ਵਡਾਲਾ ਗਲਤ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰੇ: ਧਾਰਨੀ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 10 ਜਨਵਰੀ
ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਆਪਣੇ-ਆਪ ਨੂੰ ਅਖੌਤੀ ਅਕਾਲੀ ਸੁਧਾਰ ਲਹਿਰ ਦੇ ਨੇਤਾ ਅਖਵਾਉਣ ਵਾਲੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਇੱਕ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਕ ਗੈਰ-ਸਿੱਖ ਵਕੀਲ ਤੋਂ ਤਿਆਰ ਕਰਕੇ ਸੁਝਾਅ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਦਿੱਤੇ ਹਨ, ਜੋ ਗਲਤ ਹੈ। ਐਡਵੋਕੇਟ ਧਾਰਨੀ ਨੇ ਇਸ ਮਾਮਲੇ ਦਾ ਵਕੀਲ ਹੋਣ ਦੇ ਨਾਤੇ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਵਕੀਲਾਂ ਵਿੱਚ ਸਿੱਖ ਅਤੇ ਗੈਰ-ਸਿੱਖ ਦਾ ਪਾੜ੍ਹਾ ਪਾਉਣ ਵਾਲਾ ਇਹ ਬਿਆਨ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਈ ਐਡਵੋਕੇਟ ਜਨਰਲ ਸਿੱਖ ਅਤੇ ਹਿੰਦੂ ਆਏ ਪਰ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਅਜਿਹਾ ਵਖਰੇਵਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਵਡਾਲਾ ਸਾਹਿਬ ਇਹ ਵੀ ਸਪੱਸ਼ਟ ਕਰਨ ਕਿ ਜਦੋ ਉਹ ਵੋਟਾਂ ਮੰਗਣ ਲਈ ਸਮਾਜ ਵਿਚ ਜਾਣਗੇ ਤਾਂ ਉਹ ਗੈਰ ਸਿੱਖ ਵੋਟਰਾਂ ਤੋਂ ਵੋਟ ਨਹੀਂ ਮੰਗਣਗੇ। ਉਨ੍ਹਾਂ ਕਿਹਾ ਕਿ ਵੰਡੀਆਂ ਪਾਉਣ ਵਾਲੇ ਇਸ ਬਿਆਨ ਕਾਰਣ ਸਮੁੱਚੇ ਵਕੀਲ ਭਾਈਚਾਰੇ ਵਿੱਚ ਸਖਤ ਰੋਸ ਹੈ।