ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੁੱਟੀ ਸੜਕ ਨੂੰ ਪ੍ਰਸ਼ਾਸਨ ਦੀ ਸਵੱਲੀ ਨਜ਼ਰ ਦੀ ਉਡੀਕ

07:39 AM Jun 06, 2024 IST
ਬਠਿੰਡਾ ਸੁਨਾਮ ਮਾਰਗ ਤੋਂ ਸਰਹਿੰਦ ਚੋਏ ਦੇ ਨਾਲ ਜਾਂਦੀ ਸੜਕ ਦੀ ਖਸਤਾ ਹਾਲ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 5 ਜੂਨ
ਸੁਨਾਮ ਬਠਿੰਡਾ ਮਾਰਗ ’ਤੇ ਸਥਿਤ ਸਰਕਾਰੀ ਹਸਪਤਾਲ ਨੇੜਿਓਂ ਲੰਘਦੇ ਸਰਹਿੰਦ ਚੋਅ ਦੇ ਨਾਲ-ਨਾਲ ਸੀਤਾਸਰ ਮੰਦਰ ਵੱਲ ਜਾਂਦੀ ਸੜਕ ਦੀ ਖਸਤਾ ਹਾਲਤ ਕਾਰਨ ਇਥੋਂ ਲੰਘਦੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸ਼ਹਿਰ ਵਾਸੀਆਂ ਅਮਰੀਕ ਸਿੰਘ, ਸਰਬਜੀਤ ਸਿੰਘ, ਬਿੱਟੂ ਸਮਰਾ ਅਤੇ ਰਜਿੰਦਰ ਪਾਲ ਆਦਿ ਨੇ ਦੱਸਿਆ ਕਰੀਬ ਡੇਢ-ਦੋ ਸਾਲਾਂ ਤੋਂ ਸੜਕ ਦੀ ਹਾਲਤ ਬਦਤਰ ਹੋਈ ਪਈ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਸੁਨਾਮ ਤੋਂ ਬੁਢਲਾਡਾ ਬਰਾਸਤਾ ਧਰਮਗੜ੍ਹ-ਜਖੇਪਲ ਆਦਿ ਪਿੰਡਾਂ ਤੋਂ ਬਿਨਾਂ ਸ਼ਹਿਰ ਸੁਨਾਮ ਨਾਲ ਵੀ ਰਾਬਤਾ ਬਣਾਉਂਦੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਸ਼ਾਮ ਇਸ ਸੜਕ ਤੇ ਸੈਰ ਕਰਨ ਵਾਲਿਆਂ ਦੀ ਵੀ ਆਵਾਜਾਈ ਰਹਿੰਦੀ ਹੈ ਪਰ ਸੜਕ ਦੀ ਖਸਤਾ ਹਾਲਤ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸੜਕ ਦੀ ਖਸਤਾ ਹੋ ਰਹੀ ਹਾਲਤ ਵੱਲ ਪ੍ਰਸਾਸ਼ਨ ਦਾ ਧਿਆਨ ਨਹੀਂ ਹੈ। ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਾਲ ਕ੍ਰਿਸ਼ਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇਸ ਰਸਤੇ ਨੂੰ ਬਣਾਇਆ ਜਾ ਰਿਹਾ ਹੈ।

Advertisement

Advertisement