For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਦੀ ਚਾਹਤ: ‘ਵਰਕ ਵੀਜ਼ਾ’ ਦੀ ਥਾਂ ਮਿਲਿਆ ‘ਟੂਰਿਸਟ ਵੀਜ਼ਾ’

06:50 AM Aug 03, 2024 IST
ਵਿਦੇਸ਼ ਦੀ ਚਾਹਤ  ‘ਵਰਕ ਵੀਜ਼ਾ’ ਦੀ ਥਾਂ ਮਿਲਿਆ ‘ਟੂਰਿਸਟ ਵੀਜ਼ਾ’
ਡੱਬਵਾਲੀ ’ਚ ਧਰਨਾ ਦਿੰਦੇ ਹੋਏ ਪੀੜਤ ਨੌਜਵਾਨ ਅਤੇ ਪਿੰਡ ਦੇ ਲੋਕ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 2 ਅਗਸਤ
‘ਵਰਕ ਵੀਜ਼ਾ’ ਲਈ 15 ਲੱਖ ਰੁਪਏ ਵਸੂਲ ਕੇ ‘ਟੂਰਿਸਟ ਵੀਜ਼ਾ’ ਲਗਵਾਉਣ ਦਾ ਮਾਮਲਾ ਭਖ ਗਿਆ ਹੈ। ਪੁਲੀਸ ਦੀ ਢਿੱਲੀ ਕਾਰਵਾਈ ਕਾਰਨ ਦੋਵੇਂ ਪੀੜਤ ਨੌਜਵਾਨਾਂ ਅਤੇ ਪਿੰਡ ਵਾਸੀਆਂ ਨੇ ਅੱਜ ਇੰਸਟੀਚਿਊਟ ਮੂਹਰੇ ਧਰਨਾ ਲਗਾ ਦਿੱਤਾ। ਪੀੜਤਾਂ ਨੇ ਕਥਿਤ ਠੱਗੀ ਬਾਰੇ 15 ਜੁਲਾਈ ਨੂੰ ਐੱਸਪੀ ਡੱਬਵਾਲੀ ਕੋਲ ਸ਼ਿਕਾਇਤ ਕੀਤੀ ਸੀ। ਧਰਨਾ ਲੱਗਣ ’ਤੇ ਇੰਸਟੀਟਿਊਟ ਸਟਾਫ਼ ਨੇ ਧਰਨਾਕਾਰੀਆਂ ਤੋਂ ਖ਼ਤਰੇ ਦੇ ਖ਼ਦਸ਼ੇ ਤਹਿਤ ਪੁਲੀਸ ਬੁਲਾ ਲਈ। ਸਬ ਇੰਸਪੈਕਟਰ ਨੇ ਪੀੜਤਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਪਰ ਪੀੜਤ ਪੈਸੇ ਵਾਪਸ ਨਾ ਮਿਲਣ ਤੱਕ ਧਰਨਾ ਜਾਰੀ ਰੱਖਣ ’ਤੇ ਅੜੇ ਰਹੇ ਤੇ ਪੁਲੀਸ ਵਾਪਸ ਚਲੀ ਗਈ। ਪੀੜਤ ਗੁਰਸ਼ਰਨ ਤੇ ਚਰਨਜੀਤ ਵਾਸੀ ਦੇਸੂਜੋਧਾ ਨੇ ਦੱਸਿਆ ਕਿ ‘ਯੂਨੀਕ ਗਰੁੱਪ ਆਫ਼ ਇੰਸਟੀਟਿਊਟ’ ਦੇ ਸੰਚਾਲਕ ਗੁਰਲਾਲ ਸਿੰਘ ਵਾਸੀ ਦੇਸੂਜੋਧਾ ਨੇ ਉਨ੍ਹਾਂ ਤੋਂ ਯੂਰੋਪ ਦੇ ਰੋਮਾਨਿਆ ਦੇ ਵਰਕ ਵੀਜ਼ੇ ਲਈ 15 ਲੱਖ ਰੁਪਏ ਲੈ ਲਏ। ਬਾਅਦ ਵਿੱਚ ਉਨ੍ਹਾਂ ਨੂੰ ਏਸ਼ੀਆ ਦੇ ਅਰਮੀਨੀਆ ਦਾ ਟੂਰਿਸਟ ਵੀਜ਼ਾ ਫੜਾ ਦਿੱਤਾ। ਚਰਨਜੀਤ ਅਨੁਸਾਰ ਪੁਲੀਸ ਪੜਤਾਲ ਤਹਿਤ ਦੇਸੂਜੋਧਾ ਚੌਕੀ ਦੇ ਮੁਖੀ ਤੇ ਪਿੰਡ ਦੇ ਸੌ-ਡੇਢ ਸੌ ਲੋਕਾਂ ਦੀ ਮੌਜੂਦਗੀ ‘ਚ ਪੰਚਾਇਤ ਹੋਈ ਜਿੱਥੇ ਗੁਰਲਾਲ ਸਿੰਘ ਨੇ ਵਰਕ ਵੀਜ਼ਾ ਲਈ ਵਸੂਲੇ 15 ਲੱਖ ਰੁਪਏ ਵਿੱਚੋਂ 12.35 ਲੱਖ ਰੁਪਏ ਵਾਪਸ ਦੇਣੇ ਕਬੂਲੇੇ। ਬਾਅਦ ‘ਚ ਗੁਰਲਾਲ ਮੁੱਕਰ ਗਿਆ। ਇਸ ਵਿਵਾਦ ਮਗਰੋਂ ਹੋਰ ਲੋਕ ਸਾਹਮਣੇ ਆਉਣ ਲੱਗੇ ਹਨ। ਅੱਜ ਇੰਸਟੀਟਿਊਟ ਮੂਹਰੇ ਧਰਨੇ ਮੌਕੇ ਮੌਜਗੜ੍ਹ ਵਾਸੀ ਬਾਬੂ ਸਿੰਘ ਨੇ ਦੋਸ਼ ਲਾਇਆ ਕਿ ਉਸ ਨੇ ਸੈਂਟਰ ਦੇ ਸੰਚਾਲਕ ਨੂੰ ਨਵੰਬਰ 2023 ‘ਚ ਉਸਦੀ ਲੜਕੇ ਤੇ ਲੜਕੀ ਨੂੰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜਣ ਲਈ 3.80 ਲੱਖ ਰੁਪਏ ਦਿੱਤੇ ਸਨ। ਵੀਜ਼ਾ ਨਾ ਲੱਗਣ ’ਤੇ 3.60 ਲੱਖ ਰੁਪਏ ਵਾਪਸ ਕਰ ਦਿੱਤੇ। ਉਸਦੇ ਲੜਕੇ ਦਾ ਪਾਸਪੋਰਟ ਤੇ ਧੀ ਦੀ ਡਿਗਰੀ ਗੁਮ ਕਰ ਦਿੱਤੀ। ਅਜੇ ਤੱਕ 20 ਹਜ਼ਾਰ ਰੁਪਏ ਬਾਕੀ ਹਨ। ਇਨ੍ਹਾਂ ਦੋਸ਼ਾਂ ਬਾਰੇ ਗੁਰਲਾਲ ਦਾ ਕਹਿਣਾ ਸੀ ਕਿ ਇਹ ਕੋਈ ਮਾਮਲਾ ਨਹੀਂ ਹੈ।

Advertisement

ਮੇਰੇ ਕੋਲ ਸਿਰਫ਼ 4.5 ਲੱਖ ਰੁਪਏ ਆਏ: ਸੰਚਾਲਕ

ਇੰਸਟੀਚਿਊਟ ਦੇ ਸੰਚਾਲਕ ਗੁਰਲਾਲ ਨੇ ਗੁਰਸ਼ਰਨ ਤੇ ਚਰਨਜੀਤ ਸਿੰਘ ਨੇ ਉਸ ਨੂੰ ਯੂਪੀਏ ਕੀਤੇ 4.5 ਲੱਖ ਰੁਪਏ ਨੂੰ ਕਬੂਲਦੇ ਕਿਹਾ ਕਿ ਉਹ ਟੂਰਿਸਟ ਵੀਜ਼ਾ, ਡਾਲਰ ਤਬਦੀਲੀ, ਹੋਟਲ ਬੁਕਿੰਗ, ਰਿਟਰਨ ਟਿਕਟ ਅਤੇ ਕੰਸਲਟੈਂਸੀ ਫ਼ੀਸ ਸੀ। ਇਸ ਰਕਮ ਤੋਂ ਇਲਾਵਾ ਉਸ ਦੇ ਕੋੋਲ ਕੋਈ ਨਗਦ ਰਕਮ ਨਹੀਂ ਆਈ। ਦੋਵਾਂ ਨੂੰ ਵੀਜ਼ਾ ਆਨ ਲਾਈਨ ਚੈੱਕ ਕਰਵਾਇਆ ਸੀ।

Advertisement
Author Image

sukhwinder singh

View all posts

Advertisement
Advertisement
×