For the best experience, open
https://m.punjabitribuneonline.com
on your mobile browser.
Advertisement

ਮਨੀਪੁਰ ’ਚ ਹਿੰਸਾ ਜਾਰੀ: ਆੲੀਆਰਬੀ ਜਵਾਨ ਦਾ ਘਰ ਫੂਕਿਆ, ਸੁਰੱਖਿਆ ਬਲਾਂ ਨਾਲ ਝੜਪ ’ਚ ਨੌਜਵਾਨ ਦੀ ਮੌਤ

01:00 PM Jul 05, 2023 IST
ਮਨੀਪੁਰ ’ਚ ਹਿੰਸਾ ਜਾਰੀ  ਆੲੀਆਰਬੀ ਜਵਾਨ ਦਾ ਘਰ ਫੂਕਿਆ  ਸੁਰੱਖਿਆ ਬਲਾਂ ਨਾਲ ਝੜਪ ’ਚ ਨੌਜਵਾਨ ਦੀ ਮੌਤ
Advertisement

ਇੰਫਾਲ, 5 ਜੁਲਾਈ
ਮਨੀਪੁਰ ਦੇ ਥੌਬਲ ਜ਼ਿਲ੍ਹੇ ਵਿੱਚ ਗੁੱਸੇ ਵਿੱਚ ਆਈ ਭੀੜ ਨੇ ਆਈਆਰਬੀ ਦੇ ਜਵਾਨ ਦੇ ਘਰ ਨੂੰ ਅੱਗ ਲਗਾ ਦਿੱਤੀ। ਘਟਨਾ ਮੰਗਲਵਾਰ ਰਾਤ ਸਮੇਂ  ਵਾਪਰੀ। ਇਸ ਤੋਂ ਪਹਿਲਾਂ 700-800 ਲੋਕਾਂ ਦੀ ਭੀੜ ਨੇ ਚਾਰ ਕਿਲੋਮੀਟਰ ਦੂਰ ਵੈਂਗਬਲ ਵਿਖੇ ਆਈਆਰਬੀ ਕੈਂਪ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ ਨਾਲ ਝੜਪ ਹੋਈ ਜਿਸ ਵਿੱਚ 27 ਸਾਲਾ ਵਿਅਕਤੀ ਮਾਰਿਆ ਗਿਆ। ਮ੍ਰਿਤਕ ਦੀ ਪਛਾਣ ਰੋਨਾਲਡੋ ਵਜੋਂ ਹੋਈ ਹੈ। ਸੁਰੱਖਿਆ ਬਲਾਂ ਨੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪਹਿਲਾਂ ਤਾਂ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਪਰ ਹਥਿਆਰਬੰਦ ਭੀੜ ਨੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਜਵਾਬੀ ਗੋਲੀਬਾਰੀ ਕੀਤੀ ਗਈ।

Advertisement

Advertisement
Tags :
Author Image

Advertisement
Advertisement
×