ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਜ਼ਾਦੀ ਦਿਹਾੜੇ ਮੌਕੇ ਵੋਕੇਸ਼ਨਲ ਅਧਿਆਪਕਾਵਾਂ ਸਿਰ ਮੁੰਡਵਾਉਣਗੀਆਂ

06:07 AM Aug 15, 2024 IST
ਮਰਨ ਵਰਤ ’ਤੇ ਬੈਠੇ ਹੋਏ ਵੋਕੇਸ਼ਨਲ ਅਧਿਆਪਕ। -ਫੋਟੋ: ਨਿਤਿਨ ਮਿੱਤਲ

ਪੀਪੀ ਵਰਮਾ
ਪੰਚਕੂਲਾ, 14 ਅਗਸਤ
ਵੋਕੇਸ਼ਨਲ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਲੰਘੀ 24 ਜੂਨ ਤੋਂ ਲਗਾਤਾਰ ਅੰਦੋਲਨ ਕਰ ਰਹੇ ਹਨ, ਜਿਨ੍ਹਾਂ ਦੀਆਂ ਹਰਿਆਣਾ ਸਕੂਲ ਸਿੱਖਿਆ ਪ੍ਰਾਜੈਕਟ ਪ੍ਰੀਸ਼ਦ ਵਿੱਚ ਨਿਯੁਕਤੀ, ਤਨਖਾਹ ਵਧਾਉਣ ਅਤੇ ਕਾਨੂੰਨ 2013 ਰਾਹੀਂ ਸੇਵਾ ਵਿੱਚ ਸ਼ਾਮਲ ਕਰ ਕੇ ਰੈਗੂਲਰ ਕਰਨ ਆਦਿ ਮੰਗਾਂ ਹਨ।
ਸੂਬਾ ਪ੍ਰਧਾਨ ਅਨੂਪ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਵਿੱਚ ਕੈਸ਼ਲੈੱਸ ਮੈਡੀਕਲ ਸਹੂਲਤਾਂ ਮੁਹੱਈਆ ਕਰਨੀਆ ਆਦਿ ਸ਼ਾਮਲ ਹਨ। ਸਿੱਖਿਆ ਵਿਭਾਗ ਵਿੱਚ ਦੋ ਤਰ੍ਹਾਂ ਦੇ ਵੋਕੇਸ਼ਨਲ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 142 ਵੋਕੇਸ਼ਨਲ ਅਧਿਆਪਕਾਂ ਨੂੰ ਹਰਿਆਣਾ ਸਕੂਲ ਸਿੱਖਿਆ ਪ੍ਰਾਜੈਕਟ ਕੌਂਸਲ ਵੱਲੋਂ 57,400 ਰੁਪਏ ਦਾ ਤਨਖਾਹ ਸਕੇਲ ਮਿਲਦਾ ਹੈ ਅਤੇ 1959 ਵੋਕੇਸ਼ਨਲ ਅਧਿਆਪਕਾਂ ਨੂੰ ਸਿਰਫ਼ 33,550 ਰੁਪਏ ਤਨਖਾਹ ਮਿਲਦੀ ਹੈ। ਇਸ ਤਰ੍ਹਾਂ ਇਹ ਦੋਵੇਂ ਤਨਖਾਹਾਂ ਵਿੱਚ ਸ਼ਾਮਲ ਹਨ। ਵੋਕੇਸ਼ਨਲ ਅਧਿਆਪਕਾਂ ਦੇ ਸਕੇਲ ਵਿੱਚ 23,900 ਰੁਪਏ ਦਾ ਅੰਤਰ ਹੈ ਜੋ ਕਿ 1959 ਵੋਕੇਸ਼ਨਲ ਅਧਿਆਪਕਾਂ ਨਾਲ ਹੋ ਰਹੀ ਬੇਇਨਸਾਫ਼ੀ ਨੂੰ ਦਰਸਾਉਂਦਾ ਹੈ। ਵੋਕੇਸ਼ਨਲ ਅਧਿਆਪਕਾਂ ਨੂੰ ਅਜੇ ਵੀ ਨਾਇਬ ਸਿੰਘ ਸੈਣੀ ਸਰਕਾਰ ਤੋਂ ਉਮੀਦ ਹੈ ਕਿ ਉਹ ਵੋਕੇਸ਼ਨਲ ਅਧਿਆਪਕਾਂ ਦੀਆਂ ਮੰਗਾਂ ’ਤੇ ਗੌਰ ਕਰੇਗੀ ਅਤੇ ਨੀਤੀ ਵਿੱਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਕੰਮ ਕਰੇਗੀ। ਸਰਕਾਰ ਨੇ ਖੁਦ ਵੋਕੇਸ਼ਨਲ ਅਧਿਆਪਕਾਂ ਨੂੰ ਨੀਤੀ ਵਿੱਚ ਸ਼ਾਮਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਵੋਕੇਸ਼ਨਲ ਅਧਿਆਪਕਾਂ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

Advertisement

Advertisement
Advertisement