ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਲੀਬਾਲ: ਪੈਰਾਡਾਈਜ਼ ਸਕੂਲ ਦੇ ਖਿਡਾਰੀਆਂ ਨੇ ਟਰਾਫੀ ਜਿੱਤੀ

07:18 AM Aug 12, 2024 IST
ਵਾਲੀਬਾਲ ਦੇ ਜੇਤੂ ਖਿਡਾਰੀ ਸਟਾਫ਼ ਨਾਲ।

ਪੱਤਰ ਪ੍ਰੇਰਕ
ਪਾਤੜਾਂ, 11 ਅਗਸਤ
ਜ਼ੋਨਲ ਖੇਡਾਂ ਵਿੱਚ ਪੈਰਾਡਾਈਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵਾਲੀਬਾਲ ਦੀ ਟਰਾਫੀ ਆਪਣੇ ਨਾਮ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਛੇ ਵਰਗਾਂ ਦੀਆਂ ਟੀਮਾਂ ’ਚੋਂ ਚਾਰ ਵਰਗਾਂ ਵਿੱਚ ਇਸ ਸਕੂਲ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਕੁੜੀਆਂ ’ਚੋਂ ਜਸਮੀਤ ਕੌਰ ਦੀ ਕਪਤਾਨੀ ਵਿੱਚ 19 ਸਾਲ ਵਰਗ ਦੀ ਟੀਮ ਅਤੇ ਸੁਪਨਦੀਪ ਕੌਰ ਦੀ ਕਪਤਾਨੀ ਵਿੱਚ 17 ਸਾਲ ਵਰਗ ਦੀ ਟੀਮ ਨੇ ਜ਼ੋਨ ਦੀਆਂ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਸੋਨੇ ਦੇ ਤਗ਼ਮੇ ਜਿੱਤੇ। ਸਹਿਜ਼ਨੂਰ ਕੌਰ ਦੀ ਕਪਤਾਨੀ ਹੇਠ 14 ਸਾਲ ਉਮਰ ਵਰਗ ਵਿੱਚ ਕੁੜੀਆਂ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਲੜਕਿਆਂ ਨੇ ਜਸਨੂਰ ਸਿੰਘ ਦੀ ਕਪਤਾਨੀ ਵਿੱਚ 17 ਸਾਲ ਵਰਗ ਵਿੱਚ ਦੀ ਟੀਮ ਅਤੇ ਸੇਹਰਾਨ ਖਾਨ ਦੀ ਕਪਤਾਨੀ ਵਿੱਚ 14 ਸਾਲ ਵਰਗ ਦੀ ਟੀਮਾਂ ਨੇ ਸੋਨੇ ਦੇ ਤਗ਼ਮੇ ਜਿੱਤੇ। ਵਾਲੀਬਾਲ ਕੋਚ ਰਵਿੰਦਰ ਸਿੰਘ ਦੱਸਿਆ ਕਿ ਪੈਰਾਡਾਈਜ਼ ਸਕੂਲ ਦੇ 20 ਵਿਦਿਆਰਥੀ ਜ਼ਿਲ੍ਹੇ ਦੀਆਂ ਵਾਲੀਬਾਲ ਟੀਮਾਂ ਲਈ ਚੁਣੇ ਗਏ ਹਨ। ਸਕੂਲ ਚੇਅਰਮੈਨ ਡਾ. ਅੰਮ੍ਰਿਤਪਾਲ ਸਿੰਘ ਕਾਲੇਕਾ ਅਤੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਇਸ ਜਿੱਤ ਦਾ ਸਿਹਰਾ ਸਕੂਲ ਦੇ ਵਾਲੀਬਾਲ ਕੋਚ ਰਵਿੰਦਰ ਸਿੰਘ ਨੂੰ ਦਿੱਤਾ।

Advertisement

Advertisement