ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਲੀਬਾਲ: ਪਿੰਡ ਝੱਜਾਂ ਨੇ ਘੋੜਾਵਾਹੀ ਨੂੰ ਹਰਾਇਆ

08:40 AM Dec 23, 2024 IST
ਜੇਤੂ ਟੀਮ ਨਾਲ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ। -ਫੋਟੋ: ਭੰਗੂ

ਪੱਤਰ ਪ੍ਰੇਰਕ
ਭੋਗਪੁਰ, 22 ਦਸੰਬਰ
ਪੈਂਥਰ ਡਿਵੀਜ਼ਨ ਸਿਰਾਮਨੀ ਬ੍ਰਿਗੇਡ ਵੱਲੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖੇਡ ਸਟੇਡੀਅਮ ਡੱਲੀ (ਭੋਗਪੁਰ) ਵਿੱਚ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਬ੍ਰਿਗੇਡੀਅਰ ਐੱਚ ਪੀ ਸਿੰਘ ਸ਼ਾਮਲ ਹੋਏ। ਟੂਰਨਾਮੈਂਟ ਵਿੱਚ ਵੱਖ ਵੱਖ ਪਿੰਡਾਂ ਦੀਆਂ ‍16 ਸਾਲ ਤੋਂ 20 ਸਾਲ ਦੇ ਉੱਮਰ ਦੇ ਵਾਲੀਵਾਲ ਦੀਆਂ 8 ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿਚਕਾਰ ਫਸਵੇਂ ਮੁਕਾਬਲੇ ਹੋਏ। ਫਾਈਨਲ ਮੁਕਾਬਲੇ ਵਿੱਚ ਪਿੰਡ ਝੱਜਾਂ (ਹੁਸ਼ਿਆਰਪੁਰ) ਦੀ ਵਾਲੀਵਾਲ ਟੀਮ ਨੇ ਪਿੰਡ ਘੋੜਾਵਾਹੀ ਦੀ ਵਾਲੀਵਾਲ ਟੀਮ ਨੂੰ 2-1 ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਪਿਮਸ ਹਸਪਤਾਲ ਜਲੰਧਰ ਨੇ ਨਸ਼ਿਆਂ ’ਤੇ ਨੁੱਕੜ ਨਾਟਕ ਖੇਡਿਆ ਜਿਸ ਵਿੱਚ ਨੌਜਵਾਨ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ। ਇਨਾਮਾਂ ਦੀ ਵੰਡ ਐੱਚ ਪੀ ਸਿੰਘ, ਸੇਵਾਮੁਕਤ ਡੀਡੀਪੀਓ ਇਕਬਾਲਜੀਤ ਸਿੰਘ, ਕਰਨਲ ਰਿਸ਼ਬ ਸਿੰਘ, ਮੇਜਰ ਅਮਨਦੀਪ ਸਿੰਘ, ਕੈਪਟਨ ਗੁਰਮੇਲ ਸਿੰਘ ਅਤੇ ਬੀਡੀਪੀਓ ਰਾਮ ਲੁਭਾਇਆ ਨੇ ਕੀਤੀ। ਅੰਤ ਵਿੱਚ ਮੁੱਖ ਮਹਿਮਾਨ ਵੀ ਪੀ ਸਿੰਘ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨਸ਼ਿਆਂ ਦਾ ਖਾਤਮਾ ਕਰਨ ਨਾਲ ਨੌਜਵਾਨ ਵਰਗ ਦਾ ਭਵਿੱਖ ਸੁਨਹਿਰੀ ਹੋ ਸਕਦਾ ਹੈ।

Advertisement

Advertisement