ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਪੈਣਗੀਆਂ ਵੋਟਾਂ

07:53 AM Oct 15, 2024 IST
ਪੰਚਾਇਤੀ ਚੋਣਾਂ ਲਈ ਪਟਿਆਲਾ ਤੋਂ ਰਵਾਨਾ ਹੁੰਦੀ ਹੋਈ ਪੋਲਿੰਗ ਪਾਰਟੀ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 14 ਅਕਤੂਬਰ
ਇਥੇ 8 ਹਲਕਿਆਂ ਅਤੇ 10 ਬਲਾਕਾਂ ’ਤੇ ਆਧਾਰਤ ਪਟਿਆਲਾ ਜ਼ਿਲ੍ਹੇ ਵਿੱਚ 1022 ਸਰਪੰਚ ਅਤੇ 6272 ਪੰੰਚ ਹੋਣਗੇ, ਜਿਨ੍ਹਾਂ ਵਿਚੋਂ 324 ਸਰਪੰਚ ਅਤੇ 3733 ਪੰਚ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਇਸ ਕਰਕੇ 698 ਸਰਪੰਚ ਅਤੇ 2539 ਪੰਚ ਹੋਰ ਚੁਣੇ ਜਾਣੇ ਹਨ। ਸਰਪੰਚੀ ਦੇ 1843 ਅਤੇ ਪੰਚੀ ਦੇ 4971 (ਕੁੱਲ 6814) ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 15 ਅਕਤੂਬਰ ਦੀ ਢਲ਼ਦੀ ਸ਼ਾਮ ਕਰੇਗੀ। ਜ਼ਿਲ੍ਹੇ ਵਿਚਲੇ 920426 ਵੋਟਰਾਂ ਵਿੱਚੋਂ 484608 ਪੁਰਸ਼ ਅਤੇ 435804 ਮਹਿਲਾਵਾਂ ਹਨ।

Advertisement

ਸੁਨਾਮ ਵਿੱਚ ਪੰਚਾਇਤੀ ਚੋਣਾਂ ਲਈ ਰਵਾਨਾ ਹੁੰਦੀ ਹੋਈ ਇਕ ਪੋਲਿੰਗ ਪਾਰਟੀ।

ਵਿਧਾਨ ਸਭਾ ਹਲਕਾ ਸਨੌਰ ਵਿਚ ਦੋ ਬਲਾਕ (ਭੁੱਨਰਹੇੜੀ ਤੇ ਸਨੌਰ) ਹਨ, ਜਿਥੇ ਸਭ ਤੋਂ ਵੱਧ, 244 ਪੰਚਾਇਤਾਂ ਹਨ ਤੇ ਇਨ੍ਹਾਂ ਵਿੱਚੋਂ 106 ਸਰਪੰਚ ਅਤੇ 875 ਪੰਚ ਬਿਨਾ ਮੁਕਾਬਲਾ ਜਿੱਤਣ ਮਗਰੋਂ ਹੁਣ ਸਰਪੰਚੀ ਲਈ 336 ਅਤੇ ਪੰਚੀ ਲਈ 717 ਉਮੀਦਵਾਰ ਹਨ। ਦੋਵਾਂ ਬਲਾਕਾਂ ਦੇ 87916 ਅਤੇ 96301 (ਕੁੱਲ 184217) ਵੋਟਰਾਂ ਵਿਚੋਂ ਪੁਰਸ਼ 96415 (46249 ਅਤੇ 50612) ਅਤੇ ਮਹਿਲਾਵਾਂ 87350 (41661 45689) ਹਨ। 175 ਪੰਚਾਇਤਾਂ ਵਾਲਾ ਘਨੌਰ ਹਲਕਾ ਵੀ ਦੋ ਬਲਾਕਾਂ ’ਤੇ ਆਧਾਰਤ ਹੈ, ਜਿਥੇ 48 ਸਰਪੰਚ ਅਤੇ 588 ਪੰਚ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ। ਹੁਣ ਸਰਪੰਚੀ ਲਈ 254 ਅਤੇ ਪੰਚੀ ਲਈ 1044 ਉਮੀਦਵਾਰ ਹਨ। ਬਲਾਕ ਘਨੌਰ ’ਚ 39052 ਪੁਰਸ਼ ਅਤੇ 33611 ਮਹਿਲਾਵਾਂ ਸਮੇਤ 72663 ਵੋਟਰ ਹਨ। ਸ਼ੰਭੂਕਲਾਂ ਬਲਾਕ ’ਚ ਵੋਟਰਾਂ ਦੀ ਗਿਣਤੀ 83065 ਹੈ, ਜਿਨ੍ਹਾਂ ਵਿਚੋਂ 44818 ਪੁਰਸ਼ ਅਤੇ 38247 ਮਹਿਲਾਵਾਂ ਹਨ। ਹਲਕਾ ਨਾਭਾ ’ਚ ਵੋਟਰਾਂ ਦੀ ਗਿਣਤੀ 126482 (66469 ਪੁਰਸ਼ ਅਤੇ 60006 ਮਹਿਲਾਵਾਂ) ਹੈ, ਇੱਥੇ 141 ਪੰਚਾਇਤਾਂ ਹਨ। 38 ਸਰਪੰਚ ਅਤੇ 475 ਪੰਚਾਂ ਦੇ ਜਿੱਤਣ ਮਗਰੋਂ ਸਰਪੰਚੀ ਦੇ 254 ਅਤੇ ਪੰਚੀ ਦੇ 776 ਉਮੀਦਵਾਰ ਹਨ। ਸਮਾਣਾ ’ਚ ਸਰਪੰਚੀ ਲਈ 169 ਅਤੇ ਪੰਚੀ ਲਈ 391 ਉਮੀਦਵਾਰ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 98680 (51374 ਪੁਰਸ਼ ਅਤੇ 47306 ਮਹਿਲਾ) ਵੋਟਰ ਕਰਨਗੇ। ਇੱਥੇ 102 ਪੰਚਾਇਤਾਂ ਹਨ ਜਿਸ ਲਈ 34 ਸਰਪੰਚ ਅਤੇ 442 ਪੰਚ ਬਿਨਾਂ ਮੁਕਾਬਲਾ ਜਿੱਤ ਚੁੱਕੇ ਹਨ। ਸਭ ਤੋਂ ਘੱਟ, 60 ਪੰਚਾਇਤਾਂ ਵਾਲੇ ਪਟਿਆਲਾ ਦਿਹਾਤੀ ਹਲਕੇ ’ਚ 30 ਸਰਪੰਚ ਅਤੇ 182 ਪੰਚ ਪਹਿਲਾਂ ਹੀ ਚੁਣੇ ਜਾ ਚੁੱਕੇ ਹਨ। ਹੁਣ ਸਰਪੰਚੀ ਦੇ 111 ਅਤੇ ਪੰਚੀ ਦੇ 480 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਣਾ ਹੈ ਤੇ ਹਲਕੇ ’ਚ 75568 (ਪੁਰਸ਼ 39302 ਅਤੇ 36264 ਮਹਿਲਾਵਾਂ) ਹਨ।ਇਸੇ ਤਰ੍ਹਾਂ 105 ਪੰਚਾਇਤਾਂ ਵਾਲੇ ਪਾਤੜਾਂ ਹਲਕੇ ਵਿੱਚ ਵੀ ਸਰਪੰਚ 30 ਅਤੇ ਪੰਚ 470 ਬਿਨਾਂ ਮੁਕਾਬਲੇ ਚੁਣ ਲਏ ਗਏ ਹਨ ਤੇ ਹੁਣ ਇੱਥੇ ਸਰਪੰਚੀ ਲਈ 235 ਅਤੇ ਪੰਚੀ ਲਈ 429 ਉਮੀਦਵਾਰ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ 103089 ਵੋਟਰਾਂ ਨੇ ਕਰਨਾ ਹੈ। ਹਲਕਾ ਰਾਜਪੁਰਾ ’ਚ ਪੰਚਾਇਤਾਂ ਦੀ ਗਿਣਤੀ 95 ਹੈ ’ਚ 28 ਸਰਪੰਚ ਅਤੇ 373 ਪੰਚ ਜਿੱਤ ਚੁੱਕੇ ਹਨ। ਹੁਣ ਸਰਪੰਚੀ ਲਈ 177 ਅਤੇ ਪੰਚੀ ਲਈ 448 ਉਮੀਦਵਾਰ ਕਿਸਮਤ ਅਜਮਾ ਰਹੇ ਹਨ। ਇਥੇ ਕੁੱਲ 62677 (44145 ਪੁਰਸ਼ ਅਤੇ 33611 ਮਹਿਲਾ) ਵੋਟਰ ਹਨ।
ਸੌ ਪੰਚਾਇਤਾਂ ਵਾਲੇ ਪਟਿਆਲਾ ਬਲਾਕ ‘ਚ ਵੋਟਰਾਂ ਦੀ ਗਿਣਤੀ ਸਭ ਤੋਂ ਘੰਟ 39989 ਹੈ। ਇਨ੍ਹਾਂ ਵਿੱਚੋਂ 49202 ਪੁਰਸ਼ ਅਤੇ 44787 ਮਹਿਲਾਵਾਂ ਹਨ। ਇੱਥੇ 22 ਸਰਪੰਚ ਅਤੇ 328 ਪੰਚ ਬਿਨਾਂ ਮੁਕਾਬਲੇ ਜਿੱਤ ਚੁੱਕੇ ਹਨ ਤੇ 207 ਸਰਪੰਚੀ ਅਤੇ 586 ਪੰਚੀ ਲਈ ਮੈਦਾਨ ’ਚ ਹਨ। ਪੰਚਾਇਤੀ ਚੋਣਾਂ ਦੇ ਅਹਿਮ ਪੜਾਅ ਵਜੋਂ ਬੈਲੇਟ ਪੇਪਰਾਂ, ਮਤਦਾਨ ਪੇਟੀਆਂ ਅਤੇ ਹੋਰ ਲੋੜੀਂਦੀ ਚੋਣ ਸਮੱਗਰੀ ਨਾਲ ਲੈਸ ਚੋਣ ਅਮਲੇ ਦੇ 10500 ਮੈਂਬਰ ਸੁਰੱਖਿਆ ਦਸਤਿਆਂ ਦੀੇ ਨਿਗਰਾਨੀ ਹੇਠਾਂ ਅੱਜ ਪੋਲਿੰਗ ਸਟੇਸ਼ਨਾਂ ’ਤੇ ਪੁੱਜ ਗਏ। ਕਈ ਦਿਨਾ ਤੋਂ ਨਿੱਠ ਕੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਰਵਾਨਗੀ ਮੌਕੇ ਮਹਿੰਦਰਾ ਕਾਲਜ ਵਿੱਚ ਚੋਣ ਅਮਲੇ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਅਤੇ ਤਨਦੇਹੀ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਅਪੀਲ ਕਰਦਿਆਂ ਅਮਨ ਤੇ ਸ਼ਾਂਤੀ ਬਣਾਈ ਰੱਖਣ ਲਈ ਪ੍ਰਸ਼ਾਸਨ ਦਾ ਸਹਿਯੋਗ ਦੇਣ ’ਤੇ ਵੀ ਜ਼ੋਰ ਦਿੱਤਾ। ਉਧਰ ਪੇਂਡੂ ਸੁਭਾਅ ਤੇ ਪੁਰਾਣੀ ਰਵਾਇਤ ਮੁਤਾਬਿਕ ਉਮੀਦਵਾਰਾਂ ਨੇ ਚੋਣ ਅਮਲੇ ਦਾ ਭਰਵਾਂ ਸਵਾਗਤ ਕਰਦਿਆਂ ਖੂਬ ਆਓ ਭਗਤ ਵੀ ਕੀਤੀ। ਪਹਿਲੀ ਵਾਰ ਅਜਿਹੀ ਚੋਣ ਡਿਊਟੀ ਦਾ ਹਿੱਸਾ ਬਣੇ ਕਈ ਮੁਲਾਜ਼ਮ ਤਾਂ ਪੇਂਡੂ ਭਾਈਚਾਰੇ ਵੱਲੋਂ ਉਨ੍ਹਾਂ ’ਤੇ ਨਿਸ਼ਾਵਰ ਕੀਤੇ ਗਏ ਪਿਆਰ ਮੁਹੱਬਤ ਅਤੇ ਹੋਰ ਖਾਤਰਦਾਰੀ ਦੇਖ ਕੇ ਦੰਗ ਹੀ ਰਹਿ ਗਏ।

ਸੰਗਰੂਰ ਵਿੱਚ 422 ਸਰਪੰਚਾਂ ਦੀ ਅੱਜ ਹੋਵੇਗੀ ਚੋਣ

ਸੰਗਰੂਰ(ਬੀਰ ਇੰਦਰ ਸਿੰਘ ਬਨਭੌਰੀ): ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਜ਼ਿਲ੍ਹਾ ਵਾਸੀਆਂ ਨੂੰ ਪੰਚਾਇਤ ਚੋਣਾਂ ਦੌਰਾਨ ਅਮਨ ਤੇ ਸ਼ਾਂਤੀ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਵੋਟ ਜ਼ਰੂਰ ਪਾਉਣ ਦੀ ਅਪੀਲ ਕੀਤੀ ਹੈ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਸੁਖਚੈਨ ਸਿੰਘ ਪਾਪੜਾ ਨੇ ਦੱਸਿਆ ਕਿ ਪੰਚਾਇਤ ਦੀਆਂ ਚੋਣਾਂ ਨੂੰ ਮੁੱਖ ਰਖਦਿਆਂ 15 ਅਕਤੂਬਰ ਦਿਨ ਮੰਗਲਵਾਰ ਨੂੰ ਗਜ਼ਟਿਡ ਛੁੱਟੀ ਐਲਾਨੀ ਗਈ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ 5478 ਅਧਿਕਾਰੀ ਤੇ ਕਰਮਚਾਰੀ ਚੋਣ ਅਮਲੇ ਵਜੋਂ ਸੇਵਾਵਾਂ ਨਿਭਾਉਣਗੇ। ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡਾਂ ਵਿੱਚ ਕੁੱਲ 787 ਪੋਲਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ 2718 ਉਮੀਦਵਾਰ ਪੰਚ ਦੇ ਅਹੁਦੇ ਲਈ ਅਤੇ 1044 ਉਮੀਦਵਾਰ ਸਰਪੰਚ ਦੇ ਅਹੁਦੇ ਲਈ ਚੋਣ ਮੈਦਾਨ ਵਿੱਚ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 38 ਪਿੰਡਾਂ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਦੀ ਚੋਣ ਪ੍ਰਕਿਰਿਆ ਨੇਪਰੇ ਚੜ੍ਹ ਚੁੱਕੀ ਹੈ। ਪ੍ਰਸਾਸਨਿਕ ਅਧਿਕਾਰੀ ਅਨੁਸਾਰ ਜ਼ਿਲ੍ਹਾ ਸੰਗਰੂਰ ’ਚ ਕੁੱਲ 8 ਬਲਾਕ ਬਣਾਏ ਹਨ। ਪ੍ਰਸਾਸ਼ਨ ਅਨੁਸਾਰ ਇਨ੍ਹਾਂ ਚੋਣਾਂ ਦੌਰਾਨ ਕੁੱਲ 422 ਪੰਚਾਇਤਾਂ ਆਉਣਗੀਆਂ ਜਦੋਂ ਕਿ ਸਰਕਾਰ ਵਲੋਂ ਇਨ੍ਹਾਂ ਪੰਚਾਇਤੀ ਚੋਣਾਂ ਲਈ 787 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਚੋਣਾਂ ਨੂੰ ਨੇਪਰੇ ਚਾੜ੍ਹਨ ਲਈ ਐੱਸਡੀਈਓ 8 ਤਾਇਨਾਤ ਕੀਤੇ ਗਏ ਹਨ। ਇਸਤੋਂ ਇਲਾਵਾ 49 ਆਰਓ ਅਤੇ 49 ਏਆਰਓ ਦੀ ਵੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਲਾਕ ਸੁਨਾਮ ਦੇ 50 ਪਿੰਡਾਂ ਵਿੱਚ 103 ਪੋਲਿੰਗ ਬੂਥ ਬਣਾਏ ਗਏ ਹਨ।

Advertisement

ਮਾਲੇਰਕੋਟਲਾ ਦੇ 338 ਉਮੀਦਵਾਰ ਚੋਣ ਮੈਦਾਨ ਵਿੱਚ

ਮਾਲੇਰਕੋਟਲਾ(ਹੁਸ਼ਿਆਰ ਸਿੰਘ ਰਾਣੂ): ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹਾ ਮਾਲੇਰਕੋਟਲਾ ਦੀਆਂ 176 ਪੰਚਾਇਤਾਂ (ਬਲਾਕ ਮਾਲੇਰਕੋਟਲਾ ਦੀਆਂ 69, ਬਲਾਕ ਦੀਆਂ ਅਮਰਗੜ੍ਹ 60 ਅਤੇ ਬਲਾਕ ਅਹਿਮਦਗੜ੍ਹ ਦੀਆਂ 47 ) ਪੰਚਾਇਤਾਂ ’ਚੋਂ 34 ਸਰਪੰਚ (ਬਲਾਕ ਮਾਲੇਰਕੋਟਲਾ ’ਚੋਂ 13, ਬਲਾਕ ਅਮਰਗੜ੍ਹ ’ਚੋਂ 13 ਅਤੇ ਬਲਾਕ ਅਹਿਮਦਗੜ੍ਹ ’ਚੋਂ 8 ) ਅਤੇ 606 ਪੰਚ (ਬਲਾਕ ਮਾਲੇਰਕੋਟਲਾ ’ਚੋਂ 254, ਬਲਾਕ ਅਮਰਗੜ੍ਹ ’ਚੋਂ 202 ਅਤੇ ਬਲਾਕ ਅਹਿਮਦਗੜ੍ਹ ’ਚੋਂ 150) ਬਿਨਾਂ ਮੁਕਾਬਲਾ ਜੇਤੂ ਰਹੇ। ਬਲਾਕ ਮਾਲੇਰਕੋਟਲਾ ਦੀਆਂ ਬਾਕੀ 56 ਪੰਚਾਇਤਾਂ ਲਈ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਕ੍ਰਮਵਾਰ 126 ਅਤੇ 448 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਲਾਕ ਅਮਰਗੜ੍ਹ ਬਲਾਕ ਅਮਰਗੜ੍ਹ ਦੀਆਂ ਬਾਕੀ 47 ਪੰਚਾਇਤਾਂ ਲਈ ਸਰਪੰਚ ਅਤੇ ਪੰਚ ਲਈ ਕ੍ਰਮਵਾਰ 114 ਅਤੇ 373 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਬਲਾਕ ਅਹਿਮਦਗੜ੍ਹ ਦੇ ਦੀਆਂ 39 ਪੰਚਾਇਤਾਂ ਲਈ ਸਰਪੰਚ ਅਤੇ ਪੰਚ ਦੇ ਅਹੁਦੇ ਲਈ ਕ੍ਰਮਵਾਰ 98 ਅਤੇ 360 ਉਮੀਦਵਾਰ ਚੋਣ ਮੈਦਾਨ ਵਿੱਚ ਹਨ ,ਜਿਨ੍ਹਾਂ ਦੀ ਜਿੱਤ-ਹਾਰ ਦਾ ਫ਼ੈਸਲਾ ਅੱਜ ਵੋਟਰ ਕਰਨਗੇ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ਲਈ ਤਾਇਨਾਤ ਕੀਤੇ ਚੋਣ ਅਬਜ਼ਰਵਰ ਸੀਨੀਅਰ ਆਈਏਐੱਸ ਅਧਿਕਾਰੀ ਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਭੁਪਿੰਦਰ ਸਿੰਘ ਨੇ ਸਰਕਾਰੀ ਕਾਲਜ ਮਾਲੇਰਕੋਟਲਾ ਅਤੇ ਅਮਰਗੜ੍ਹ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਮੌਕੇ ਸਮੁੱਚੇ ਚੋਣ ਅਮਲੇ ਨੂੰ ਗ੍ਰਾਮ ਪੰਚਾਇਤ ਚੋਣਾਂ ਲਈ ਵੋਟਾਂ ਪੁਆਉਣ ਦੀ ਸਮੁੱਚੀ ਪ੍ਰਕਿਰਿਆ ਪੂਰੀ ਜ਼ਿੰਮੇਵਾਰੀ ਅਤੇ ਨਿਰਪੱਖ ਰਹਿ ਕੇ ਨਿਭਾਉਣ ਲਈ ਕਿਹਾ।

Advertisement