ਕੈਮਰਿਆਂ ਤੋਂ ਪਰੇਸ਼ਾਨ Virat Kohli ਮੈਲਬਰਨ ਵਿਚ ਪੱਤਰਕਾਰ ’ਤੇ ਖਿਝਿਆ, ਵੀਡੀਓ ਵਾਇਰਲ
ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 19 ਦਸੰਬਰ
ਬਾਰਡਰ-ਗਾਵਸਕਰ ਟਰਾਫ਼ੀ ਦਾ ਤੀਜਾ ਟੈਸਟ ਗਾਬਾ ਵਿਚ ਖਤਮ ਹੋਣ ਉਪਰੰਤ ਅਸਟਰੇਲੀਆਈ ਅਤੇ ਭਾਰਤੀ ਟੀਮਾਂ ਚੌਥੇ ਟੈਸਟ ਲਈ ਮੈਲਬਰਨ ਲਈ ਰਵਾਨਾ ਹੋ ਹੋਈਆ ਤਾਂ ਇਸ ਦੌਰਾਨ ਵਿਰਾਟ ਕੋਹਲੀ Virat Kohli ਇਕ ਵੀਡੀਓ ਵਾਇਰਲ ਹੋਣ ਕਾਰਨ ਚਰਚਾ ਵਿੱਚ ਆ ਗਏ।
ਵਾਇਰਲ ਵੀਡੀਓ ਵਿਚ ਮੈਲਬਰਨ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਇੱਕ ਪੱਤਰਕਾਰ ਨਾਲ ਗਰਮਾ-ਗਰਮੀ ਹੁੰਦਾ ਹੋਇਆ ਦਿਖਾਈ ਦਿੰਦਾ ਹੈ, ਕਿਉਂਕਿ ਉਹ ਆਪਣੇ ਪਰਿਵਾਰ ਵੱਲ ਨਿਰਦੇਸ਼ਿਤ ਕੈਮਰਿਆਂ ਦੀ ਮੌਜੂਦਗੀ ਤੋਂ ਪਰੇਸ਼ਾਨ ਦਿਖਾਈ ਦੇ ਰਿਹਾ ਸੀ।
ਦਿ ਸਿਡਨੀ ਮਾਰਨਿੰਗ ਹੈਰਾਲਡ ਦੇ ਅਨੁਸਾਰ ਪੱਤਰਕਾਰ ਆਸਟਰੇਲੀਆਈ ਤੇਜ਼ ਗੇਂਦਬਾਜ਼ ਸਕਾਟ ਬੋਲੈਂਡ ਦੀ ਇੰਟਰਵਿਊ ਕਰ ਰਹੇ ਸਨ, ਜਦੋਂ ਵਿਰਾਟ ਕੋਹਲੀ Virat Kohli ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨੇੜੇ ਦੇਖਿਆ ਗਿਆ ਤਾਂ ਕੈਮਰਿਆਂ ਨੇ ਕੋਹਲੀ ਵੱਲ ਫੋਕਸ ਕੀਤਾ। ਇਸ ਦੌਰਾਨ ਕੋਹਲੀ ਆਪਣੇ ਪਰਿਵਾਰ ਨੂੰ ਜਨਤਕ ਮਾਹੌਲ ਵਿੱਚ ਫਿਲਮਾਏ ਜਾਣ ਅਤੇ ਇੱਕ ਰਿਪੋਰਟਰ ਨਾਲ ਤਲਖ਼ੀ ਭਰੇ ਲਹਿਜ਼ੇ ਨਾਲ ਗੱਲਬਾਤ ਕਰਦਾ ਦਿਖਾਈ ਦਿੱਤਾ।
ਦੇਖੋ ਵੀਡੀਓ:-
ਇਸ ਸਬੰਧੀ 7NEWS ਨੇ ਕਿਹਾ, ‘‘ਕੈਮਰਿਆਂ ਨੂੰ ਦੇਖ ਕੇ ਕੋਹਲੀ Virat Kohli ਨਾਰਾਜ਼ ਹੋ ਗਿਆ, ਉਸਨੂੰ ਗਲਤਫਹਿਮੀ ਹੋਈ ਕਿ ਮੀਡੀਆ ਉਸਨੂੰ ਬੱਚਿਆਂ ਨਾਲ ਫਿਲਮਾ ਰਿਹਾ ਹੈ।’’
ਇਸ ਤੋਂ ਬਾਅਦ ਕੋਹਲੀ ਨੇ ਇਸ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ‘‘ਮੇਰੇ ਬੱਚਿਆਂ ਨਾਲ ਮੈਨੂੰ ਕੁਝ ਨਿੱਜਤਾ ਦੀ ਲੋੜ ਹੈ, ਤੁਸੀਂ ਮੈਨੂੰ ਪੁੱਛੇ ਬਿਨਾਂ ਰਿਕਾਰਡ ਨਹੀਂ ਕਰ ਸਕਦੇ। ਹਾਲਾਂਕਿ ਜਦੋਂ ਉਸਨੂੰ ਇਹ ਸਮਝਾਇਆ ਗਿਆ ਕਿ ਅਸਲ ਵਿਚ ਉਸਦੇ ਬੱਚਿਆਂ ਦੀਆਂ ਵੀਡੀਓ ਰਿਕਾਰਡ ਨਹੀਂ ਕੀਤੀ ਰਹੀ ਸੀ ਤਾਂ ਉਸ ਨੇ ਜਾਣ ਤੋਂ ਪਹਿਲਾਂ ਕੈਮਰਾਪਰਸਨ ਨਾਲ ਹੱਥ ਮਿਲਾਇਆ। ਆਈਏਐੱਨਐੱਸ