For the best experience, open
https://m.punjabitribuneonline.com
on your mobile browser.
Advertisement

‘ਵੋਟ ਪਾਉਣੀ ਏ ਜ਼ਰੂਰੀ ਏਹ ਹੱਕ ਤੇਰਾ ਏ’ ਗੀਤ ਰਿਲੀਜ਼

07:28 AM Apr 05, 2024 IST
‘ਵੋਟ ਪਾਉਣੀ ਏ ਜ਼ਰੂਰੀ ਏਹ ਹੱਕ ਤੇਰਾ ਏ’ ਗੀਤ ਰਿਲੀਜ਼
ਐੱਸਡੀਐੱਮ ਜਸਲੀਨ ਕੌਰ ਭੁੱਲਰ ਗੀਤ ਰਿਲੀਜ਼ ਕਰਦੇ ਹੋਏ। ਫੋਟੋ: ਮਿੱਠਾ
Advertisement

ਰਾਜਪੁਰਾ: ਇੱਥੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਐੱਸਡੀਐੱਮ ਜਸਲੀਨ ਕੌਰ ਭੁੱਲਰ ਨੇ ਡਾ. ਗੁਰਪ੍ਰੀਤ ਸਿੰਘ ਜੀਪੀ ਨੋਡਲ ਅਫ਼ਸਰ (ਸਵੀਪ-111) ਵੱਲੋਂ ਵੋਟਾਂ ਸਬੰਧੀ ਲਿਖਿਆ ਗਾਣਾ ‘ਵੋਟ ਪਾਉਣੀ ਏ ਜ਼ਰੂਰੀ ਏਹ ਹੱਕ ਤੇਰਾ ਏ’ ਰਿਲੀਜ਼ ਕੀਤਾ। ਉਨ੍ਹਾਂ ਕਿਹਾ ਕਿ ਇਹ ਗਾਣਾ ਚੋਣ ਵਿਭਾਗ ਪੰਜਾਬ ਦੀ ਵੈੱਬਸਾਈਟ ’ਤੇ ਅੱਪਲੋਡ ਕੀਤਾ ਜਾਵੇਗਾ ਅਤੇ ਇਸ ਗਾਣੇ ਦਾ ਲਿੰਕ ਪੂਰੇ ਪੰਜਾਬ ਵਿੱਚ ਜਲਦੀ ਹੀ ਸਾਂਝਾ ਕੀਤਾ ਜਾਵੇਗਾ। ਗਾਣਾ ਰਿਲੀਜ਼ ਸਮਾਰੋਹ ਵਿੱਚ ਡਾ. ਸਵਿੰਦਰ ਸਿੰਘ ਰੇਖੀ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਅਤੇ ਮੋਹਿਤ ਕੌਸ਼ਲ ਸਹਾਇਕ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਉਚੇਚੇ ਤੌਰ ਤੇ ਪਹੁੰਚੇ। ਪਟੇਲ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×