ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫਰਾਂਸ ਵਿੱਚ ਸੰਸਦੀ ਚੋਣਾਂ ਲਈ ਵੋਟਿੰਗ ਜਾਰੀ

11:56 AM Jun 30, 2024 IST

ਪੈਰਿਸ, 30 ਜੂਨ
ਫਰਾਂਸ ਵਿੱਚ ਸੰਸਦੀ ਚੋਣਾਂ ਦੇ ਪਹਿਲੇ ਗੇੜ ਲਈ ਅੱਜ ਵੋਟਿੰਗ ਜਾਰੀ ਹੈ ਅਤੇ ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਨਾਜ਼ੀ ਯੁੱਗ ਤੋਂ ਬਾਅਦ ਸੱਤਾ ਦੀ ਵਾਗਡੋਰ ਪਹਿਲੀ ਵਾਰ ਰਾਸ਼ਟਰਵਾਦੀ ਤੇ ਧੁਰ-ਦੱਖਣਪੰਥੀ ਤਾਕਤਾਂ ਦੇ ਹੱਥਾਂ ਵਿੱਚ ਜਾ ਸਕਦੀ ਹੈ। ਦੋ ਗੇੜਾਂ ’ਚ ਹੋ ਰਹੀਆਂ ਸੰਸਦੀ ਚੋਣਾਂ 7 ਜੁਲਾਈ ਨੂੰ ਸਮਾਪਤ ਹੋਣਗੀਆਂ। ਚੋਣ ਨਤੀਜਿਆਂ ਨਾਲ ਯੂਰੋਪੀ ਵਿੱਤੀ ਬਾਜ਼ਾਰਾਂ, ਯੂਕਰੇਨ ਲਈ ਪੱਛਮੀ ਦੇਸ਼ਾਂ ਦੇ ਸਮਰਥਨ ਅਤੇ ਆਲਮੀ ਫ਼ੌਜੀ ਬਲ ਤੇ ਪਰਮਾਣੂ ਅਸਲੇ ਦੇ ਪ੍ਰਬੰਧਨ ਦੇ ਫਰਾਂਸ ਦੇ ਤੌਰ ਤਰੀਕਿਆਂ ’ਤੇ ਕਾਫੀ ਪ੍ਰਭਾਵ ਪੈਣ ਦੀ ਸੰਭਾਵਨਾ ਹੈ। ਕਈ ਫਰਾਂਸਿਸੀ ਵੋਟਰ ਮਹਿੰਗਾਈ ਤੇ ਆਰਥਿਕ ਚਿੰਤਾਵਾਂ ਤੋਂ ਪ੍ਰੇਸ਼ਾਨ ਹਨ ਅਤੇ ਉਹ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਅਗਵਾਈ ਤੋਂ ਵੀ ਨਿਰਾਸ਼ ਹਨ। ਫਰਾਂਸ ਵਿੱਚ ਸੰਸਦ ਚੋਣਾਂ ਲਈ ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ ਅਤੇ ਚੋਣ ਨਤੀਜਿਆਂ ਦੇ ਸ਼ੁਰੂਆਤ ਰੁਝਾਨ ਰਾਤ 8 ਵਜੇ ਆਉਣ ਦੀ ਆਸ ਹੈ। -ਏਪੀ

Advertisement

Advertisement
Advertisement