾਲੀ (ਭੁਪਿੰਦਰ ਪੰਨੀਵਾਲਾ):
Advertisement
ਪੁਲੀਸ ਵੱਲੋਂ ਜੁਰਮਾਂ ਨੂੰ ਰੋਕਣ ਅਤੇ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਮੁਲਜ਼ਮਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਾਲਾਂਵਾਲੀ ਪੁਲੀਸ ਨੇ ਕਥਿਤ ਦੋਸ਼ੀ ਤਸਕਰ ਸਤਬੀਰ ਸਿੰਘ ਉਰਫ ਸੱਤਾ ਵਾਸੀ ਕਾਲਾਂਵਾਲੀ ਖ਼ਿਲਾਫ਼ ਐੱਨਡੀਪੀਐੱਸ ਐਕਟ ਦਾ ਮੁਕੱਦਮਾ ਦਰਜ ਕਰਕੇ ਅਦਾਲਤੀ ਕਾਰਵਾਈ ਕੀਤੀ। ਥਾਣਾ ਰਾਮਫਲ ਦੇ ਇੰਚਾਰਜ ਥਾਣਾ ਰਾਮਫਲ ਨੇ ਦੱਸਿਆ ਕਿ ਸੀਆਈਏ ਕਾਲਾਂਵਾਲੀ ਦੀ ਟੀਮ ਨੇ ਸੱਤ ਅਪਰੈਲ, 2023 ਨੂੰ ਪਿੰਡ ਕਾਲਾਂਵਾਲੀ ਦੇ ਰਹਿਣ ਵਾਲੇ ਦੋ ਮੁਲਜ਼ਮਾਂ ਦਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਨੂੰ ਕਾਲਾਂਵਾਲੀ ਤੋਂ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਜੇਲ੍ਹ ਭੇਜ ਦਿੱਤਾ ਸੀ। ਮੁਲਜ਼ਮ ਸਤਬੀਰ ਸਿੰਘ ਉਰਫ ਸੱਤਾ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ, ਜਿਸ ਦੀ ਜਾਂਚ ਅਦਾਲਤ ਦੇ ਹੁਕਮਾਂ ਅਨੁਸਾਰ ਕੀਤੀ ਗਈ ਅਤੇ ਅਦਾਲਤੀ ਕਾਰਵਾਈ ਅਨੁਸਾਰ ਕਾਰਵਾਈ ਕੀਤੀ ਗਈ।
Advertisement
Advertisement