ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਸ਼ਾਸਕ ਕਟਾਰੀਆ ਵੱਲੋਂ ਬਰਡ ਪਾਰਕ ਦਾ ਦੌਰਾ

08:52 AM Sep 12, 2024 IST
ਪੰਛੀ ਨੂੰ ਦਾਣੇ ਖੁਆਉਂਦੇ ਹੋਏ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਤੇ ਉਨ੍ਹਾਂ ਦੀ ਪਤਨੀ ਅਨੀਤਾ ਕਟਾਰੀਆ।

ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 11 ਸਤੰਬਰ
ਪੰਜਾਬ ਦੇ ਰਾਜਪਾਲ ਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਅਨੀਤਾ ਕਟਾਰੀਆ ਨਾਲ ਚੰਡੀਗੜ੍ਹ ਦੇ ਸੈਕਟਰ-1 ਸਥਿਤ ਬਰਡ ਪਾਰਕ ਦਾ ਦੌਰਾ ਕੀਤਾ। ਚੰਡੀਗੜ੍ਹ ਦੇ ਜੰਗਲਾਤ ਵਿਭਾਗ ਦੇ ਚੀਫ਼ ਕੰਜ਼ਰਵੇਟਰ ਟੀਸੀ ਨੌਟਿਆਲ ਨੇ ਉਨ੍ਹਾਂ ਨੂੰ ਬਰਡ ਪਾਰਕ ਦੇ ਵੱਖ-ਵੱਖ ਭਾਗਾਂ ਬਾਰੇ ਜਾਣਕਾਰੀ ਦਿੱਤੀ। ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਪੌਦਿਆਂ, ਫਰਨਾਂ, ਝਾੜੀਆਂ, ਜਲ-ਪੌਦਿਆਂ, ਰੁੱਖਾਂ ਅਤੇ ਵੇਲਾਂ ਨਾਲ ਢਕੇ ਬਾਗ਼ ਦੇ ਹਰੇ-ਭਰੇ ਸਥਾਨਾਂ ਵਿੱਚੋਂ ਦੀ ਸੈਰ ਕੀਤੀ। ਉਨ੍ਹਾਂ ਨੇ ਬਰਡ ਪਾਰਕ ਵਿੱਚ ਅਫ਼ਰੀਕਨ ਲਵ ਬਰਡਜ਼, ਬੁਡਗਰੀਗਰਸ, ਵ੍ਹਾਈਟ ਹੰਸ, ਬਲੈਕ ਹੰਸ, ਵੁੱਡ ਡੱਕਸ, ਆਦਿ ਪੰਛੀ ਦੇਖੇ। ਪ੍ਰਸ਼ਾਸਕ ਨੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ, ਚੰਡੀਗੜ੍ਹ ਵੱਲੋਂ ਇਨ੍ਹਾਂ ਪੰਛੀਆਂ ਲਈ ਕੁਦਰਤੀ ਰਹਿਣ-ਸਹਿਣ ਦੀਆਂ ਸਥਿਤੀਆਂ ਨੂੰ ਕਾਇਮ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।

Advertisement

Advertisement