For the best experience, open
https://m.punjabitribuneonline.com
on your mobile browser.
Advertisement

ਔਜ਼ਾਰਾਂ ਦੀ ਪੂਜਾ ਕਰ ਕੇ ਵਿਸ਼ਵਕਰਮਾ ਦਿਵਸ ਮਨਾਇਆ

08:36 AM Nov 14, 2023 IST
ਔਜ਼ਾਰਾਂ ਦੀ ਪੂਜਾ ਕਰ ਕੇ ਵਿਸ਼ਵਕਰਮਾ ਦਿਵਸ ਮਨਾਇਆ
ਭਵਾਨੀਗੜ੍ਹ ਦੇ ਵਿਸ਼ਵਕਰਮਾ ਮੰਦਰ ਵਿੱਚ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਭਵਾਨੀਗੜ੍ਹ, 13 ਨਵੰਬਰ
ਇੱਥੇ ਵਿਸ਼ਵਕਰਮਾ ਮੰਦਰ ਸੁਸਾਇਟੀ ਵੱਲੋਂ ਮੰਦਰ ਵਿੱਚ ਅੱਜ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਦੇਸ਼ ਅਤੇ ਪੰਜਾਬ ਦੀ ਉਦਯੋਗਿਕ ਤਰੱਕੀ ਵਿੱਚ ਰਾਮਗੜ੍ਹੀਆ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਪੰਜਾਬ ਦੇ ਖੇਤੀ-ਬਾੜੀ ਖੇਤਰ ਨੂੰ ਤਕਨਾਲੋਜੀ ਯੁੱਗ ਵਿੱਚ ਪ੍ਰਵੇਸ਼ ਕਰਨ ਵਿੱਚ ਵੀ ਇਸ ਭਾਈਚਾਰੇ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਵਿਧਾਇਕ ਭਰਾਜ ਨੇ ਕਿਹਾ ਕਿ ਉਹ ਰਾਮਗੜ੍ਹੀਆ ਭਾਈਚਾਰੇ ਨੂੰ ਹਮੇਸ਼ਾ ਸਹਿਯੋਗ ਦੇਣ ਲਈ ਤਤਪਰ ਹਨ। ਇਸ ਮੌਕੇ ਔਜ਼ਾਰਾਂ ਦੀ ਪੂਜਾ ਕੀਤੀ ਗਈ। ਇਸ ਦੌਰਾਨ ਸੁਸਾਇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਜੱਜ, ਚੇਅਰਮੈਨ ਸਤਵੰਤ ਸਿੰਘ ਖਰੇ, ਗੁਰਵਿੰਦਰ ਸਿੰਘ ਮੁੰਦੜ, ਗੁਰਵਿੰਦਰ ਸਿੰਘ ਸੱਗੂ, ਮਹਿੰਦਰ ਸਿੰਘ ਮੁੰਦੜ, ਰਣਜੀਤ ਸਿੰਘ ਰੁਪਾਲ ਆਦਿ ਹਾਜ਼ਰ ਸਨ।
ਅਮਰਗੜ੍ਹ (ਪੱਤਰ ਪ੍ਰੇਰਕ): ਗੁਰਦੁਆਰਾ ਵਿਸ਼ਵਕਰਮਾ ਸਾਹਿਬ ਝੂੰਦਾਂ ਰੋਡ ’ਤੇ ਐੱਮਡੀ ਸਵਰਨਜੀਤ ਸਿੰਘ ਦੀ ਦੇਖ ਰੇਖ ਹੇਠ ਵਿਸ਼ਵਕਰਮਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਸਾਬਕਾ ਸਰਪੰਚ ਸਰਬਜੀਤ ਸਿੰਘ ਗੋਗੀ ਤੇ ਸ਼ੇਰ ਸਿੰਘ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਹਸਤਲਿਪੀ ਕਲਾਕਾਰ ਸਨ ਜਿਨਾਂ ਨੇ ਸਾਰੀਆਂ ਕਲਾਵਾਂ ਦਾ ਗਿਆਨ ਦਿੱਤਾ। ਇਸ ਲਈ ਉਨਾਂ ਨੂੰ ਕਿਰਤ ਦਾ ਦੇਵਤਾ ਵੀ ਕਿਹਾ ਜਾਂਦਾ ਹੈ।
ਇਸ ਮੌਕੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਕਾਂਗਰਸ ਆਗੂ ਸਮਿਤ ਸਿੰਘ, ਨਗਰ ਪੰਚਾਇਤ ਦੇ ਪ੍ਰਧਾਨ ਬੀਬੀ ਜਸਪਾਲ ਕੌਰ, ਸਾਬਕਾ ਵਾਈਸ ਚੇਅਰਮੈਨ ਮਹਿੰਦਰ ਸਿੰਘ, ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ, ਪ੍ਰਧਾਨ ਪ੍ਰਦੀਪ ਜੱਗੀ, ਜੱਗੀ ਹੀਰਾ, ਭੁਪਿੰਦਰ ਸਿੰਘ ਭੋਲਾ, ਚਮਕੌਰ ਸਿੰਘ ਫੌਜੀ ਆਦਿ ਪਹੁੰਚੇ। ਇਸ ਮੌਕੇ ਐਮਡੀ ਸਵਨਜੀਤ ਸਿੰਘ, ਸਾਬਕਾ ਪ੍ਰਧਾਨ ਦਰਸ਼ਨ ਸਿੰਘ, ਰਾਮ ਸਿੰਘ, ਮਾ ਸ਼ੇਰ ਸਿੰਘ, ਗੁਰਸਿਮਰਤ ਸਿੰਘ ਆਦਿ ਨੇ ਆਈਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੋਂ ਦੇ ਪਿੰਡਾਂ ਵਿੱਚ ਬਾਬਾ ਵਿਸ਼ਵਕਰਮਾ ਦਿਵਸ ਮਨਾਇਆ ਗਿਆ। ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਵੱਖ-ਵੱਖ ਪਿੰਡਾਂ ਅੰਦਰ ਕਰਵਾਏ ਗਏ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਪਿੰਡ ਘੋੜੇਨਬ ਵਿਖੇ ਬਾਬਾ ਵਿਸ਼ਵਕਰਮਾ ਜੀ ਨੂੰ ਆਪਣੇ ਸ਼ਰਧਾ ਸੁਮਨ ਭੇਟ ਕਰਦਿਆਂ ਵਿਧਾਇਕ ਗੋਇਲ ਨੇ ਹੱਥੀਂ ਕਿਰਤ ਕਰਨ ਵਾਲਿਆਂ ਨੂੰ ਬਾਬਾ ਵਿਸ਼ਵਕਰਮਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਰਤੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਵਿਧਾਇਕ ਗੋਇਲ ਨੇ ਕਿਹਾ ਕਿ ਪੰਜਾਬ ਸਰਕਾਰ ਕਿਰਤੀਆਂ ਦੀ ਭਲਾਈ ਲਈ ਵਚਨਬੱਧ ਹੈ।
ਦੇਵੀਗੜ੍ਹ (ਪੱਤਰ ਪ੍ਰੇਰਕ): ਵਿਸ਼ਵਕਰਮਾ ਮੰਦਰ ਸੁਸਾਇਟੀ ਦੇਵੀਗੜ੍ਹ ਵੱਲੋਂ ਭਗਵਾਨ ਵਿਸ਼ਵਕਰਮਾ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਮੰਦਿਰ ਵਿਖੇ ਹਾਜ਼ਰੀ ਭਰੀ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਭਗਵਾਨ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਹਾੜਾ ਚੇਅਰਮੈਨ ਛੱਜੂ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਭਗਵਾਨ ਸ੍ਰੀ ਵਿਸ਼ਕਰਮਾ ਜੀ ਦਾ ਹਵਨ ਯੱਗ ਕੀਤਾ ਗਿਆ l ਭਗਵਾਨ ਵਿਸ਼ਕਰਮਾ ਜੀ ਦੇ ਮਹਾਪੁਰਾਣ ਦੇ ਪਾਠ ਦੇ ਭੋਗ ਪਾਏ ਗਏ।

Advertisement

ਵਿਸ਼ਵਕਰਮਾ ਦਿਵਸ ਮੌਕੇ ਖ਼ੂਨਦਾਨ ਕੈਂਪ ਲਾਇਆ

ਕੈਂਪ ਵਿੱਚ ਨੌਜਵਾਨ ਖੂਨਦਾਨ ਕਰਦਾ ਹੋਇਆ ਅਤੇ ਕੈਂਪ ਦੇ ਪ੍ਰਬੰਧਕ। ਫੋਟੋ: ਸ਼ੀਤਲ

ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਵਿਸ਼ਵਕਰਮਾ ਭਵਨ ਪ੍ਰਬੰਧਕ ਕਮੇਟੀ ਅਤੇ ਰਾਮਗੜ੍ਹੀਆ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ ਅਤੇ ਸਮੂਹ ਰਾਮਗੜ੍ਹੀਆ ਬਰਾਦਰੀ ਵੱਲੋਂ ਵਿਸ਼ਵਕਰਮਾ ਮੰਦਰ ਦਿੜ੍ਹਬਾ ਵਿੱਚ ਬਾਬਾ ਸ੍ਰੀ ਵਿਸ਼ਵਕਰਮਾ ਜੀ ਦਾ ਆਗਮਨ ਦਿਵਸ ਮਨਾਇਆ ਗਿਆ। ਇਸ ਮੌਕੇ ਐਚਡੀਐਫਸੀ ਬੈਂਕ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਵਿੱਚ ਬਲੱਡ ਬੈਂਕ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਵੱਲੋਂ 112 ਯੂਨਿਟ ਖੂਨ ਇਕੱਤਰ ਕੀਤਾ ਗਿਆ। ਕਮੇਟੀ ਦੇ ਪ੍ਰਬੰਧਕ ਰਣਧੀਰ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਮੌਕੇ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸ ਦੌਰਾਨ ਰਾਗੀ ਸਿੰਘਾਂ ਅਤੇ ਕੀਰਤਨੀਆਂ ਵੱਲੋਂ ਬਾਬਾ ਵਿਸ਼ਵਕਰਮਾ ਦੀ ਜੀਵਨੀ ਸਬੰਧੀ ਗੁਰ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਵਿੱਚ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਅਮਰਜੀਤ ਸਿੰਘ ਧੀਮਾਨ, ਨਗਰ ਪੰਚਾਇਤ ਦਿੜ੍ਹਬਾ ਦੇ ਸਾਬਕਾ ਪ੍ਰਧਾਨ ਬਿੱਟੂ ਖਾਨ ਤੋਂ ਇਲਾਵਾ ਅਮਨਦੀਪ ਸਿੰਘ ਲੱਕੀ, ਰਾਜੀਵ ਕੁਮਾਰ ਗਾਂਧੀ ਅਤੇ ਪਰਮਿੰਦਰ ਸਿੰਘ (ਤਿੰਨੇ ਮੈਨੇਜਰ ਐਚਡੀਐਫਸੀ) ਹਰਪਾਲ ਸਿੰਘ, ਅਜੈਬ ਸਿੰਘ ਛਾਹੜ, ਤੇਜਾ ਸਿੰਘ ਸਫੀਪੁਰ, ਤਰਸੇਮ ਸਿੰਘ, ਕਰਨੈਲ ਸਿੰਘ ਤੋਂ ਇਲਾਵਾ ਗੁਰਪ੍ਰੀਤ ਸਿੰਘ ਧੀਮਾਨ, ਪ੍ਰਗਟ ਸਿੰਘ ਧੋਂਸੀ, ਗੁਰਪਿਆਰ ਸਿੰਘ ( ਤਿੰਨੇ ਵਿਸ਼ਵਕਮਾ ਕਮੇਟੀ ਦੇ ਮੈਂਬਰ) ਅਤੇ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਕ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਹੋਏ।

Advertisement
Author Image

joginder kumar

View all posts

Advertisement
Advertisement
×