For the best experience, open
https://m.punjabitribuneonline.com
on your mobile browser.
Advertisement

ਯੂਥ ਕਾਂਗਰਸ ਵੱਲੋਂ ਨਸ਼ਿਆਂ ਖ਼ਿਲਾਫ਼ ਪੈਦਲ ਮਾਰਚ

09:08 AM Dec 11, 2023 IST
ਯੂਥ ਕਾਂਗਰਸ ਵੱਲੋਂ ਨਸ਼ਿਆਂ ਖ਼ਿਲਾਫ਼ ਪੈਦਲ ਮਾਰਚ
ਲੁਧਿਆਣਾ ਵਿੱਚ ਨਸ਼ਿਆਂ ਖ਼ਿਲਾਫ਼ ਪੈਦਲ ਮਾਰਚ ਕਰਦੇ ਹੋਏ ਭਾਰਤ ਭੂਸ਼ਨ ਆਸ਼ੂ ਅਤੇ ਯੂਥ ਕਾਂਗਰਸ ਦੇ ਆਗੂ।
Advertisement

ਗੁਰਿੰਦਰ ਸਿੰਘ
ਲੁਧਿਆਣਾ, 10 ਦਸੰਬਰ
ਸਨਅਤੀ ਸ਼ਹਿਰ ਵਿੱਚ ਯੂਥ ਕਾਂਗਰਸ ਵੱਲੋਂ ਭਗਵਾਨ ਵਾਲਮੀਕਿ ਪਾਰਕ ਜਵਾਹਰ ਨਗਰ ਕੈਂਪ ਤੋਂ ‘ਨਸ਼ਾ ਭਜਾਓ ਜਵਾਨੀ ਬਚਾਓ’ ਤਹਿਤ ਨਸ਼ਿਆਂ ਖ਼ਿਲਾਫ਼ ਪੈਦਲ ਮਾਰਚ ਕੀਤਾ ਗਿਆ। ਮਾਰਚ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਰਾਹੁਲ ਡੁਲਗਚ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਅਰੁਣ ਚੰਡਾਲਿਆ ਅਤੇ ਮੀਤ ਪ੍ਰਧਾਨ ਚੰਦਰ ਦੇਵ ਪੁਰੀ ਦੀ ਅਗਵਾਈ ਵਿੱਚ ਕੀਤੇ ਗਏ ਮਾਰਚ ਵਿੱਚ ਸਾਬਕਾ ਕੌਂਸਲਰ ਬਲਜਿੰਦਰ ਸਿੰਘ ਬੰਟੀ, ਪੰਕਜ ਕਾਕਾ, ਹਰੀ ਸਿੰਘ ਬਰਾੜ, ਮਹਿਲਾ ਕਾਂਗਰਸ ਲੁਧਿਆਣਾ ਦੀ ਪ੍ਰਧਾਨ ਮਨੀਸ਼ਾ ਕਪੂਰ, ਬਲਾਕ ਪ੍ਰਧਾਨ ਇੰਦਰਜੀਤ ਸਿੰਘ ਇੰਦੀ , ਬਲਾਕ ਪ੍ਰਧਾਨ ਮੀਨੂੰ ਮਲਹੋਤਰਾ ਅਤੇ ਹੈਪੀ ਲਾਲੀ ਨੇ ਵੀ ਹਿੱਸਾ ਲਿਆ। ਇਹ ਪੈਦਲ ਮਾਰਚ ਭਗਵਾਨ ਵਾਲਮੀਕਿ ਪਾਰਕ ਤੋਂ ਸ਼ੂਰੂ ਹੋ ਕੇ ਕੋਚਰ ਮਾਰਕੀਟ ਚੌਕ, ਜਵਾਹਰ ਨਗਰ ਕੈਂਪ ਦੇ ਬਾਜ਼ਾਰ ਅਤੇ ਸਰਕਾਰੀ ਸਕੂਲ ਤੋਂ ਹੋ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕਰਦਾ ਹੋਇਆ ਈਐਸਆਈ ਰੋਡ ’ਤੇ ਸਮਾਪਤ ਹੋਇਆ। ਜਾਣਕਾਰੀ ਅਨੁਸਾਰ ਪੈਦਲ ਮਾਰਚ ਦਾ ਲੋਕਾਂ ਵਲੋਂ ਥਾਂ-ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਕਾਰਨ ਅੱਜ ਪੰਜਾਬ ਵਿੱਚ ਚਿੱਟੇ ਦਾ ਨਸ਼ਾ ਦੇਸ਼ ਦੇ ਬਾਕੀ ਸੂਬਿਆਂ ਤੋਂ ਸਭ ਤੋਂ ਜ਼ਿਆਦਾ ਹੈ ਅਤੇ ਪੂਰੇ ਦੇਸ਼ ਵਿੱਚੋਂ ਇਕੱਲੇ ਪੰਜਾਬ ਵਿੱਚ ਸਭ ਤੋਂ ਵੱੱਧ ਚਿੱਟੇ ਕਾਰਨ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੌਜੂਦਾ ਸਮੇਂ ਵਿਚ ਪੂਰੇ ਦੇਸ਼ ਵਿਚੋਂ ਨਸ਼ਿਆਂ ਦਾ ਕੇਂਦਰ ਬਣਿਆ ਹੋਇਆ ਤੇ ਰੋਜ਼ਾਨਾ ਹੀ ਮਾਵਾਂ ਦੇ ਪੁੱਤ ਚਿੱਟੇ ਨਾਲ ਮਰ ਰਹੇ ਹਨ ਪਰ ਪੰਜਾਬ ਸਰਕਾਰ ਇਸ ਨੂੰ ਕਾਬੂ ਕਰਨ ਵਿੱਚ ਅਸਫ਼ਲ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੇ ਕੰਮਾਂ ਨੂੰ ਯਾਦ ਕਰਨ ਲੱਗ ਪਏ ਹਨ ਤੇ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੀ ਜਨਤਾ ਕਾਂਗਰਸ ਪਾਰਟੀ ਨੂੰ ਆਪਣਾ ਸਮਰਥਨ ਦੇਵੇਗੀ। ਇਸ ਮੌਕੇ ਰਾਹੁਲ ਡੁਲਗਚ ਅਤੇ ਅਰੁਣ ਚੰਡਾਲਿਆ ਨੇ ਕਿਹਾ ਕਿ ਜਦੋਂ ਤੱਕ ਲੋਕਾਂ ਵਿੱਚ ਨਸ਼ਿਆਂ ਖਿਲਾਫ਼ ਜਾਗਰੂਕਤਾ ਨਹੀਂ ਆਵੇਗੀ ਉਦੋਂ ਤੱਕ ਇਹ ਖ਼ਤਮ ਨਹੀਂ ਹੋਵੇਗਾ। ਇਸ ਮੌਕੇ ਰੋਹਨ ਲਾਲਕਾ, ਤਾਨਿਸ਼ ਅਹੂਜਾ, ਚਰਨਜੋਤ ਕਿੱਟੂ, ਰਾਜ ਕੁਮਾਰ ਮਹਿਰਾ, ਰੇਸ਼ਮ ਨੱਤ, ਸਾਹਿਲ ਸ਼ਰਮਾ, ਗੁਰਰਾਜ ਚੀਮਾ, ਨਰੇਸ਼ ਸ਼ਰਮਾ, ਸੁਨੀਲ ਸ਼ੁਕਲਾ, ਸਾਹਿਲ ਡਵਾਣਾ, ਅਸ਼ਵਨੀ ਬਿਡਲਾਨ, ਅਨਮੋਲ ਦੱਤ ਤੇ ਜਸਵਿੰਦਰ ਢੰਡਾਰੀ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×