ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਪਣੇ ਪਿੱਛੇ ਚੰਗੇ ਕੰਮ ਦੀ ਵਿਰਾਸਤ ਛੱਡ ਕੇ ਜਾਣਾ ਚਾਹੁੰਦੀ ਹਾਂ: ਸੁਸ਼ਮਤਿਾ ਸੇਨ

07:03 AM Nov 05, 2023 IST
featuredImage featuredImage

ਮੁੰਬਈ: ਅਦਾਕਾਰਾ ਸੁਸ਼ਮਤਿਾ ਸੇਨ ਦਾ ਕਹਿਣਾ ਹੈ ਕਿ ਇੱਕ ਸਮੇਂ ਬਾਕਸ ਆਫ਼ਿਸ ਦੀ ਸਫ਼ਲਤਾ ਉਸ ਲਈ ਸਫ਼ਲ ਹੋਣ ਦਾ ਪੈਮਾਨਾ ਹੁੰਦੀ ਸੀ ਪਰ ਹੁਣ ਉਹ ਚੰਗੇ ਕੰਮ ਨੂੰ ਵਧੇਰੇ ਤਰਜੀਹ ਦਿੰਦੀ ਹੈ। ‘ਬੀਬੀ ਨੰਬਰ-1’, ‘ਫ਼ਿਲਹਾਲ’, ‘ਆਂਖੇਂ’ ਅਤੇ ‘ਮੈਂ ਹੂੰ ਨਾ’ ਜਿਹੀਆਂ ਫ਼ਿਲਮਾਂ ਰਾਹੀਂ ਪ੍ਰਸਿੱਧੀ ਹਾਸਲ ਕਰਨ ਵਾਲੀ ਸੇਨ ਪੰਜ ਸਾਲ ਫਿਲਮੀ ਦੁਨੀਆਂ ਤੋਂ ਦੂਰ ਰਹੀ। ਉਸ ਨੇ 2020 ਵਿੱਚ ‘ਡਜਿ਼ਨੀ ਪਲੱਸ ਹੌਟਸਟਾਰ’ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋਈ ਲੜੀ ‘ਆਰਿਆ’ ਨਾਲ ਅਦਾਕਾਰੀ ਦੇ ਖੇਤਰ ਵਿੱਚ ਵਾਪਸੀ ਕੀਤੀ ਹੈ। ਉਸ ਨੇ ਕਿਹਾ ਕਿ ਜਦੋਂ ਉਸ ਨੇ ਫ਼ਿਲਮ ਜਗਤ ਵਿੱਚ ਸ਼ੁਰੂਆਤ ਕੀਤੀ ਸੀ ਤਾਂ ਉਸ ਦਾ ਮਕਸਦ ਇਹ ਸੀ ਕਿ ਉਸ ਦੀਆਂ ਫ਼ਿਲਮਾਂ ਸਫ਼ਲ ਹੋਣ ਅਤੇ ਉਹ ਸੋਚਦੀ ਹੁੰਦੀ ਸੀ ਕਿ ਸਫ਼ਲ ਹੋਣ ਲਈ ਫ਼ਿਲਮ ਨੂੰ ਕਿੰਨੇ ਕਰੋੜ ਰੁਪਏ ਦਾ ਕਾਰੋਬਾਰ ਕਰਨਾ ਹੋਵੇਗਾ। ਸੁਸ਼ਮਤਿਾ ਨੇ ਕਿਹਾ, ‘‘ਹੁਣ ਮੈਂ ਆਪਣੇ ਪਿੱਛੇ ਚੰਗੇ ਕੰਮ ਦੀ ਵਿਰਾਸਤ ਛੱਡ ਕੇ ਜਾਣਾ ਚਾਹੁੰਦੀ ਹਾਂ, ਜਿਸ ਨੂੰ ਤੁਸੀਂ ਅਤੇ ਹੋਰ ਲੋਕ ਜਦੋਂ ਪਿੱਛੇ ਮੁੜ ਕੇ ਦੇਖੋ ਤਾਂ ਕਹੋ ਕਿ ਉਹ ਚੰਗੀ ਅਦਾਕਾਰਾ ਸੀ।’’ ਸੇਨ ਦੀ ਲੜੀ ‘ਆਰਿਆ’ ਦਾ ਤੀਜਾ ਸੀਜ਼ਨ ਸ਼ੁੱਕਰਵਾਰ ਨੂੰ ‘ਡਜਿ਼ਨੀ ਪਲੱਸ ਹੌਟਸਟਾਰ’ ’ਤੇ ਰਿਲੀਜ਼ ਹੋਇਆ ਹੈ। ਰਾਮ ਮਾਧਵਾਨੀ ਅਤੇ ਸੰਦੀਪ ਮੋਦੀ ਵੱਲੋਂ ਬਣਾਇਆ ‘ਆਰਿਆ’ ਡੱਚ ਲੜੀ ‘ਪੇਨੋਜ਼ਾ’ ਦਾ ਰੀਮੇਕ ਹੈ। ਇਸ ਦੀ ਕਹਾਣੀ ਇੱਕ ਔਰਤ ਦੇ ਸੰਘਰਸ਼ ਦੀ ਕਹਾਣੀ ਹੈ ਜੋ ਕਿ ਆਪਣੇ ਪਰਿਵਾਰ ਨੂੰ ਬਚਾਉਣ ਲਈ ਸੰਘਰਸ਼ ਕਰਦੀ ਹੈ। -ਪੀਟੀਆਈ

Advertisement

Advertisement