ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਰਨਾਟਕ ਦੇ ਅਧਿਕਾਰੀਆਂ ਵੱਲੋਂ ਸਿੰਘਪੁਰਾ ਦੇ ਜਲਘਰ ਦਾ ਦੌਰਾ

08:26 AM Oct 05, 2024 IST
ਕਰਨਾਟਕ ਤੋਂ ਆਏ ਅਧਿਕਾਰੀਆਂ ਦੀ ਟੀਮ ਸਿੰਘਪੁਰਾ ਦੇ ਜਲਘਰ ਦਾ ਦੌਰਾ ਕਰਨ ਸਮੇਂ ਪਤਵੰਤਿਆਂ ਨਾਲ।

ਮਿਹਰ ਸਿੰਘ
ਕੁਰਾਲੀ, 4 ਅਕਤੂਬਰ
ਪੀਣ ਵਾਲੇ ਪਾਣੀ ਦੀ 24 ਘੰਟੇ ਨਿਰੰਤਰ ਸਪਲਾਈ ਦੇਣ ਵਾਲੇ ਰਾਜ ਦੇ ਪਹਿਲੇ ਪਿੰਡ ਸਿੰਘਪੁਰਾ ਦੇ ਜਲਘਰ ਤੇ ਸੀਰਵੇਜ ਸਿਸਟਮ ਦੇਖਣ ਲਈ ਕਰਨਾਟਕ ਦੇ ਅਧਿਕਾਰੀਆਂ ਦੀ ਟੀਮ ਨੇ ਪਿੰਡ ਦਾ ਦੌਰਾ ਕੀਤਾ। ਇਸ ਮੌਕੇ ਟੀਮ ਨੇ ਪਿੰਡ ਵਿੱਚ ਚਲਾਏ ਜਾ ਰਹੇ ਜਲਘਰ ਤੇ ਸੀਵਰੇਜ ਦੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਕਰਨਾਟਕ ਸਿਟੀ ਕਾਰਪੋਰੇਸ਼ਨ ਦੇ ਕਮਿਸ਼ਨਰ ਰੇਨੂਕਾ, ਪ੍ਰਾਜੈਕਟ ਡਾਇਰੈਕਟਰ ਸ਼ਹਿਰੀ ਵਿਕਾਸ ਸੈੱਲ ਡਾ. ਮੋਹਨ ਦੀ ਅਗਵਾਈ ਹੇਠ ਅਧਿਕਾਰੀਆਂ ਤੇ ਤਕਨੀਕੀ ਮਾਹਿਰਾਂ ਦੀ ਟੀਮ ਨੇ ਪਿੰਡ ਸਿੰਘਪੁਰਾ ਦਾ ਦੌਰਾ ਕਰਦਿਆਂ ਪਿੰਡ ਦੇ ਜਲਘਰ ਤੇ ਸੀਰਵੇਜ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਗੁਰਨਾਮ ਸਿੰਘ ਅਤੇ ਜ਼ੈਲਦਾਰ ਕੁਲਵਿੰਦਰ ਸਿੰਘ ਨੇ ਅਧਿਕਾਰੀਆਂ ਦੀ ਟੀਮ ਨੂੰ ਪਿੰਡ ਵਿੱਚ ਨਬਾਰਡ ਦੇ ਸਹਿਯੋਗ ਨਾਲ ਚਲਾਏ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਨੂੰ 24 ਘੰਟੇ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਦਕਿ ਸੀਵਰੇਜ ਦਾ ਪ੍ਰਾਜੈਕਟ ਵੀ ਸਫਲਤਾ ਪੂਰਵਕ ਚੱਲ ਰਿਹਾ ਹੈ। ਟੀਮ ਨੇ ਜਲਘਰ ਦੇਖਣ ਦੋਂ ਬਾਅਦ ਪਿੰਡ ਦਾ ਦੌਰਾ ਕੀਤਾ ਅਤੇ ਪਿੰਡ ਵਾਸੀਆਂ ਤੋਂ ਪੀਣ ਵਾਲੇ ਪਾਣੀ ਤੇ ਸੀਰਵੇਜ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸੇ ਦੌਰਾਨ ਉਨ੍ਹਾਂ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਸਾਫ਼ ਕਰਕੇ ਮੁੜ ਵਰਤੋਂ ਵਿੱਚ ਲਿਆਉਣ ਲਈ ਕੀਤੇ ਪ੍ਰਬੰਧ ਵੀ ਦੇਖੇ। ਗੁਰਨਾਮ ਸਿੰਘ ਨੇ ਦੱਸਿਆ ਕਿ ਪਾਣੀ ਦੀ ਦੁਰਵਰਤੋਂ ਰੋਕਣ ਲਈ ਹਰ ਘਰ ਵਿੱਚ ਪਾਣੀ ਦੇ ਮੀਟਰ ਲਗਾਏ ਗਏ ਹਨ ਅਤੇ ਖਪਤ ਅਨੁਸਾਰ ਹੀ ਬਿਲਾਂ ਵਸੂਲੇ ਜਾਂਦੇ ਹਨ।
ਇਸ ਮੌਕੇ ਰੇਨੂਕਾ ਨੇ ਪਿੰਡ ਦੀ ਵਾਟਰ ਸਪਲਾਈ ਤੇ ਸੀਵਰੇਜ ਕਮੇਟੀ ਵਲੋਂ ਪੰਚਾਇਤ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਜਲਘਰ ਤੇ ਸੀਵਰੇਜ ਪ੍ਰਾਜੈਕਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਪਿੰਡ ਨੂੰ ਅਜਿਹੇ ਪ੍ਰਬੰਧ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੀਣ ਵਾਲੇ ਪਾਣੀ ਦੀ ਕਿੱਲਤ ਅਤੇ ਸਾਫ਼ ਸਫਾਈ ਦੀ ਘਾਟ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

Advertisement

ਆਈਟੀਈਸੀ ਦੇਸ਼ਾਂ ਦੇ ਨੁਮਾਇੰਦਿਆਂ ਤੇ ਕਰਨਾਟਕ ਦੇ ਵਫ਼ਦ ਵੱਲੋਂ ਆਈਸੀਸੀਸੀ ਦਾ ਦੌਰਾ

ਚੰਡੀਗੜ੍ਹ (ਮੁਕੇਸ਼ ਕੁਮਾਰ): ਆਈਟੀਈਸੀ ਦੇਸ਼ਾਂ ਦੇ ਨੁਮਾਇੰਦਿਆਂ ਅਤੇ ਕਰਨਾਟਕ ਸੂਬੇ ਦੇ ਦੇਵਨਾਗੇਰੇ ਸ਼ਹਿਰ ਦੇ 10 ਮੈਂਬਰੀ ਵਫ਼ਦ ਨੇ ਸ਼ੁਕਰਵਾਰ ਨੂੰ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਦੇ ਇਥੇ ਸੈਕਟਰ 17 ਸਥਿਤ ਇੰਟੈਗ੍ਰੇਟਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈਸੀਸੀਸੀ) ਦਾ ਦੌਰਾ ਕੀਤਾ। ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਵਲੋਂ ਆਪਣੇ ਏਕੀਕ੍ਰਿਤ ਕਮਾਂਡ ਅਤੇ ਕੰਟਰੋਲ ਸੈਂਟਰ ਦੇ ਇਸ ਦੌਰੇ ਦੀ ਮੇਜ਼ਬਾਨੀ ਕੀਤੀ। ਇਸ ਦੌਰੇ ਦੌਰਾਨ 161 ਭਾਰਤੀ ਤਕਨੀਕੀ ਆਰਥਿਕ ਨਿਗਮ ਦੇਸ਼ਾਂ (ਆਈਟੀਈਸੀ) ਦੇ 40 ਸੀਨੀਅਰ ਨੀਤੀ ਨਿਰਮਾਤਾਵਾਂ ਦੇ ਵਫ਼ਦ ਸਮੇਤ ਕਰਨਾਟਕ ਸੂਬੇ ਦੇ ਦੇਵਨਾਗੇਰੇ ਸ਼ਹਿਰ ਤੋਂ ਇੱਕ 10 ਮੈਂਬਰੀ ਵਫ਼ਦ ਸ਼ਾਮਲ ਸੀ।

Advertisement
Advertisement