ਡੀਸੀ ਦਫ਼ਤਰਾਂ ਅੱਗੇ ਮੁਜ਼ਾਹਰਿਆਂ ਲਈ ਲਾਮੰਬਦੀ
06:58 AM Jul 31, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 30 ਜੁਲਾਈ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਸੁਨਾਮ ਬਲਾਕ ਦੀ ਮੀਟਿੰਗ ਚੀਮਾ ਮੰਡੀ ਵਿੱਚ ਹੋਈ। ਮੀਟਿੰਗ ਵਿੱਚ ਸੂਬਾ ਕਾਰਜਕਾਰੀ ਆਗੂ ਦਿਲਬਾਗ ਸਿੰਘ ਹਰੀਗੜ੍ਹ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਸਾਰੇ ਬਾਰਡਰਾਂ ਉੱਪਰ ਚੱਲ ਰਿਹਾ ਮੋਰਚਾ ਪੂਰੀ ਚੜ੍ਹਦੀਕਲਾ ਵਿਚ ਹੈ। ਹਰਿਆਣਾ ਤੇ ਕੇਂਦਰ ਸਰਕਾਰਾਂ ਵੱਲੋਂ ਆਪਣੇ ਹੱਕਾਂ ਦੀ ਮੰਗ ਕਰਦੇ ਕਿਸਾਨਾਂ ਮਜ਼ਦੂਰਾਂ ਉੱਪਰ ਗੋਲੀਆਂ ਚਲਾਉਣ ਵਾਲੇ ਪੁਲੀਸ ਅਧਿਕਾਰੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ ਜੋ ਕਿ ਮੰਦਭਾਗਾ ਹੈ। ਇਸ ਦੇ ਰੋਸ ਵਜੋਂ ਪੂਰੇ ਭਾਰਤ ਵਿੱਚ 1 ਅਗਸਤ ਨੂੰ ਡੀਸੀ ਤੇ ਐੱਸਡੀਐੱਮ ਦਫ਼ਤਰਾਂ ਅੱਗੇ ਕੇਂਦਰ ਤੇ ਹਰਿਆਣਾ ਸਰਕਾਰਾਂ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਅੱਜ ਦੀ ਮੀਟਿੰਗ ਵਿੱਚ , ਬਲਾਕ ਆਗੂ ਸਤਿਗੁਰ ਨਮੋਲ, ਦਰਸ਼ਨ ਸਿੰਘ ਨੀਲੋਵਾਲ, ਗੁਰਚਰਨ ਸਿੰਘ ਬਿਗੜਬਾਲ, ਮਤਵਾਲ ਸਿੰਘ, ਸੁਖਦੇਵ ਸਿੰਘ ਸ਼ਾਹਪੁਰ, ਬਿੱਕਰ ਸਿੰਘ ਚੀਮਾਂ ਆਦਿ ਹਾਜ਼ਰ ਸਨ।
Advertisement
Advertisement
Advertisement