ਨਿੱਜੀਕਰਨ ਤੋਂ ਪਹਿਲਾਂ ਭਾਰਤ ਪੈਟਰੋਲੀਅਮ ਨੇ ਮੁਲਾਜ਼ਮਾਂ ਲਈ ਲਿਆਂਦੀ ਵੀਆਰਐੱਸ
03:35 PM Jul 26, 2020 IST
Advertisement
ਨਵੀਂ ਦਿੱਲੀ, 26 ਜੁਲਾਈ
ਜਨਤਕ ਖੇਤਰ ਦੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀਪੀਸੀਐੱਲ) ਨੇ ਆਪਣੇ ਕਰਮਚਾਰੀਆਂ ਲਈ ਸਵੈਇੱਛੁਕ ਸੇਵਾਮੁਕਤੀ ਯੋਜਨਾ (ਵੀਆਰਐਸ) ਲੈ ਕੇ ਆਈ ਹੈ। ਸਰਕਾਰ ਦੇਸ਼ ਦੀ ਤੀਜੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਅਤੇ ਦੂਜੀ ਸਭ ਤੋਂ ਵੱਡੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਦਾ ਨਿੱਜੀਕਰਨ ਕਰ ਰਹੀ ਹੈ। ਨਿੱਜੀਕਰਨ ਤੋਂ ਪਹਿਲਾਂ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਵੀਆਰਐੱਸ ਲਈ ਨੋਟਿਸ ਭੇਜੇ ਗਏ ਹਨ, ਜਿਸ ਵਿੱਚ ਬੀਪੀਸੀਐੱਲ ਨੇ ਕਿਹਾ, “ਕੰਪਨੀ ਨੇ ਵੀਆਰਐੱਸ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਹੈ। ਇਹ ਸਕੀਮ ਉਨ੍ਹਾਂ ਕਰਮਚਾਰੀਆਂ ਲਈ ਹੈ ਜੋ ਵੱਖ ਵੱਖ ਨਿੱਜੀ ਕਾਰਨਾਂ ਕਰਕੇ ਕੰਪਨੀ ਵਿਚ ਸੇਵਾਵਾਂ ਜਾਰੀ ਰੱਖਣ ਦੀ ਸਥਿਤੀ ਵਿਚ ਨਹੀਂ ਹਨ। ਉਹ ਕਰਮਚਾਰੀ ਵੀਆਰਐੱਸ ਲਈ ਅਰਜ਼ੀ ਦੇ ਸਕਦੇ ਹਨ।”
Advertisement
Advertisement