For the best experience, open
https://m.punjabitribuneonline.com
on your mobile browser.
Advertisement

ਹਰ ਭੂਮਿਕਾ ਨਿਭਾਉਣ ਦੇ ਕਾਬਲ ਬਣਨਾ ਚਾਹੁੰਦੀ ਹਾਂ: ਸੋਨਾਕਸ਼ੀ ਸਿਨਹਾ

09:07 AM May 06, 2024 IST
ਹਰ ਭੂਮਿਕਾ ਨਿਭਾਉਣ ਦੇ ਕਾਬਲ ਬਣਨਾ ਚਾਹੁੰਦੀ ਹਾਂ  ਸੋਨਾਕਸ਼ੀ ਸਿਨਹਾ
Advertisement

ਨਵੀਂ ਦਿੱਲੀ: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ ਬੌਲੀਵੁਡ ਵਿਚ ਆਪਣਾ ਫਿਲਮੀ ਸਫਰ ਸਾਲ 2010 ਵਿੱਚ ‘ਦਬੰਗ’ ਨਾਲ ਸ਼ੁਰੂ ਕੀਤਾ ਸੀ ਤੇ ਉਸ ਨੇ ਹੁਣ ਤਕ ਇਕ ਹੀ ਤਰ੍ਹਾਂ ਦੇ ਰੋਲ ਕੀਤੇ ਹਨ। ਸੋਨਾਕਸ਼ੀ ਨੇ ਕਿਹਾ ਕਿ ਉਹ ਅਜਿਹੀ ਅਦਾਕਾਰਾ ਬਣਨਾ ਚਾਹੁੰਦੀ ਹੈ ਜਿਸ ਨੂੰ ਫਿਲਮ ਨਿਰਮਾਤਾ ਕਿਸੇ ਵੀ ਰੋਲ ਵਿਚ ਫਿੱਟ ਕਰ ਸਕਣ। ਉਸ ਨੇ ਕਿਹਾ, ‘ਇੱਕ ਅਦਾਕਾਰ ਦਾ ਕੰਮ ਹਮੇਸ਼ਾ ਕੋਸ਼ਿਸ਼ ਕਰਨਾ ਅਤੇ ਵੱਖੋ-ਵੱਖਰੀਆਂ ਚੀਜ਼ਾਂ ਕਰਦੇ ਰਹਿਣਾ ਹੁੰਦਾ ਹੈ, ਉਹ ਜੋ ਵੀ ਕਰਦੇ ਹਨ ਉਸ ਦੀ ਪੜਚੋਲ ਵੀ ਕਰਦੇ ਰਹਿੰਦੇ ਹਨ ਅਤੇ ਮੈਨੂੰ ਲਗਦਾ ਹੈ ਕਿ ਮੈਂ ਇਹੀ ਕਰ ਰਹੀ ਹਾਂ। ਮੈਂ ਇਹ ਉਦੋਂ ਤੋਂ ਕਰ ਰਹੀ ਹਾਂ ਜਦੋਂ ਮੈਂ ਆਪਣੀ ਪਹਿਲੀ ਸੋਲੋ ਫਿਲਮ ‘ਅਕੀਰਾ’ ਕੀਤੀ ਸੀ।’ਸੋਨਾਕਸ਼ੀ ਨੇ ਕਿਹਾ ਕਿ ਉਹ ਹਮੇਸ਼ਾ ਵੱਖਰੇ ਕਿਰਦਾਰ ਨਿਭਾਉਣਾ ਪਸੰਦ ਕਰਦੀ ਹੈ। ਉਸ ਨੇ ਕਿਹਾ, ‘ਮੈਂ ਬਹੁਤ ਹੀ ਮਜ਼ਬੂਤ ​​ਔਰਤ ਦਾ ਕਿਰਦਾਰ ਵੀ ਨਿਭਾਇਆ ਹੈ ਤੇ ਅਜਿਹਾ ਕਿਰਦਾਰ ਨਿਭਾ ਕੇ ਮੈਂ ਬਹੁਤ ਖੁਸ਼ ਹਾਂ।’ ਸੋਨਾਕਸ਼ੀ ਨੇ ‘ਰਾਊਡੀ ਰਾਠੌਰ’, ‘ਸਨ ਆਫ ਸਰਦਾਰ’, ‘ਵਨਸ ਅਪੌਨ ਏ ਟਾਈਮ ਇਨ ਮੁੰਬਈ ਦੋਬਾਰਾ’, ‘ਆਰ...ਰਾਜਕੁਮਾਰ’, ‘ਬੌਸ’, ‘ਹੌਲੀਡੇ: ਏ ਸੋਲਜਰ ਇਜ਼ ਨੇੈਵਰ ਆਫ ਡਿਊਟੀ’, ‘ਮਿਸ਼ਨ ਮੰਗਲ’ ਅਤੇ ‘ਕਲੰਕ’ ਵਿਚ ਕੰਮ ਕੀਤਾ ਹੈ। ਉੱਘੇ ਅਦਾਕਾਰ ਅਤੇ ਸਿਆਸਤਦਾਨ ਸ਼ਤਰੂਘਨ ਸਿਨਹਾ ਦੀ 36 ਸਾਲਾ ਧੀ ਸੋਨਾਕਸ਼ੀ ਸਿਨਹਾ ਨੇ ਫੈਸ਼ਨ ਡਿਜ਼ਾਈਨਿੰਗ ਵਿੱਚ ਡਿਗਰੀ ਕੀਤੀ ਹੈ। ਸੋਨਾਕਸ਼ੀ ਨੇ ਕਿਹਾ,‘ਮੈਂ ਡਿਗਰੀ ਕਰਨ ਤੋਂ ਬਾਅਦ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸਾਂ। ਮੈਂ ਸੋਚਦੀ ਹਾਂ ਕਿ ਮੈਂ ਜੋ ਕੁਝ ਸਿੱਖਿਆ ਹੈ ਆਪਣੇ ਤਜਰਬੇ ਤੋਂ ਸਿੱਖਿਆ ਹੈ ਤੇ ਮੈਂ ਕਦੇ ਵੀ ਐਕਟਿੰਗ ਨਹੀਂ ਕਰਨਾ ਚਾਹੁੰਦੀ ਸੀ।’ -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×