ਵਾਲੀਬਾਲ ਟੂਰਨਾਮੈਂਟ: ਪੁਰਾਣੀਆਂ ਬਾਗੜੀਆਂ ਦੀ ਟੀਮ ਜੇਤੂ
07:39 AM May 17, 2024 IST
Advertisement
ਕਾਹਨੂੰਵਾਨ:
Advertisement
ਸਥਾਨਕ ਕਸਬੇ ਦੇ ਨੇੜੇ ਪੈਂਦੇ ਪਿੰਡ ਪੁਰਾਣੀਆਂ ਬਾਗੜੀਆਂ ਵਿੱਚ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਸਮਿੱਤਰ ਸਿੰਘ ਬਾਗੜੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕਲੱਬ ਵੱਲੋਂ ਦੂਸਰਾ ਅੰਡਰ 19 ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ 32 ਟੀਮਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਵਿੱਚ ਪਿੰਡ ਬਾਗੜੀਆਂ ਦੀ ਟੀਮ ਨੇ ਪਹਿਲਾ ਅਤੇ ਨਾਨੋਵਾਲ ਜੀਂਦੜ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਬਾਬਾ ਹਜ਼ੂਰ ਸਿੰਘ ਬਾਗੜੀਆਂ ਵੱਲੋਂ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ
Advertisement