For the best experience, open
https://m.punjabitribuneonline.com
on your mobile browser.
Advertisement

ਵੀਰਦੀਪ ਕੌਰ ਨੇ ਕਵਿਤਾ ਮੁਕਾਬਲੇ ਵਿੱਚ ਜਿੱਤਿਆ ਰਿਐਲਟੀ ਸ਼ੋਅ

07:38 AM Oct 04, 2024 IST
ਵੀਰਦੀਪ ਕੌਰ ਨੇ ਕਵਿਤਾ ਮੁਕਾਬਲੇ ਵਿੱਚ ਜਿੱਤਿਆ ਰਿਐਲਟੀ ਸ਼ੋਅ
Advertisement

ਪੱਛਰ ਪ੍ਰੇਰਕ
ਲੰਬੀ, 3 ਅਕਤੂਬਰ
ਪਿੰਡ ਫਤੂਹੀਵਾਲਾ ਦੀ 14 ਸਾਲਾ ਲੜਕੀ ਵੀਰਦੀਪ ਕੌਰ ਰਿਐਲਟੀ ਸ਼ੋਅ ‘ਕਿਸਮੇਂ ਕਿਤਨਾ ਹੈ ਦਮ’ (ਕੇਕੇਐਚਡੀ) ਵਿੱਚ ਕਵਿਤਾ ਮੁਕਾਬਲੇ ਦੇ ‘ਗ੍ਰੈਂਡ ਫਿਨਾਲੇ’ (ਪੰਜਵੇਂ ਰਾਊਂਡ) ਵਿੱਚ ਪਹਿਲੇ ਨੰਬਰ ਦੀ ਜੇਤੂ ਰਹੀ ਹੈ। ਉਸ ਦੀ ਕਵਿਤਾ ਦਾ ਸਿਰਲੇਖ ‘ਕੁਰਬਾਨੀ ਮੇਰੇ ਸ਼ਬਦਾਂ ਵਿੱਚ’ ਸੀ। ਉਸ ਦੇ ਪਿਤਾ ਗੁਰਵਿੰਦਰ ਸਿੰਘ ਕਿੱਤੇ ਪੱਖੋਂ ਰਾਜ ਮਿਸਤਰੀ ਹਨ। ਉਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੰਡੀ ਕਿੱਲਿਆਂਵਾਲੀ ਵਿੱਚ ਨੌਵੀਂ ਜਮਾਤ ਦੀ ਵਿਦਿਆਰਥਣ ਹੈ। ਰਿਐਲਟੀ ਸ਼ੋਅ ਦੇ ਫਾਈਨਲ ਵਿੱਚੋਂ ਜੇਤੂ ਵੀਰਦੀਪ ਨੂੰ ਟਰਾਫ਼ੀ, ਸਰਟੀਫਿਕੇਟ ਅਤੇ 31 ਸੌ ਰੁਪਏ ਨਗਦ ਦਿੱਤੇ ਗਏ ਹਨ।

Advertisement

Advertisement
Advertisement
Author Image

sukhwinder singh

View all posts

Advertisement