For the best experience, open
https://m.punjabitribuneonline.com
on your mobile browser.
Advertisement

ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

10:17 AM Nov 03, 2024 IST
ਵਿਸ਼ਵਕਰਮਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ
ਮਹਿਲ ਕਲਾਂ ਵਿੱਚ ਸਮਾਗਮ ਦੌਰਾਨ ਹਾਜ਼ਰ ਮੋਹਤਬਰ। -ਫੋਟੋ: ਨਵਕਿਰਨ
Advertisement

ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 2 ਨਵੰਬਰ
ਦਸਤਕਾਰੀ ਨਾਲ ਜੁੜੀਆਂ ਦਰਜਨਾਂ ਜਥੇਬੰਦੀਆਂ ਨੇ ਮੁਕਤਸਰ ਅਤੇ ਬਰੀਵਾਲਾ ਵਿੱਚ ਕਈ ਥਾਵਾਂ ’ਤੇ ਵਿਸ਼ਵਕਰਮਾ ਦਿਵਸ ਮਨਾਇਆ। ਮੁਕਤਸਰ ਵਿੱਚ ਨਵੀਂ ਦਾਣਾ ਮੰਡੀ, ਨਾਕਾ ਨੰਬਰ 7 ਅਤੇ ਮੰਡੀ ਬਰੀਵਾਲਾ ਵਿੱਚ ਵਿਸ਼ਵਕਰਮਾ ਭਵਨ ’ਚ ਮਨਾਇਆ ਗਿਆ। ਇਸ ਦੌਰਾਨ ਪਾਠ ਦੇ ਭੋਗ ਪਾਏ ਗਏ ਅਤੇ ਲੰਗਰ ਲਾਏ ਗਏ। ਇਸ ਦੌਰਾਨ ਕੀਰਤਨੀਏ ਜੱਥੇ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ ਗਿਆ ਅਤੇ ਗੁਰਬਾਣੀ ਨਾਲ ਜੋੜਿਆ। ਮੰਡੀ ਬਰੀਵਾਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਹਨੀ ਫੱਤਣਵਾਲਾ ਨੇ ਜਿਥੇ ਬਾਬਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ, ਉਥੇ ਸੰਗਤ ਨੂੰ ਬਾਬਾ ਜੀ ਦੀ ਜੀਵਨੀ ਤੋਂ ਪ੍ਰੇਰਨਾ ਲੈਣ ਦੀ ਅਪੀਲ ਵੀ ਕੀਤੀ। ਹਨੀ ਫੱਤਣਵਾਲਾ ਨੇ ਕਿਹਾ ਕਿ ਬਾਬਾ ਜੀ ਦੀ ਦਿੱਤੀ ਸਿੱਖਿਆ ਸਦਕਾ ਦੇਸ਼ ਦੇ ਮਿਸਤਰੀ ਤੇ ਮਜ਼ਦੂਰ ਨੇ ਸੂਈ ਤੋਂ ਲੈ ਕੇ ਜਹਾਜ ਤੱਕ ਬਣਾਇਆ ਹੈ। ਇਸ ਮੌਕੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਚਰਨਦਾਸ ਚੰਨਾ ਐਮ. ਸੀ, ਸੰਤੋਖ਼ ਸਿੰਘ, ਸੁਖਮੰਦਰ ਸਿੰਘ ਤੇ ਹੋਰ ਹਾਜ਼ਰ ਸਨ।
ਸ਼ਹਿਣਾ (ਪੱਤਰ ਪ੍ਰੇਰਕ): ਕਸਬਾ ਸ਼ਹਿਣਾ ’ਚ ਬਾਬਾ ਵਿਸ਼ਵਕਰਮਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮਿਸਤਰੀ ਭਾਈਚਾਰੇ ਨੇ ਆਪਣੇ ਔਜ਼ਾਰਾਂ ਦੀ ਪੂਜਾ ਕੀਤੀ। ਪਿੰਡ ਬੱਲੋਕੇ, ਉਗੋਕੇ, ਜਗਜੀਤਪੁਰਾ, ਬੁਰਜ ਫਤਿਹਗੜ੍ਹ ’ਚ ਵੀ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ।
ਮਾਨਸਾ (ਪੱਤਰ ਪ੍ਰੇਰਕ): ਬ੍ਰਹਿਮੰਡ ਦੇ ਦੈਵੀ ਸ਼ਿਲਪਕਾਰ, ਦੇਸ਼ ਦੇ ਹੁਨਰਮੰਦ ਕਾਰੀਗਰਾਂ, ਦਸਤਕਾਰਾਂ ਤੇ ਕਿਰਤੀਆਂ ਦੇ ਪ੍ਰੇਰਣਾ ਸ੍ਰੋਤ ਬਾਬਾ ਵਿਸ਼ਵਕਰਮਾ ਦਿਵਸ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਮਾਨਸਾ ਅਤੇ ਸਮੂਹ ਰਾਮਗੜ੍ਹੀਆ ਭਾਈਚਾਰੇ ਵੱਲੋਂ ਸ੍ਰੀ ਵਿਸ਼ਵਕਰਮਾ ਭਵਨ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ। ਵੱਡੀ ਗਿਣਤੀ ਸੰਗਤ ਨੇ ਇਸ ਵਿਚ ਹਿੱਸਾ ਲੈ ਕੇ ਬਾਬਾ ਵਿਸ਼ਵਕਰਮਾ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦੇ ਜੀਵਨ ਬਾਰੇ ਗਿਆਨ ਗ੍ਰਹਿਣ ਕੀਤਾ ਅਤੇ ਉਨ੍ਹਾਂ ਲਈ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਜਪਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਬਾਬਾ ਵਿਸ਼ਵਕਰਮਾ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਅੱਜ ਦੁਨੀਆ ਖਾਸ ਕਰਕੇ ਸਾਡਾ ਦੇਸ਼ ਜਿਨ੍ਹਾਂ ਔਜ਼ਾਰਾਂ, ਤਕਨੀਕ ਨਾਲ ਨਵੀਆਂ ਨਵੀਆਂ ਖੋਜਾਂ, ਤਰੱਕੀਆਂ, ਇੰਡਸਟਰੀ ਚਲਾ ਰਿਹਾ ਹੈ, ਉਸ ਦੀ ਖੋਜ ਅਤੇ ਦੇਣ ਬਾਬਾ ਵਿਸ਼ਵਕਰਮਾ ਦੀ ਹੈ। ਉਨ੍ਹਾਂ ਕਿਹਾ ਕਿ ਹਰ ਕਿਰਤੀ ਦਾ ਉਨ੍ਹਾਂ ਦੇ ਚਰਨਾਂ ਵਿਚ ਸਿਰ ਝੁਕਾਉਣਾ ਜ਼ਰੂਰੀ ਹੈ, ਜਿਨ੍ਹਾਂ ਨੇ ਸਾਨੂੰ ਔਜ਼ਾਰ ਦੇ ਕੇ ਸੱਚੀ ਸੁੱਚੀ ਕਿਰਤ ਕਰਨ ਅਤੇ ਮਿਹਨਤ ਕਰਨ ਦੇ ਰਾਹ ਤੋਰਿਆ। ਸ੍ਰੀ ਨਕੱਈ ਵੱਲੋਂ ਦਸਤਾਰ ਮੁਕਾਬਲਿਆਂ ਦੌਰਾਨ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਕਿਰਤੀਆਂ ਦੇ ਮਸੀਹਾ ਸਨ ਅਤੇ ਸਾਨੂੰ ਉਨ੍ਹਾਂ ਤੋਂ ਪ੍ਰੇਰਣਾ ਲੈਕੇ ਆਪਣੀ ਕਿਰਤ ਕਰਕੇ ਮਿਹਨਤ ਕਰਦੇ ਰਹਿਣ ਦੀ ਪ੍ਰੇਰਣਾ ਲੈਂਦੇ ਹੋਏ ਜੀਵਨ ਵਿਚ ਇਨ੍ਹਾਂ ਮੁੱਲਾਂ ਨੂੰ ਸਦਾ ਲਈ ਅਪਣਾ ਲੈਣਾ ਚਾਹੀਦਾ ਹੈ। ਇਸ ਮੌਕੇ ਗੁਰਮੇਲ ਸਿੰਘ ਠੇਕੇਦਾਰ, ਮਿੱਠ ਰਾਮ ਮੋਫ਼ਰ, ਰੂਪ ਸਿੰਘ, ਬਖਸ਼ੀਸ਼ ਸਿੰਘ ਪਾਲ ਰੀਪਰ, ਜਗਜੀਤ ਸਿੰਘ, ਮਨਦੀਪ ਸਿੰਘ, ਸੁਖਵਿੰਦਰ ਸਿੰਘ, ਤੇਜਿੰਦਰ ਸਿੰਘ, ਪਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਧੀਮਾਨ, ਹਰਜਿੰਦਰ ਸਿੰਘ ਪਿੱਕਾ, ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਅਰੋੜਾ ਤੇ ਚਰਨਜੀਤ ਅੱਕਾਂਵਾਲੀ ਮੌਜੂਦ ਸਨ।
ਮਹਿਲ ਕਲਾਂ (ਪੱਤਰ ਪ੍ਰੇਰਕ): ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਸਮੂਹ ਰਾਮਗੜ੍ਹੀਆ ਭਾਈਚਾਰੇ ਵੱਲੋਂ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਬਰਨਾਲਾ ਵਿਚ ਕਰਵਾਇਆ ਗਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ ਖ਼ਾਲਸਾ ਨੇ ਸਮੂਹ ਰਾਮਗੜ੍ਹੀਆ ਭਾਈਚਾਰੇ ਨੂੰ ਵਧਾਈ ਦਿੰਦਿਆਂ ਹਰ ਸਾਲ ਵਿਸ਼ਾਲ ਧਾਰਮਿਕ ਸਮਾਗਮ ਕਰਵਾਉਣ ਲਈ ਧੰਨਵਾਦ ਕੀਤਾ।

Advertisement

ਵਿਸ਼ਵਕਰਮਾ ਦਿਵਸ ਮੌਕੇ ਭਦੌੜ ਵਿੱਚ ਨਗਰ ਕੀਰਤਨ ਸਜਾਇਆ

ਭਦੌੜ ਵਿੱਚ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ। -ਫੋਟੋ: ਵਰਮਾ

ਭਦੌੜ (ਪੱਤਰ ਪ੍ਰੇਰਕ): ਇਥੇ ਰਾਮਗੜ੍ਹੀਆ ਮੰਦਰ ਕਮੇਟੀ ਵੱਲੋਂ ਸਮੂਹ ਭਾਈਚਾਰੇ ਦੇ ਸਹਿਯੋਗ ਨਾਲ ਵਿਸ਼ਵਕਰਮਾ ਦਿਵਸ ਮੌਕੇ ਨਗਰ ਕੀਰਤਨ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਪ੍ਰਸਿੱਧ ਢਾਡੀ ਜਥਾ ਪਰਮਿੰਦਰ ਸਿੰਘ ਸਹੌਰ ਵਾਲਿਆਂ ਨੇ ਬਾਬਾ ਵਿਸ਼ਵਕਰਮਾ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਸਾਹਿਬ ਸਿੰਘ ਗਿੱਲ, ਦਰਸ਼ਨ ਸਿੰਘ ਗਿੱਲ, ਗੁਰਜੰਟ ਸਿੰਘ ਸਹਿਣਾ ਵਾਲੇ, ਬਲਵਿੰਦਰ ਸਿੰਘ ਲਧਰੋਈਆ, ਨਿੱਕਾ ਸਿੰਘ, ਚਰਨ ਸਿੰਘ ਖੰਨਾ ਮੋਟਰਜ਼ ਤੇ ਹੋਰ ਹਾਜ਼ਰ ਸਨ।

Advertisement

Advertisement
Author Image

Advertisement