ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੋਟਰ ਜਾਗਰੂਕਤਾ ਮੋਬਾਈਲ ਵੈਨ ਨੂੰ ਰਵਾਨਾ ਕੀਤਾ

10:02 AM Dec 09, 2023 IST
ਮੋਬਾਈਲ ਵੈਨ ਰਵਾਨਾ ਕਰਦੇ ਹੋਏ ਅਧਿਕਾਰੀ। -ਫੋਟੋ: ਗਹੂੰਣ

ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 8 ਦਸੰਬਰ
ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐੱਸਡੀਐਮ ਬਲਾਚੌਰ ਵਿਕਰਮਜੀਤ ਸਿੰਘ ਪਾਂਥੇ ਵੱਲੋਂ ਬਲਾਚੌਰ ਹਲਕੇ ਵਿੱਚ ਆਮ ਵੋਟਰਾਂ ਨੂੰ ਵੋਟਿੰਗ ਮਸ਼ੀਨ ਦੀ ਜਾਗਰੂਕਤਾ ਹਿੱਤ ਅਤੇ ਉਨ੍ਹਾਂ ਦੇ ਵੋਟਿੰਗ ਮਸ਼ੀਨ ਸਬੰਧੀ ਭਰਮ-ਭੁਲੇਖੇ ਦੂਰ ਕਰਨ ਲਈ ਈਵੀਐੱਮ ਜਾਗਰੂਕਤਾ ਮੋਬਾਈਲ ਵੈਨ ਦੀ ਹਰੀ ਝੰਡੀ ਦੇ ਕੇ ਰਵਾਨਗੀ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਂਥੇ ਨੇ ਦੱਸਿਆ ਕਿ ਇਸ ਵੈਨ ਵਿੱਚ ਡਿਜੀਟਲ ਡਿਸਪਲੇ ਦੇ ਨਾਲ-ਨਾਲ ਈਵੀਐੱਮ ਮਸ਼ੀਨ ਵੀ ਡਿਸਪਲੇ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮੋਬਾਇਲ ਵੈਨ ਹਲਕੇ ਦੇ 10 ਪੋਲਿੰਗ ਲੋਕੇਸ਼ਨ ਸਰਕਾਰੀ ਪ੍ਰਾਇਮਰੀ ਸਕੂਲ ਸਹੂੰਗੜਾ, ਸੜੋਆ, ਕਰੀਮਪੁਰ ਧਿਆਨੀ, ਕਰੀਮਪੁਰ ਚਾਹਵਾਲਾ, ਪੋਜੇਵਾਲ, ਰੌੜੀ, ਟੋਰੋਵਾਲ, ਛੂਛੇਵਾਲ, ਭੋਲੇਵਾਲ ਅਤੇ ਚਾਂਦਪੁਰ ਰੁੜਕੀ ਦੇ ਵੋਟਰਾਂ ਨੂੰ ਜਾਗਰੂਕ ਕਰੇਗੀ। ਰਾਜਿੰਦਰ ਕੁਮਾਰ, ਲੈਕਚਰਾਰ-ਕਮ-ਸਵੀਪ ਨੋਡਲ ਅਫ਼ਸਰ, ਵਿਧਾਨ ਸਭਾ ਹਲਕਾ ਬਲਾਚੌਰ ਨੂੰ ਇਸ ਮੋਬਾਇਲ ਵੈਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸ਼੍ਰੀ ਪ੍ਰਵੀਨ ਛਿੱਬੜ ਤਹਿਸੀਲਦਾਰ ਬਲਾਚੌਰ, ਸ਼੍ਰੀ ਹਰਵਿੰਦਰ ਸਿੰਘ ਸੁਪਰਡੈਂਟ ਗਰੇਡ-2 (ਮਾਲ) ਦਫਤਰ ਉਪ ਮੰਡਲ ਮੈਜਿਸਟਰੇਟ ਹਾਜ਼ਰ ਸਨ।

Advertisement

Advertisement