ਬੰਗਾਲ ’ਚ ਹੜ੍ਹ: ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨੂੰ ਇੱਕ ਹੋਰ ਪੱਤਰ ਲਿਖਿਆ
07:42 AM Sep 23, 2024 IST
Advertisement
ਕੋਲਕਾਤਾ, 22 ਸਤੰਬਰ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ’ਚ ਹੜ੍ਹਾਂ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਹੋਰ ਪੱਤਰ ਲਿਖਿਆ ਹੈ ਜਿਸ ’ਚ ਉਨ੍ਹਾਂ ਦੋਸ਼ ਲਾਇਆ ਕਿ ਦਾਮੋਦਰ ਘਾਟੀ ਨਿਗਮ (ਡੀਵੀਸੀ) ਨੇ ਉਨ੍ਹਾਂ ਦੀ ਸਰਕਾਰ ਦੀ ਸਲਾਹ ਲਏ ਬਿਨਾਂ ਆਪਣੇ ਜਲ ਸਰੋਤਾਂ ਤੋਂ ਪਾਣੀ ਛੱਡ ਦਿੱਤਾ ਜਿਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਹੜ੍ਹ ਜਿਹੇ ਹਾਲਾਤ ਬਣ ਗਏ। ਇਸ ਪੱਤਰ ਦਾ ਜਵਾਬ ਦਿੰਦਿਆਂ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਕਿਹਾ ਸੀ ਕਿ ਸੂਬੇ ਦੇ ਅਧਿਕਾਰੀਆਂ ਨੂੰ ਹਰ ਗੇੜ ’ਚ ਪਾਣੀ ਛੱਡੇ ਜਾਣ ਬਾਰੇ ਸੂਚਿਤ ਕੀਤਾ ਗਿਆ ਸੀ। ਦੂਜੇ ਪਾਸੇ ਮਮਤਾ ਨੇ ਦੋਸ਼ ਲਾਇਆ ਕਿ ਜਲ ਸ਼ਕਤੀ ਮੰਤਰਾਲੇ ਅਧੀਨ ਆਉਣ ਵਾਲੇ ਕੇਂਦਰੀ ਜਲ ਕਮਿਸ਼ਨ ਦੇ ਨੁਮਾਇੰਦੇ ਸਾਰੇ ਅਹਿਮ ਫ਼ੈਸਲੇ ਆਮ ਸਹਿਮਤੀ ਤੋਂ ਬਿਨਾਂ ਇਕਪਾਸੜ ਢੰਗ ਨਾਲ ਲੈਂਦੇ ਹਨ। -ਪੀਟੀਆਈ
Advertisement
Advertisement
Advertisement