ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੰਧ ਝੁੱਗੀਆਂ ’ਤੇ ਡਿੱਗੀ, ਛੇ ਜ਼ਖ਼ਮੀ

07:16 AM Sep 08, 2024 IST
ਕੰਧ ਡਿੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ।

ਪੀਪੀ ਵਰਮਾ
ਪੰਚਕੂਲਾ, 7 ਸਤੰਬਰ
ਪੰਚਕੂਲਾ ਦੇ ਸੈਕਟਰ-14 ਦੀ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈਟੀਆਈ) ਦੀ ਕੰਧ ਅੱਜ ਦੁਪਹਿਰ ਸਮੇਂ ਭਾਰੀ ਮੀਂਹ ਕਾਰਨ ਢਹਿ ਗਈ। ਇਹ ਕੰਧ ਝੁੱਗੀਆਂ ’ਤੇ ਡਿੱਗ ਗਈ, ਜਿਸ ਨਾਲ ਛੇ ਜਣੇ ਜ਼ਖ਼ਮੀ ਹੋ ਗਏ ਜਦਕਿ ਇੱਕ ਹੋਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਦੁਪਹਿਰ 2 ਵਜੇ ਤੋਂ ਮੀਂਹ ਸ਼ੁਰੂ ਹੋਣ ਮਗਰੋਂ ਆਈਟੀਆਈ ਦੀ ਕੰਧ ਨਾਲ ਲੱਗਦੀਆਂ ਝੁੱਗੀਆਂ ’ਤੇ ਡਿੱਗ ਪਈ। ਇਸ ਘਟਨਾ ’ਚ ਸਰਵੇਸ਼ ਕੁਮਾਰ (25), ਰਣਬੀਰ (11), ਸਨੋ (14), ਆਦਿਤਿਆ (14) ਜ਼ਖਮੀ ਹੋ ਗਏ ਜਦਕਿ ਖੁਸ਼ੀਰਾਮ ਅਤੇ ਬੁੱਧੀ ਲਾਲ ਨੂੰ ਮਾਮੂਲੀ ਸੱਟਾਂ ਲੱਗੀਆਂ। ਬੁੱਧੀ ਲਾਲ ਨੇ ਸਾਰੇ ਜ਼ਖ਼ਮੀਆਂ ਨੂੰ ਆਟੋ ਰਾਹੀਂ ਸੈਕਟਰ-6 ਦੇ ਸਿਵਲ ਹਸਪਤਾਲ ਪਹੁੰਚਾਇਆ। ਪੰਚਕੂਲਾ ਦੇ ਸਿਵਲ ਹਸਪਤਾਲ ਦੇ ਐਮਰਜੈਂਸੀ ਇੰਚਾਰਜ ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਸਾਰਿਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

Advertisement

Advertisement