For the best experience, open
https://m.punjabitribuneonline.com
on your mobile browser.
Advertisement

ਵੋਟ ਜਹਾਦ: ਖੁਰਸ਼ੀਦ ਤੇ ਮਾਰੀਆ ਆਲਮ ਖਾਨ ਖ਼ਿਲਾਫ਼ ਕੇਸ ਦਰਜ

07:34 AM May 01, 2024 IST
ਵੋਟ ਜਹਾਦ  ਖੁਰਸ਼ੀਦ ਤੇ ਮਾਰੀਆ ਆਲਮ ਖਾਨ ਖ਼ਿਲਾਫ਼ ਕੇਸ ਦਰਜ
Advertisement

ਫਾਰੂਖਾਬਾਦ: ਇੱਥੇ ਅੱਜ ਭੜਕਾਊ ਬਿਆਨ ਰਾਹੀਂ ਫਿਰਕੂ ਧਰੁਵੀਕਰਨ ਦੀ ਕੋਸ਼ਿਸ਼ ਦੇ ਦੋਸ਼ ਹੇਠ ਸਮਾਜਵਾਦੀ ਪਾਰਟੀ ਦੀ ਆਗੂ ਮਾਰੀਆ ਆਲਮ ਖਾਨ ਅਤੇ ਕਾਂਗਰਸ ਆਗੂ ਸਲਮਾਨ ਖੁਰਸ਼ੀਦ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਅਤੇ 295ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਾਰੀਆ ਆਲਮ ਖਾਨ ਦੇ ਇਸ ਵਿਵਾਦਤ ਭਾਸ਼ਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਨ੍ਹਾਂ ਇਹ ਬਿਆਨ ਸਲਮਾਨ ਖੁਰਸ਼ੀਦ ਦੀ ਅਗਵਾਈ ਹੇਠ ਕਰਵਾਈ ਗਈ ਰੈਲੀ ਵਿੱਚ ਦਿੱਤਾ ਸੀ। ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਦੀ ਭਤੀਜੀ ਅਤੇ ਸਪਾ ਆਗੂ ਮਾਰੀਆ ਆਲਮ ਖਾਨ ਵੱਲੋਂ ਕਿਆਮਗੰਜ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਦੇ ਹੱਕ ਵਿੱਚ ਕੀਤੀ ਗਈ ਰੈਲੀ ਦੌਰਾਨ ਦਿੱਤੇ ਗਏ ‘ਵੋਟ ਜਹਾਦ’ ਦੇ ਸੱਦੇ ਨੂੰ ਚੋਣ ਕਮਿਸ਼ਨ ਨੇ ਗੰਭੀਰਤਾ ਨਾਲ ਲਿਆ ਹੈ। ਰਿਪੋਰਟਾਂ ਅਨੁਸਾਰ ਮਾਰੀਆ ਆਲਮ ਖਾਨ ਨੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ਘੱਟ ਗਿਣਤੀ ਭਾਈਚਾਰੇ ਲਈ ਮੌਜੂਦਾ ਹਾਲਾਤ ਵਿੱਚ ‘ਵੋਟ ਜਹਾਦ’ ਜ਼ਰੂਰੀ ਹੈ। ਉਨ੍ਹਾਂ ਕਿਹਾ ਸੀ ਕਿ ਸੰਵਿਧਾਨ ਬਚਾਉਣ ਲਈ ਹਰ ਕੋਈ ‘ਵੋਟ ਜਹਾਦ’ ਦੀ ਲੜਾਈ ਲੜੇਗਾ। ਮਾਰੀਆ ਆਲਮ ਖਾਨ ਵੱਲੋਂ ‘ਵੋਟ ਜਹਾਦ’ ਸ਼ਬਦ ਦੀ ਵਰਤੋਂ ਕਰਨ ’ਤੇ ਸਲਮਾਨ ਖੁਰਸ਼ੀਦ ਨੇ ਕਿਹਾ, ‘ਆਮ ਤੌਰ ’ਤੇ ਅਸੀਂ ਅਜਿਹੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਾਂ ਕਿਉਂਕਿ ਇਸ ਦੇ ਸ਼ਬਦੀ ਅਰਥਾਂ ਦਾ ਗਲਤ ਮਤਲਬ ਕੱਢਿਆ ਜਾਂਦਾ ਹੈ।  -ਆਈਏਐੱਨਐੱਸ

Advertisement

Advertisement
Author Image

Advertisement
Advertisement
×