ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਜ਼ਬੂਤ ਲੋਕਤੰਤਰ ਲਈ ਵੋਟ ਪਾਉਣੀ ਜ਼ਰੂਰੀ: ਨਲਵੀ

09:01 AM May 25, 2024 IST
ਦੀਦਾਰ ਸਿੰਘ ਨਲਵੀ ਦਾ ਸਵਾਗਤ ਕਰਦੇ ਹੋਏ ਸਿੱਖ ਭਾਈਚਾਰੇ ਦੇ ਲੋਕ।

ਕਾਲਾਂਵਾਲੀ:

Advertisement

ਹਰਿਆਣਾ ਸਿੱਖ ਸਮਾਜ ਸੰਸਥਾ ਦੇ ਅਹੁਦੇਦਾਰਾਂ ਦੀ ਇੱਕ ਜ਼ਰੂਰੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਹਰਿਆਣਾ ਸਿੱਖ ਸਮਾਜ ਸੰਸਥਾ ਦੇ ਸੰਸਥਾਪਕ ਡਾ. ਦੀਦਾਰ ਸਿੰਘ ਨਲਵੀ ਨੇ ਕੀਤੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਇੰਡੀਆ ਗੱਠਜੋੜ ਦੀ ਸਿਰਸਾ ਤੋਂ ਲੋਕ ਸਭਾ ਉਮੀਦਵਾਰ ਕੁਮਾਰੀ ਸ਼ੈਲਜਾ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਹਰਿਆਣਾ ਸਿੱਖ ਸਮਾਜ ਸੰਸਥਾ ਦੇ ਸੰਸਥਾਪਕ ਦੀਦਾਰ ਸਿੰਘ ਨਲਵੀ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਸ੍ਰੀ ਨਲਵੀ ਨੇ ਕਿਹਾ ਕਿ ਮਜ਼ਬੂਤ ਲੋਕਤੰਤਰ ਲਈ ਵੋਟ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਜ਼ਬੂਤ ਲੋਕਤੰਤਰ ਤਾਂ ਹੀ ਸਥਾਪਿਤ ਹੋ ਸਕਦਾ ਹੈ ਜਦੋਂ ਸਾਰੇ ਮਿਲ ਕੇ ਵੋਟ ਪਾਉਣਗੇ। ਇਸ ਮੌਕੇ ਬਲਵਿੰਦਰ ਸਿੰਘ ਕੰਬੋਜ, ਐਡਵੋਕੇਟ ਅਮਨਦੀਪ ਕੌਰ ਖਾਲਸਾ, ਹਰਿਆਣਾ ਕਾਂਗਰਸ ਕਾਨੂੰਨੀ ਵਿਭਾਗ ਦੇ ਸੂਬਾ ਜਨਰਲ ਸਕੱਤਰ ਕ੍ਰਿਪਾਲ ਸਿੰਘ ਖਾਲਸਾ, ਐਡਵੋਕੇਟ ਮਨਜੀਤ ਸਿੰਘ ਮੱਤੜ, ਜਸਵੰਤ ਸਿੰਘ ਓਟੂ ਅਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement
Advertisement