ਗੋਆ ਦੀ ਹਵਾਈ ਪੱਟੀ ’ਤੇ ਆਵਾਰਾ ਕੁੱਤਾ ਆਉਣ ਕਾਰਨ ਵਿਸਤਾਰਾ ਦਾ ਜਹਾਜ਼ ਉਤਰੇ ਬਗ਼ੈਰ ਬੰਗਲੌਰ ਪਰਤਿਆ
12:42 PM Nov 14, 2023 IST
Advertisement
ਪਣਜੀ, 14 ਨਵੰਬਰ
ਗੋਆ ਦੇ ਦਾਬੋਲਿਮ ਹਵਾਈ ਅੱਡੇ ਦੇ ਰਨਵੇਅ 'ਤੇ ਏਅਰ ਟ੍ਰੈਫਿਕ ਕੰਟਰੋਲਰ ਨੂੰ ਆਵਾਰਾ ਕੁੱਤਾ ਦਿਖਣ ਬਾਅਦ ਵਿਸਤਾਰਾ ਏਅਰਲਾਈਨਜ਼ ਦਾ ਜਹਾਜ਼ ਬਿਨਾਂ ਲੈਂਡਿੰਗ ਦੇ ਬੰਗਲੌਰ ਪਰਤ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਜਹਾਜ਼ ਦੇ ਪਾਇਲਟ ਨੂੰ ਕੁਝ ਦੇਰ ਲਈ ਰੁਕਣ ਲਈ ਕਿਹਾ ਗਿਆ ਸੀ ਪਰ ਜਹਾਜ਼ ਬੰਗਲੌਰ ਪਰਤ ਗਿਆ। ਦਾਬੋਲਿਮ ਏਅਰ ਬੇਸ ਆਈਐੱਨਐੱਸ ਹੰਸਾ ਨੇਵੀ ਬੇਸ ਦਾ ਹਿੱਸਾ ਹੈ। ਵਿਸਤਾਰਾ ਦੀ ਫਲਾਈਟ ਯੂਕੇ 881 ਨੇ ਸੋਮਵਾਰ ਨੂੰ ਬਾਅਦ ਦੁਪਹਿਰ 12.55 ਵਜੇ ਬੰਗਲੌਰ ਦੇ ਕੇਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਅਤੇ ਬਾਅਦ ਦੁਪਹਿਰ 3.05 ਵਜੇ ਵਾਪਸੀ ਕੀਤੀ। ਜਹਾਜ਼ ਨੇ ਫਿਰ ਸ਼ਾਮ 4.55 'ਤੇ ਬੰਗਲੌਰ ਤੋਂ ਉਡਾਣ ਭਰੀ ਅਤੇ ਸ਼ਾਮ 6.15 'ਤੇ ਗੋਆ ਪਹੁੰਚਿਆ।
Advertisement
Advertisement