Virat Kohli's pub get Notice: ਕਰਨਾਟਕ: ਵਿਰਾਟ ਕੋਹਲੀ ਦੇ ਪੱਬ ਨੂੰ ਨਿਗਮ ਵੱਲੋਂ ਸੱਤ ਦਿਨਾਂ ਦਾ ਨੋਟਿਸ
01:33 PM Dec 21, 2024 IST
Advertisement
ਬੰਗਲੂਰੂ, 21 ਦਸੰਬਰ
ਬੰਗਲੂਰੂ ਬਰੁਹਾਤ ਮਹਾਨਗਰ ਪਾਲਿਕਾ(ਬੀਬੀਐੱਮਪੀ) ਨੇ ਕਥਿਤ ਫਾਇਰ ਸੇਫਟੀ ਨੇਮਾਂ ਦੀ ਉਲੰਘਣਾ ਲਈ ਕ੍ਰਿਕਟਰ ਵਿਰਾਟ ਕੋਹਲੀ ਦੇ ਪੱਬ ‘One8 Commune’ ਨੂੰ ਨੋਟਿਸ ਜਾਰੀ ਕੀਤਾ ਹੈ। ਚਿੰਨਾਸਵਾਮੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਨੇੜਲੀ ਐੱਮਜੀ ਰੋਡ ਉੱਤੇ ਰਤਨਮ ਕੰਪਲੈਕਸ ਦੀ 6ਵੀਂ ਮੰਜ਼ਿਲ ਉੱਤੇ
ਬਣਿਆ ਇਹ ਰੈਸਟੋਰੈਂਟ ਫਾਇਰ ਵਿਭਾਗ ਦੇ ਐੱਨਓਸੀ ਤੋਂ ਬਗੈਰ ਹੀ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਸਮਾਜਿਕ ਕਾਰਕੁਨ ਐੱਚ.ਐੱਮ.ਵੈਂਕਟੇਸ਼ ਤੇ ਕੁਨੀਗਲ ਨਰਸਿਮ੍ਹਾਮੂਰਤੀ ਦੀ ਸ਼ਿਕਾਇਤ ਉੱਤੇ 29 ਨਵੰਬਰ ਨੂੰ ਵੀ ਇਕ ਨੋਟਿਸ ਜਾਰੀ ਕੀਤਾ ਗਿਆ ਸੀ, ਪਰ ਅਜੇ ਤੱਕ ਦਾ ਇਸ ਦਾ ਕੋਈ ਜਵਾਬ ਨਹੀਂ ਮਿਲਿਆ। ਬੀਬੀਐੈੱਮਪੀ ਨੇ ਰੈਸਟੋਰੈਂਟ ਤੋਂ ਐਤਕੀਂ ਸੱਤ ਦਿਨਾਂ ਵਿਚ ਜਵਾਬ ਮੰਗਿਆ ਹੈ। ਨਿਗਮ ਨੇ ਸਾਫ਼ ਕਰ ਦਿੱਤਾ ਕਿ ਨਿਰਧਾਰਿਤ ਸਮੇਂ ’ਚ ਜਵਾਬ ਨਾ ਮਿਲਣ ਦੀ ਸੂਰਤ ਵਿਚ ਪੱਬ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -ਆਈਏਐੱਨਐੱਸ
Advertisement
Advertisement
Advertisement