ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੈਦਲ ਯਾਤਰਾ: ਬੁੱਢੇ ਦਰਿਆ ਦੀ ਪੁਨਰ ਸੁਰਜੀਤੀ ਦਾ ਸੱਦਾ

10:10 AM Aug 14, 2023 IST
ਬੁੱਢਾ ਦਰਿਆ ਪੈਦਲ ਯਾਤਰਾ ਭਾਗ-3 ਵਿੱਚ ਸ਼ਾਮਲ ਹੋਏ ਵਾਤਾਵਰਨ ਪ੍ਰੇਮੀ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 13 ਅਗਸਤ
ਸਮਾਜ ਸੇਵੀ ਜਥੇਬੰਦੀਆਂ, ਵਾਤਾਵਰਨ ਪ੍ਰੇਮੀਆਂ ਵੱਲੋਂ ਸ਼ੁਰੂ ਕੀਤੀ ਬੁੱਢਾ ਦਰਿਆ ਪੈਦਲ ਯਾਤਰਾ ਭਾਗ-3 ਦਾ ਅੱਜ ਚੌਥਾ ਪੜਾਅ ਮੁਕੰਮਲ ਕਰ ਲਿਆ ਹੈ। ਇਸ ਤਹਿਤ ਵਾਤਾਵਰਨ ਪ੍ਰੇਮੀ ਅੱਜ ਸਵੇਰੇ ਗਊ ਘਾਟ ਗੁਰਦੁਆਰਾ ਸਾਹਿਬ ਦੀ ਪੁਲੀ ਨੇੜੇ ਇਕੱਠੇ ਹੋਏ। ਇਸ ਦੌਰਾਨ ਉਨ੍ਹਾਂ ਨੇ ਬੁੱਢੇ ਦਰਿਆ ਦੀ ਪੁਨਰਸੁਰਜੀਤੀ ਲਈ ਲੋਕਾਂ ਨੂੰ ਪ੍ਰਦੂਸ਼ਣ ਨੂੰ ਰੋਕਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਅੱਜ ਦੀ ਪੈਦਲ ਯਾਤਰਾ ਦੌਰਾਨ ਸਮਾਜ ਸੇਵਕ ਮਹਿੰਦਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਵਾਤਾਵਰਨ ਪ੍ਰੇਮੀਆਂ ਨੇ ਰਾਹਗੀਰਾਂ ਨੂੰ ਪਰਚੇ ਵੰਡੇ ਅਤੇ ਬੁੱਢਾ ਦਰਿਆ ਨੂੰ ਮੁੜ ਸਾਫ ਸੁਥਰਾ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਹ ਦਰਿਆ ਪਹਿਲਾਂ ਸਾਫ ਪਾਣੀ ਦਾ ਵੱਡਾ ਸੋਮਾ ਸੀ ਪਰ ਸਰਕਾਰਾਂ ਦੀ ਅਣਦੇਖੀ ਅਤੇ ਲੋਕਾਂ ਦੇ ਨਿੱਜੀ ਹਿੱਤਾਂ ਨੇ ਇਸ ਨੂੰ ਗੰਦਾ ਨਾਲਾ ਬਣਾ ਕੇ ਰੱਖ ਦਿੱਤਾ ਹੈ। ਇਸ ਮੌਕੇ ਵਾਤਾਵਰਨ ਪ੍ਰੇਮੀਆਂ ਨੇ ਆਪਣੇ ਗਲਿਆਂ ਵਿੱਚ ਵਾਤਾਵਰਨ ਨਾਲ ਸਬੰਧਤ ਵੱਖ-ਵੱਖ ਨਾਅਰੇ ਅਤੇ ਜਾਣਕਾਰੀ ਲਿਖੀਆਂ ਤਖਤੀਆਂ ਵੀ ਪਾਈਆਂ ਹੋਈਆਂ ਸਨ। ਸ੍ਰੀ ਸੇਖੋਂ ਨੇ ਦੱਸਿਆ ਕਿ ਬਹੁਤ ਥਾਵਾਂ ’ਤੇ ਸੀਵਰੇਜ ਦਾ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਸੁੱਟਿਆ ਜਾ ਰਿਹਾ ਹੈ। ਰੋਜ਼ਾਨਾ 55 ਐੱਮਐੱਲਡੀ ਤੋਂ ਅਣਸੋਧਿਆ ਪ੍ਰਦੂਸ਼ਿਤ ਪਾਣੀ ਬੁੱਢੇ ਦਰਿਆ ਨੂੰ ਲਗਾਤਾਰ ਪ੍ਰਦੂਸ਼ਿਤ ਕਰਦਾ ਰਹੇਗਾ। ਬੁੱਢੇ ਨਾਲੇ ਦੇ ਪ੍ਰਦੂਸ਼ਿਤ ਹੋਣ ਨਾਲ ਇਸ ਦੇ ਨਾਲ ਲੱਗਦੀਆਂ ਬਸਤੀਆਂ ਦੇ ਲੋਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਅੱਜ ਦੀ ਵਾਤਾਵਰਨ ਪ੍ਰੇਮੀਆਂ ਦੀ ਟੀਮ ਵਿੱਚ ਉਕਤ ਤੋਂ ਇਲਾਵਾ ਡਾ. ਬਲਜੀਤ ਕੌਰ, ਅਨੀਤਾ ਸ਼ਰਮਾ, ਪੂਜਾ ਸੇਨਗੁਪਤਾ, ਕ੍ਰਿਸ਼ਨੇਂਦੂ ਸੇਨਗੁਪਤਾ, ਸਰਬਜੀਤ ਸਿੰਘ ਕੜਵੱਲ, ਦਲਬੀਰ ਸਿੰਘ ਫਤਿਆਬਾਦੀ, ਐਡਵੋਕੇਟ ਯੋਗੇਸ਼ ਖੰਨਾ, ਗੁਰਪ੍ਰੀਤ ਸਿੰਘ ਪਲਾਹਾ, ਚੰਦਨ, ਮਨੀ ਗੋਇਲ, ਪਵਨ ਮਹਿਰਾ, ਭਜਨ ਸਿੰਘ, ਲਕਸ਼ਮਣ ਗਾਇਕਵਾੜ, ਵਿਜੈ ਕੁਮਾਰ, ਕਰਨਲ ਜੇ ਐਸ ਗਿੱਲ, ਦਾਨ ਸਿੰਘ, ਰਜਿੰਦਰ ਸਿੰਘ ਕਾਲੜਾ, ਹਰਦੇਵ ਸਿੰਘ, ਅਮੀਨ ਲਖਨਪਾਲ, ਵੀਪੀ ਮਿਸ਼ਰਾ, ਮਨਿੰਦਰਜੀਤ ਸਿੰਘ ਬੈਨੀਪਾਲ, ਕਰਨਲ ਸੀਐਮ ਲਖਨਪਾਲ ਆਦਿ ਸਮੇਤ ਕਈ ਸਥਾਨਕ ਲੋਕ ਸ਼ਾਮਲ ਸਨ। ਇਸ ਦਾ ਯਾਤਰਾ ਦਾ ਪੰਜਵਾਂ ਪੜਾਅ 20 ਅਗਸਤ ਨੂੰ ਸਵੇਰੇ 9 ਤੋਂ 10 ਵਜੇ ਤੱਕ ਫੋਕਲ ਪੁਆਇੰਟ ਦੇ ਫੇਜ਼-12 ਵਿੱਚ ਜੇਬੀਆਰ, ਸੀਈਟੀਪੀ ਵਿੱਚ ਹੋਵੇਗਾ।

Advertisement

Advertisement