For the best experience, open
https://m.punjabitribuneonline.com
on your mobile browser.
Advertisement

ਵਾਲੀਬਾਲ: ਆਸਟਰੇਲੀਆ ਵਿੱਚ ਮੱਲਾਂ ਮਾਰ ਰਿਹੈ ਜਸਕਰਨ ਮਾਨ

07:18 AM Jun 13, 2024 IST
ਵਾਲੀਬਾਲ  ਆਸਟਰੇਲੀਆ ਵਿੱਚ ਮੱਲਾਂ ਮਾਰ ਰਿਹੈ ਜਸਕਰਨ ਮਾਨ
ਵਾਲੀਬਾਲ ਸ਼ੂਟਿੰਗ ਦਾ ਖਿਡਾਰੀ ਜਸਕਰਨ ਮਾਨ।
Advertisement

ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 12 ਜੂਨ
ਪਿੰਡ ਹਾਕਮ ਸਿੰਘ ਵਾਲਾ ਦਾ ਜੰਮਪਲ ਜਸਕਰਨ ਸਿੰਘ ਮਾਨ ਮੌਜੂਦਾ ਸਮੇਂ ਆਸਟਰੇਲੀਆ ਦੀ ਧਰਤੀ ‘ਤੇ ਵਾਲੀਬਾਲ ਸ਼ੂਟਿੰਗ ਵਿੱਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਕੇ ਪੰਜਾਬ ਤੇ ਆਪਣੇ ਮਾਪਿਆਂ ਦਾ ਨਾਮ ਉੱਚਾ ਕਰ ਰਿਹਾ ਹੈ। ਆਸਟਰੇਲੀਆ ਦੀ ਧਰਤੀ ’ਤੇ ਲੰਘੇ ਮਹੀਨੇ ਹੋਏ ਵਾਲੀਬਾਲ ਟੂਰਨਾਮੈਂਟਾਂ ਵਿੱਚ ਜਸਕਰਨ ਮਾਨ ਨੂੰ ਬੈਸਟ ਅਟੈਕਰ ਚੁਣਿਆ ਗਿਆ ਹੈ। 18 ਜਨਵਰੀ 2001 ਨੂੰ ਪਿੰਡ ਹਾਕਮ ਸਿੰਘ ਵਾਲਾ (ਬਠਿੰਡਾ) ਵਿਖੇ ਪਿਤਾ ਹਰਦੀਪ ਸਿੰਘ ਮਾਨ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਜਨਮੇ ਜਸਕਰਨ ਨੂੰ ਬਚਪਨ ਤੋਂ ਖੇਡਾਂ ਖ਼ਾਸ ਕਰਕੇ ਵਾਲੀਬਾਲ ਖੇਡਣ ਦਾ ਬਹੁਤ ਸ਼ੌਕ ਹੈ। ਉਹ ਪੜ੍ਹਾਈ ਦੇ ਨਾਲ-ਨਾਲ ਵਾਲੀਵਾਲ ਵੀ ਖੇਡ ਖੇਡਦਾ ਆ ਰਿਹਾ ਹੈ। ਸੰਨ 2022 ਵਿਚ ਬਾਰ੍ਹਵੀਂ ਜਮਾਤ ਦੀ ਆਪਣੀ ਪੜ੍ਹਾਈ ਉਪਰੰਤ ਜਸਕਰਨ ਆਸਟਰੇਲੀਆ ਚਲਾ ਗਿਆ ਸੀ ਜਿੱਥੇ ਉਸ ਨੇ ਅਗਲੇਰੀ ਪੜ੍ਹਾਈ ਤੇ ਰੁਜ਼ਗਾਰ ਦੇ ਨਾਲ ਆਪਣੇ ਵਾਲੀਬਾਲ ਖੇਡਣ ਦੇ ਸ਼ੌਕ ਨੂੰ ਉਚੇਚੇ ਤੌਰ ‘ਤੇ ਪਾਲਿਆ ਹੋਇਆ ਹੈ। ਉਹ ਵਿਦੇਸ਼ੀ ਧਰਤੀ ’ਤੇ ਪੜ੍ਹਾਈ ਦੇ ਨਾਲ-ਨਾਲ ਵਾਲੀਵਾਲ ਦੀ ਖੇਡ ਲਈ ਵਿਸ਼ੇਸ਼ ਸਮਾਂ ਕੱਢਦਾ ਹੈ। ਉਹ ਆਪਣੀ ਟੀਮ ਦੇ ਸਹਿਯੋਗੀ ਮੈਂਬਰ ਹਰਜਿੰਦਰ ਵਾਂਦਰ, ਮੇਵਾ ਮਾਨ (ਕੋਠਾ ਗੁਰੂ), ਗਗਨ ਸੋਹੀ, ਗਗਨ ਢਿੱਲੋਂ, ਕੀਪਾ ਬੱਲੂਆਣਾ, ਜਗਮੀਤ ਕੰਗ, ਸਰਬੀ ਬੱਲੂਆਣਾ, ਪਵਨ ਹਰਿਆਣਾ, ਮਨਵੀਰ ਗਿੱਲ ਪਨਗੋਟਾ ਤੇ ਗੁਰਲਾਲ ਸੰਧੂ ਨਾਲ ਹਰ ਰੋਜ਼ ਖੇਡ ਦਾ ਅਭਿਆਸ ਕਰਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×