For the best experience, open
https://m.punjabitribuneonline.com
on your mobile browser.
Advertisement

ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲਣਾ ਚਾਹੁੰਦੇ ਹਾਂ: ਰਾਹੁਲ

07:42 AM Jan 30, 2024 IST
ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲਣਾ ਚਾਹੁੰਦੇ ਹਾਂ  ਰਾਹੁਲ
ਰਾਹੁਲ ਗਾਂਧੀ ਪੱਛਮੀ ਬੰਗਾਲ ਵਿੱਚ ਯਾਤਰਾ ਦੌਰਾਨ ਸਮਰਥਕਾਂ ਦਾ ਪਿਆਰ ਕਬੂਲਦੇ ਹੋਏ। ਫੋਟੋ: ਏਐਨਆਈ
Advertisement

ਕਿਸ਼ਨਗੰਜ (ਬਿਹਾਰ), 29 ਜਨਵਰੀ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਦੋਸ਼ ਲਗਾਇਆ ਕਿ ਰਾਸ਼ਟਰੀ ਸਵੈਮ ਸੇਵੀ ਸੰਘ (ਆਰਐੱਸਐੱਸ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਵਿਚਾਰਧਾਰਾਵਾਂ ਦੇਸ਼ ਵਿੱਚ ਹਿੰਸਾ ਤੇ ਨਫ਼ਰਤ ਫੈਲਾਅ ਰਹੀਆਂ ਹਨ। ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਨੂੰ ਇਕਜੁੱਟ ਕਰਨ ਲਈ ਕੰਮ ਕਰਦੇ ਹਾਂ ਅਤੇ ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲਣਾ ਚਾਹੁੰਦੇ ਹਾਂ।’’ ‘ਭਾਰਤ ਜੋੜੋ ਨਿਆਏ ਯਾਤਰਾ’ ਤਹਿਤ ਕਿਸ਼ਨਗੰਜ ਵਿੱਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਕੇਂਦਰ ਵਿਚਲੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ’ਚ ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕ ਆਪਸ ਵਿੱਚ ਹੀ ਲੜ ਰਹੇ ਹਨ। ਉਨ੍ਹਾਂ ਕਿਹਾ, ‘‘ਆਰਐੱਸਐੱਸ ਤੇ ਭਾਜਪਾ ਦੀਆਂ ਵਿਚਾਰਧਾਰਾਵਾਂ ਦੇਸ਼ ਵਿੱਚ ਹਿੰਸਾ ਤੇ ਨਫ਼ਰਤ ਫੈਲਾਅ ਰਹੀਆਂ ਹਨ। ਆਰਐੱਸਐੱਸ ਤੇ ਭਾਜਪਾ ਲੋਕਾਂ ਨੂੰ ਧਰਮ, ਜਾਤ ਤੇ ਭਾਸ਼ਾ ਦੇ ਨਾਂ ’ਤੇ ਇਕ-ਦੂਜੇ ਨਾਲ ਲੜਨ ਲਈ ਭੜਕਾ ਰਹੀਆਂ ਹਨ। ਭਰਾ-ਭਰਾ ਇਕ-ਦੂਜੇ ਨਾਲ ਲੜ ਰਹੇ ਹਨ। ਉਨ੍ਹਾਂ ਨੇ ਦੇਸ਼ ਵਿੱਚ ਇਹ ਮਾਹੌਲ ਪੈਦਾ ਕਰ ਦਿੱਤਾ ਹੈ। ਅਸੀਂ ਲੋਕਾਂ ਨੂੰ ਇਕਜੁੱਟ ਕਰਨ ਲਈ ਕੰਮ ਕਰਦੇ ਹਾਂ ਅਤੇ ਨਫ਼ਰਤ ਦੇ ਬਾਜ਼ਾਰ ਵਿੱਚ ਮੁਹੱਬਤ ਦੀ ਦੁਕਾਨ ਖੋਲਣਾ ਚਾਹੁੰਦੇ ਹਾਂ।’’ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਅੱਜ ਸਵੇਰੇ ਕਿਸ਼ਨਗੰਜ ਰਾਹੀਂ ਬਿਹਾਰ ਵਿੱਚ ਦਾਖ਼ਲ ਹੋਈ। ਇੱਥੇ ਪਾਰਟੀ ਦਾ ਕਾਫੀ ਪ੍ਰਭਾਵ ਹੈ। ਸ਼ਾਮ ਸਮੇਂ ਗਾਂਧੀ ਦੀ ਇਹ ਯਾਤਰਾ ਅਰਰੀਆ ਜ਼ਿਲ੍ਹੇ ਵਿੱਚ ਦਾਖਲ ਹੋਈ। ਕਾਂਗਰਸ ਦੇ ਸੂਬਾ ਪ੍ਰਧਾਨ ਅਖਿਲੇਸ਼ ਪ੍ਰਸਾਦ ਸਿੰਘ ਨੇ ਕਿਸ਼ਨਗੰਜ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਕ ਸਥਾਨਕ ਮੰਦਰ ਵਿੱਚ ਪੂਜਾ ਕਰਨ ਤੋਂ ਬਾਅਦ ਰਾਹੁਲ ਜੀ ਰਾਤ ਨੂੰ ਅਰਰੀਆ ਵਿੱਚ ਠਹਿਰਣਗੇ। ਮੰਗਲਵਾਰ ਸਵੇਰੇ ਉਹ ਮੁੜ ਯਾਤਰਾ ਸ਼ੁਰੂ ਕਰਨਗੇ ਅਤੇ ਪੁਰਨੀਆ ਜ਼ਿਲ੍ਹੇ ਵਿੱਚ ਦਾਖ਼ਲ ਹੋਣਗੇ।’’
ਉਚੇਰੀ ਸਿੱਖਿਆ ਸੰਸਥਾਵਾਂ ਵਿੱਚ ਅਸਾਮੀਆਂ ਦੀ ‘ਡੀ-ਰਿਜ਼ਰਵੇਸ਼ਨ’ ਲਈ ਦਿਸ਼ਾ-ਨਿਰਦੇਸ਼ਾਂ ਦੇ ਖਰੜੇ ਨੂੰ ਲੈ ਕੇ ਹਮਲਾ ਤੇਜ਼ ਕਰਦਿਆਂ ਕਾਂਗਰਸ ਨੇ ਅੱਜ ਯੂਜੀਸੀ ਦੇ ਚੇਅਰਮੈਨ ਐੱਮ ਜਗਦੇਸ਼ ਕੁਮਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਇਸੇ ਦੌਰਾਨ ਕਾਂਗਰਸ ਦੀ ਪੱਛਮੀ ਬੰਗਾਲ ਇਕਾਈ ਨੇ ਪਾਰਟੀ ਦੇ ਆਗੂ ਰਾਹੁਲ ਗਾਂਧੀ ਬਾਰੇ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਸਬੰਧ ਵਿੱਚ ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×