ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਐੱਸਟੀ ਕੌਂਸਲ ਦੀ ਵਰਚੁਅਲ ਮੀਟਿੰਗ ਅੱਜ

06:35 AM Aug 02, 2023 IST

* ਆਨਲਾਈਨ ਗੇਮਿੰਗ ਤੇ ਕੈਸੀਨੋਜ਼ ’ਤੇ 28 ਫੀਸਦ ਟੈਕਸ ਲਾਉਣ ਦੀ ਰੂਪ-ਰੇਖਾ ’ਤੇ ਹੋਵੇਗੀ ਚਰਚਾ

* ਜੀਐੱਸਟੀ ਲੁੱਟ ਰੋਕਣ ਲਈ ਕਾਨੂੰਨ ’ਚ ਜ਼ਰੂਰੀ ਵਵਿਸਥਾਵਾਂ ਮੌਜੂਦ: ਸਰਕਾਰ

ਨਵੀਂ ਦਿੱਲੀ, 1 ਅਗਸਤ
ਜੀਐੱਸਟੀ ਕੌਂਸਲ ਦੀ ਬੁੱਧਵਾਰ ਨੂੰ ਹੋਣ ਵਾਲੀ ਵਰਚੁਅਲ ਮੀਟਿੰਗ ਵਿੱਚ ਆਨਲਾਈਨ ਗੇਮਿੰਗ ਤੇ ਕੈਸੀਨੋਜ਼ (ਜੂਏਘਰਾਂ) ’ਤੇ 28 ਫੀਸਦ ਟੈਕਸ ਲਾਉਣ ਦੀ ਰੂਪ-ਰੇਖਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਤੇ ਸੂਬਾਈ ਵਿੱਤ ਮੰਤਰੀਆਂ ਦੀ ਸ਼ਮੂਲੀਅਤ ਵਾਲੀ ਕੌਂਸਲ ਨੇ 11 ਜੁਲਾਈ ਦੀ ਆਪਣੀ ਆਖਰੀ ਮੀਟਿੰਗ ਵਿੱਚ ਆਨਲਾਈਨ ਗੇਮਿੰਗ, ਕੈਸੀਨੋਜ਼ ਤੇ ਘੋੜਿਆਂ ਦੀ ਦੌੜ ਵਿੱਚ ਲੱਗਦੀਆਂ ਸ਼ਰਤਾਂ ਦੀ ਫੇਸ ਵੈਲਿਊ ’ਤੇ 28 ਫੀਸਦ ਟੈਕਸ ਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਸ ਮਗਰੋਂ ਕੇਂਦਰ ਤੇ ਸੂਬਾਈ ਟੈਕਸ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਲਾਅ ਕਮੇਟੀ ਨੇ ਟੈਕਸ ਮੰਤਵਾਂ ਵਾਸਤੇ ਸਪਲਾਈ ਵੈਲਿਊ ਦੀ ਕੰਪਿਊਟੇਸ਼ਨ ਲਈ ਜੀਐੱਸਟੀ ਕੌਂਸਲ ਲਈ ਨੇਮਾਂ ਦਾ ਖਰੜਾ ਤਿਆਰ ਕੀਤਾ ਸੀ। ਕਮੇਟੀ ਨੇ ਕੁਝ ਨਵੇਂ ਨੇਮ ਸ਼ਾਮਲ ਕੀਤੇ ਜਾਣ ਦਾ ਵੀ ਸੁਝਾਅ ਦਿੱਤਾ ਸੀ। ਕੌਂਸਲ ਭਲਕੇ ਵਰਚੁਅਲ ਮੀਟਿੰਗ ਦੌਰਾਨ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਵਿਚਾਰ ਚਰਚਾ ਕਰੇਗੀ। ਇਸ ਦੌਰਾਨ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਅੱਜ ਲੋਕ ਸਭਾ ਤੇ ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਫ਼ਸ਼ੋਰ ਗੇਮਿੰਗ ਪਲੈਟਫਾਰਮਾਂ ਜ਼ਰੀਏ ਹੁੰਦੀ ਜੀਐੱਸਟੀ ਦੀ ਲੁੱਟ ਰੋਕਣ ਲਈ ਜੀਐੱਸਟੀ ਕਾਨੂੰਨਾਂ ਵਿੱਚ ਸਾਰੀਆਂ ਜ਼ਰੂਰੀ ਵਵਿਸਥਾਵਾਂ ਮੌਜੂਦ ਹਨ। ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਲੁੱਟ ਰੋਕਣ ਲਈ ਚੁੱਕੇ ਕਦਮਾਂ ਕਰਕੇ ਜੁਲਾਈ ਮਹੀਨੇ ਜੀਐੱਸਟੀ ਮਾਲੀਆ ਵਧ ਕੇ 1.65 ਲੱਖ ਕਰੋੜ ਹੋ ਗਿਆ ਹੈ। -ਪੀਟੀਆਈ

Advertisement

Advertisement