For the best experience, open
https://m.punjabitribuneonline.com
on your mobile browser.
Advertisement

ਭਾਜਪਾ ਉਮੀਦਵਾਰ ਵੱਲੋਂ ਅੰਮ੍ਰਿਤਸਰ ਬਾਰੇ ਵਿਜ਼ਨ ਦਾ ਖੁਲਾਸਾ

07:11 AM May 04, 2024 IST
ਭਾਜਪਾ ਉਮੀਦਵਾਰ ਵੱਲੋਂ ਅੰਮ੍ਰਿਤਸਰ ਬਾਰੇ ਵਿਜ਼ਨ ਦਾ ਖੁਲਾਸਾ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 3 ਮਈ
ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਅੰਮ੍ਰਿਤਸਰ ਬਾਰੇ ਆਪਣੇ ਵਿਜ਼ਨ ਦਾ ਖੁਲਾਸਾ ਕਰਦਿਆ ਦਾਅਵਾ ਕੀਤਾ ਕਿ ਅਮਰੀਕੀ ਨਾਗਰਿਕਾਂ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਵੱਲੋਂ ਇਕ ‘ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ ’ ਦਾ ਗਠਨ ਕੀਤਾ ਗਿਆ। ਜਿਸ ਦਾ ਉਦੇਸ਼ ਅੰਮ੍ਰਿਤਸਰ ਵਿੱਚ ਨੌਜਵਾਨ ਉੱਦਮੀਆਂ ਨੂੰ ਰੁਜ਼ਗਾਰ ਅਤੇ ਆਪਣਾ ਸਟਾਰਟ-ਅੱਪ ਸ਼ੁਰੂ ਕਰਨ ਵਾਸਤੇ ਇੱਕ ਨਿਵੇਸ਼ ਦੀ ਪਹਿਲਕਦਮੀ ਕਰਨਾ ਹੈ। ਜਿਸ ਤਹਿਤ ਵੀ.ਏ.ਆਈ. ਵੱਲੋਂ ਇਕ ਸੌ ਮਿਲੀਅਨ ਡਾਲਰ ਭਾਵ ਕਿ 800 ਕਰੋੜ ਤੋਂ ਵੱਧ ਦੀ ਰਕਮ ਜੁਟਾਈ ਗਈ ਹੈ। ਅੱਜ ਸਮੁੰਦਰੀ ਹਾਊਸ ਵਿੱਚ ਇਸ ਬਾਰੇ ਭਾਜਪਾ ਉਮੀਦਵਾਰ ਨੇ ਦੱਸਿਆ ਕਿ ਇਸ ਪ੍ਰਾਪਤੀ ਦੇ ਮੁੱਖ ਸੂਤਰਧਾਰ ਅਮਰੀਕਾ ’ਚ ਅੰਮ੍ਰਿਤਸਰ ਮੂਲ ਦੇ ਨਾਮਵਰ ਕਾਰਡੀਅਕ ਸਰਜਨ ਡਾ. ਸੰਜੀਵ ਲਖਨਪਾਲ ਤੇ ਸੰਯੁਕਤ ਰਾਜ- ਭਾਰਤ ਰਣਨੀਤਕ ਭਾਈਵਾਲੀ ਫੋਰਮ ਦੇ ਸੀਈਓ ਡਾ. ਮੁਕੇਸ਼ ਆਘੀ ਅਤੇ ਫੈਡਰੇਸ਼ਨ ਆਨ ਇੰਡੀਅਨ ਚੈਂਬਰ ਆਫ ਕਾਮਰਸ, ਐਂਡ ਇੰਡਸਟਰੀਜ਼ (ਫਿੱਕੀ) ਦੇ ਜਨਰਲ ਸਕੱਤਰ ਸ਼ੈਲੇਸ਼ ਕੁਮਾਰ ਹਨ , ਜਿਨਾ ਦੀ ਸਾਂਝੇਦਾਰੀ ਵਿੱਚ ਅੰਮ੍ਰਿਤਸਰ ਵਿਖੇ ਪਿਛਲੇ ਮਹੀਨੇ ਆਯੋਜਿਤ ਬਿਜ਼ਨਸ ਕਨਕਲੇਵ ਦੇ ਸਿੱਟੇ ਵਜੋਂ ਇਹ ਪ੍ਰਾਪਤੀ ਹਾਸਲ ਹੋਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×