ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬ੍ਰਿਟੇਨ ਵਿਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ

12:58 PM Jul 04, 2024 IST
ਪ੍ਰਧਾਨ ਮੰਤਰੀ ਰਿਸ਼ੀ ਸੂਨਕ ਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਵੋਟ ਪਾ ਕੇ ਪੋਲਿੰਗ ਬੂਥ ’ਚੋਂ ਬਾਹਰ ਆਉਂਦੇ ਹੋਏ। ਫੋਟੋ: ਰਾਇਟਰਜ਼

ਲੰਡਨ, 4 ਜੁਲਾਈ
ਬ੍ਰਿਟੇਨ ਵਿਚ ਅੱਜ ਆਮ ਚੋਣਾਂ ਲਈ ਵੋਟਿੰਗ ਦਾ ਅਮਲ ਸ਼ੁਰੂ ਹੋ ਗਿਆ, ਜਿਸ ਵਿਚ ਲੱਖਾਂ ਲੋਕਾਂ ਵੱਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਉਮੀਦ ਹੈ। ਇਸ ਚੋਣ ਵਿਚ ਪ੍ਰਧਾਨ ਮੰਤਰੀ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਰਿਸ਼ੀ ਸੂਨਕ (44) ਦੇ ਸਿਆਸੀ ਭਵਿੱਖ ਦਾ ਫੈਸਲਾ ਹੋਵੇਗਾ। ਸੂਨਕ ਦਾ ਮੁੱਖ ਮੁਕਾਬਲਾ ਲੇਬਰ ਪਾਰਟੀ ਦੇ ਕੀਰ ਸਟਾਰਮਰ ਨਾਲ ਹੈ। ਸੂਨਕ ਨੇ ਵੋਟਰਾਂ ਨੂੰ ‘ਟੈਕਸ ਵਧਾਉਣ ਵਾਲੀ’ ਲੇਬਰ ਪਾਰਟੀ ਨੂੰ ‘ਬਹੁਮਤ’ ਨਾ ਦੇਣ ਦੀ ਅਪੀਲ ਕੀਤੀ ਹੈ। ਇੰਗਲੈਂਡ, ਸਕੌਟਲੈਂਡ, ਵੇਲਸ ਤੇ ਉੱਤਰੀ ਆਇਰਲੈਂਡ ਦੇ 650 ਚੋਣ ਹਲਕਿਆਂ ਲਈ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਦੋ ਮੁੱਖ ਪਾਰਟੀਆਂ ਤੋਂ ਇਲਾਵਾ ਲਿਬਰਲ ਡੈਮੋਕਰੈਟਸ, ਗ੍ਰੀਨ ਪਾਰਟੀ, ਸਕੌਟਿਸ਼ ਨੈਸ਼ਨਲ ਪਾਰਟੀ (ਐੱਸਐੱਨਪੀ), ਐੈੱਸਡੀਐੱਲਪੀ, ਡੈਮੋਕਰੈਟਿਕ ਯੂਨੀਅਨਿਸਟ ਪਾਰਟੀ (ਡੀਯੂਪੀ), ਸਿਨ ਫਿਏਨ, ਪਲੇਡ ਸਾਇਮਰੂ, ਰਿਫਾਰਮ ਪਾਰਟੀ ਨੇ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਕਈ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਹਨ। ਕਰੀਬ 40 ਹਜ਼ਾਰ ਪੋਲਿੰਗ ਕੇਂਦਰਾਂ ਵਿਚ ਸਵੇਰੇ 7 ਵਜੇ ਪੋਲਿੰਗ ਸ਼ੁਰੂ ਹੋ ਗਈ ਸੀ ਤੇ ਕਰੀਬ 4.65 ਕਰੋੜ ਵੋਟਰ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰਨਗੇ। ਵੋਟਿੰਗ ਰਾਤ 10 ਵਜੇ ਖ਼ਤਮ ਹੋਵੇਗੀ। ਵੋਟਰਾਂ ਲਈ ਪੋਲਿੰਗ ਬੂਥਾਂ ’ਤੇ ਪਛਾਣ ਪੱਤਰ ਲਿਜਾਣਾ ਜ਼ਰੂਰੀ ਹੈ। ਪੰਜ ਸਾਲ ਪਹਿਲਾਂ ਹੋਈਆਂ ਆਮ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਨੇ 365 ਤੇ ਲੇਬਰ ਪਾਰਟੀ ਨੇ 202 ਸੀਟਾਂ ਜਿੱਤੀਆਂ ਸਨ। -ਪੀਟੀਆਈ

Advertisement

Advertisement