For the best experience, open
https://m.punjabitribuneonline.com
on your mobile browser.
Advertisement

ਪੋਲਿੰਗ ਬੂਥਾਂ ’ਤੇ ਪ੍ਰਬੰਧਾਂ ਦੀ ਘਾਟ ਕਾਰਨ ਖੁਆਰ ਹੋਏ ਵੋਟਰ

09:06 AM Oct 16, 2024 IST
ਪੋਲਿੰਗ ਬੂਥਾਂ ’ਤੇ ਪ੍ਰਬੰਧਾਂ ਦੀ ਘਾਟ ਕਾਰਨ ਖੁਆਰ ਹੋਏ ਵੋਟਰ
ਘੁਮਿਆਰਾ ਵਿੱਚ ਦਿਵਿਆਂਗ ਹਰਭਜਨ ਸਿੰਘ ਨੂੰ ਵੋਟ ਪਵਾਉਣ ਲਿਜਾਂਦੇ ਹੋਏ ਪਰਿਵਾਰਕ ਮੈਂਬਰ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 15 ਅਕਤੂਬਰ
ਲੰਬੀ ਹਲਕੇ ਵਿੱਚ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਸਮਾਪਤ ਹੋਈ। ਜਾਣਕਾਰੀ ਅਨੁਸਾਰ ਹਲਕੇ ਵਿੱਚ ਬਲਾਕ ਲੰਬੀ ਦੀਆਂ 55 ਪੰਚਾਇਤਾਂ ਅਤੇ ਸਰਾਵਾਂ ਜ਼ੈਲ ਦੀਆਂ 27 ਪੰਚਾਇਤਾਂ ਲਈ ਵੋਟਾਂ ਪਈਆਂ। ਹਲਕੇ ਭਰ ਵਿੱਚ ਢਿੱਲੀ ਬੈਲੇਟ ਪੇਪਰ ਵੋਟਿੰਗ ਕਰ ਕੇ ਲੰਮੀਆਂ ਕਤਾਰਾਂ ’ਚ ਘੰਟਿਆਂਬੱਧੀ ਖੱਜਲ-ਖੁਆਰ ਹੋਣ ਨੂੰ ਮਜਬੂਰ ਹੋਏ। ਜ਼ਿਆਦਾਤਰ ਚੋਣ ਬੂਥਾਂ ’ਤੇ ਬਾਅਦ ਦੁਪਹਿਰ ਇੱਕ ਵਜੇ ਤੱਕ ਵੋਟਿੰਗ ਮਹਿਜ਼ 33-34 ਫ਼ੀਸਦੀ ਤੱਕ ਪੁੱਜ ਸਕੀ। ਜਦਕਿ ਵੋਟਾਂ ਦੇ ਅਖ਼ੀਰਲੇ ਸਮੇਂ ਸ਼ਾਮ ਚਾਰ ਵਜੇ ਤੱਕ ਵੀ ਵੱਡੀ ਤਾਦਾਦ ਬੂਥਾਂ ’ਤੇ ਕਰੀਬ 50-51 ਫ਼ੀਸਦ ਵੋਟਾਂ ਹੀ ਪੈ ਸਕੀਆਂ ਸਨ। ਜਦਕਿ ਬਾਕੀ ਵੋਟਰ ਕਤਾਰਾਂ ’ਚ ਖੜ੍ਹੇ ਸਨ। ਮੰਡੀ ਕਿੱਲਿਆਂਵਾਲੀ ਦੇ ਬੂਥ ਨੰਬਰ 51 ’ਤੇ ਸਵੇਰੇ ਦਸ ਵਜੇ ਤੱਕ ਸਿਰਫ਼ 3 ਫ਼ੀਸਦੀ ਵੋਟਿੰਗ ਹੋਈ। ਚੋਣ ਪ੍ਰਸ਼ਾਸਨ ਨੇ ਕਤਾਰਾਂ ’ਚ ਖੜ੍ਹੇ ਵੋਟਰਾਂ ਨੂੰ ਧੁੱਪ ਅਤੇ ਗਰਮੀ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਸਨ।
ਲੰਬੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਚੋਣ ਬੂਥਾਂ ਦੇ ਬਾਹਰ ਸ਼ਾਮਿਆਨਾ ਨਾ ਲਗਾਉਣ ਕਾਰਨ ਧੁੱਪ ਅਤੇ ਗਰਮੀ ਕਾਰਨ ਕਈ ਵੋਟਰਾਂ ਦੀ ਹਾਲਤ ਵਿਗੜਦੀ ਵੇਖੀ ਗਈ। ਦੋ-ਦੋ ਵਾਰਡਾਂ ’ਤੇ ਇੱਕ ਚੋਣ ਬੂਥ ਹੋਣ ਕਰਕੇ ਕਈ-ਕਈ ਬੈਲੇਟ ਪੇਪਰਾਂ ਕਾਰਨ ਵੋਟਰਾਂ ਦੇ ਨਾਲ-ਨਾਲ ਚੋਣ ਅਮਲਾ ਵੀ ਉਲਝਣ ’ਚ ਵੇਖਿਆ ਗਿਆ। ਕਈ ਥਾਂ 15-16 ਪੋਲਿੰਗ ਏਜੰਟ ਹੋਣ ਕਰਕੇ ਚੋਣ ਬੂਥਾਂ ਵਿੱਚ ਭੀੜ-ਭੜੱਕੇ ਵਾਲਾ ਮਾਹੌਲ ਬਣਿਆ ਰਿਹਾ। 1075 ਵੋਟਾਂ ਵਾਲੇ ਲੁਹਾਰਾ ’ਚ ਸਿਰਫ਼ ਇੱਕ ਬੂਥ ਹੋਣ ਕਰਕੇ ਸਾਰਾ ਪਿੰਡ ਲੰਮੀਆਂ ਕਤਾਰਾਂ ’ਚ ਘਿਰ ਕੇ ਰਹਿ ਗਿਆ। ਲੁਹਾਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਸ਼ਾਮ ਚਾਰ ਵਜੇ ਤੱਕ ਸਿਰਫ਼ 50 ਫ਼ੀਸਦ ਵੋਟਾਂ ਭੁਗਤੀਆਂ। ਪਿੰਡ ਕਿੱਲਿਆਂਵਾਲੀ ਵਿਖੇ ਸਰਪੰਚ (ਮਹਿਲਾ ਰਾਖਵਾਂ) ਵਿੱਚ 9 ਉਮੀਦਵਾਰ ਹੋਣ ਕਰਕੇ ਪੂਰੀ ਰੌਚਕਤਾ ਬਣੀ ਰਹੀ। ਇੱਥੇ ਵੋਟਾਂ ਦੀ ਕਥਿਤ ਤੌਰ ’ਤੇ ਮਹਿੰਗੇ ਭਾਅ ਖਰੀਦੋ-ਫਰੋਖ਼ਤ ਹੋਣ ਦੀਆਂ ਕਨਸੋਆਂ ਹਨ।

Advertisement

ਵੋਟ ਪਾਉਣ ਲਈ ਖੱਜਲ ਹੋਏ ਦਿਵਿਆਂਗ ਵੋਟਰ

ਲੋਕਸਭਾ ਤੇ ਵਿਧਾਨ ਸਭਾ ਚੋਣ ਦੇ ਮੁਕਾਬਲੇ ਪੰਚਾਇਤੀ ਚੋਣਾਂ ’ਚ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਨੂੰ ਸੌ ਫ਼ੀਸਦੀ ਅਣਗੌਲਿਆ ਕੀਤਾ ਗਿਆ। ਪੰਚਾਇਤਾਂ ਚੋਣਾਂ ਵਿੱਚ ਘਰੇ ਬੈਠਿਆਂ ਵੋਟ ਪੁਆਉਣ ਦਾ ਪ੍ਰਬੰਧ ਨਾ ਹੋਣ ਕਰਕੇ ਬਜ਼ੁਰਗ ਅਤੇ ਦਿਵਿਆਂਗ ਵੋਟਰ ਬੇਹੱਦ ਖੱਜਲ ਹੋਏ। ਪਿੰਡ ਘੁਮਿਆਰਾ ਵਿੱਚ ਇੱਕ ਲੱਤ ਨਾ ਹੋਣ ਕਾਰਨ ਦਿਵਿਆਂਗ 70 ਸਾਲਾ ਹਰਭਜਨ ਸਿੰਘ ਅਤੇ ਦਿਵਿਆਂਗ 72 ਸਾਲਾ ਗੁਰਤੇਜ ਸਿੰਘ ਨੂੰ ਕਾਫ਼ੀ ਮੁਸ਼ਕਿਲਾਂ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਲਿਆਂਦਾ ਗਿਆ। ਇਸੇ ਤਰ੍ਹਾਂ ਹੋਰਨਾਂ ਪਿੰਡਾਂ ਵਿੱਚ ਵੀ ਦਿਵਿਆਂਗ ਅਤੇ ਬਜ਼ੁਰਗ ਪੰਚਤੰਤਰ ਦੇ ਤਿਉਹਾਰ ’ਚ ਹਿੱਸਾ ਬਣਨ ਲਈ ਔਕੜਾਂ ਝੱਲਦੇ ਵੇਖੇ ਗਏ।

Advertisement

Advertisement
Author Image

joginder kumar

View all posts

Advertisement