For the best experience, open
https://m.punjabitribuneonline.com
on your mobile browser.
Advertisement

ਘੁੰਗਰਾਣਾ ਤੇ ਰੋਹੀੜਾ ਵਿੱਚ ਰੇਲਵੇ ਅੰਡਰ ਪਾਸਾਂ ਦਾ ਵਰਚੁਅਲ ਉਦਘਾਟਨ

06:57 AM Feb 27, 2024 IST
ਘੁੰਗਰਾਣਾ ਤੇ ਰੋਹੀੜਾ ਵਿੱਚ ਰੇਲਵੇ ਅੰਡਰ ਪਾਸਾਂ ਦਾ ਵਰਚੁਅਲ ਉਦਘਾਟਨ
ਵਰਚੁਅਲ ਉਦਘਾਟਨ ਬੋਰਡ ਤੋਂ ਪਰਦਾ ਉਠਾਉਂਦੇ ਹੋਏ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 26 ਫਰਵਰੀ
ਸਥਾਨਕ ਸ਼ਹਿਰ ਤੇ ਲਾਗਲੇ ਪਿੰਡਾਂ ਦੇ ਵਸਨੀਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਘੁੰਗਰਾਣਾ ਤੇ ਰੋਹੀੜਾ ਵਿੱਚ ਉਸਾਰੇ ਗਏ ਅੰਡਰਪਾਸਾਂ ਦਾ ਵਰਚੁਅਲ ਉਦਘਾਟਨ ਕਰਨ ਲਈ ਰੱਖੇ ਸਮਾਗਮ ਵਿੱਚ ਹਾਜ਼ਰੀ ਲਗਾਈ। ਸਹਾਇਕ ਡੀਆਰਐਮ ਜੀਐੱਸ ਨਾਰੰਗ ਦੀ ਦੇਖ-ਰੇਖ ਵਿੱਚ ਕਰਵਾਏ ਇਸ ਸਮਾਗਮ ਦੇ ਮੁੱਖ ਮਹਿਮਾਨ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਸਨ ਅਤੇ ‘ਆਪ’ ਵਿਧਾਇਕ ਦੀ ਹਾਜ਼ਰੀ ਉਨ੍ਹਾਂ ਦੇ ਭਰਾ ਸਰਪੰਚ ਕੁਲਵੰਤ ਸਿੰਘ ਗੱਜਣਮਾਜਰਾ ਨੇ ਲਗਵਾਈ। ਭਗਵੀਆਂ ਪਾਰਟੀਆਂ ਦੇ ਆਗੂਆਂ ਤੇ ਕਾਰਕੁਨਾਂ ਦੀ ਰਹਿਨੁਮਾਈ ਜ਼ਿਲ੍ਹਾ ਪ੍ਰਧਾਨ ਅਮਨ ਅਰੋੜਾ ਨੇ ਕੀਤੀ ਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਵਿਕਾਸ ਟੰਡਨ ਤੇ ਰਵਿੰਦਰ ਪੁਰੀ ਨੇ ਵੱਖ-ਵੱਖ ਜਥੇਬੰਦੀਆਂ ਦੇ ਕਾਰਕੁਨਾਂ ਦੀ ਅਗਵਾਈ ਕੀਤੀ। ਡਾ. ਅਮਰ ਸਿੰਘ ਬੋਪਾਰਾਏ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ 554 ਰੇਲਵੇ ਸਟੇਸ਼ਨਾਂ ਨੂੰ ਇੱਕੋ ਵੇਲੇ ਦੇਸ਼ਵਾਸੀਆਂ ਨੂੰ ਸਮਰਪਿਤ ਕੀਤਾ ਹੈ ਅਤੇ ਇਸ ਤੋਂ ਇਲਾਵਾ 1500 ਰੇਲਵੇ ਓਵਰ ਬ੍ਰਿੱਜ ਜਾਂ ਅੰਡਰ ਪਾਸਾਂ ਦਾ ਵੀ ਵਰਚੁਅਲ ਉਦਘਾਟਨ ਕੀਤਾ ਹੈ। ਭਾਰਤੀ ਰੇਲਵੇ ਦੇ ਕੰਮਕਾਜ ’ਤੇ ਤਸੱਲੀ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਵਿਸ਼ਵ ਪੱਧਰੀ ਸੇਵਾਵਾਂ ਪ੍ਰਦਾਨ ਕਰਨ ਦੇ ਸੌ ਪ੍ਰਤੀਸ਼ਤ ਟੀਚੇ ਨੂੰ ਪ੍ਰਾਪਤ ਕਰਨ ਲਈ ਹਾਲਾਂ ਹੋਰ ਯਤਨਾਂ ਦੀ ਲੋੜ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਕੁਝ ਲੰਮੀ ਦੂਰੀ ਦੀਆਂ ਰੇਲ ਗੱਡੀਆਂ ਦੇ ਅਹਿਮਦਗੜ੍ਹ ਰੇਲਵੇ ਸਟੇਸ਼ਨ ’ਤੇ ਠਹਿਰਾਓ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ ਕਿਉਂਕਿ ਕੇਂਦਰੀ ਰੇਲ ਮੰਤਰੀ ਇਹ ਮੰਗ ਪਹਿਲਾਂ ਹੀ ਮੰਨ ਚੁੱਕੇ ਹਨ। ਗੁਰੂ ਹਰਗੋਬਿੰਦ ਖਾਲਸਾ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।

Advertisement

Advertisement
Author Image

Advertisement
Advertisement
×