For the best experience, open
https://m.punjabitribuneonline.com
on your mobile browser.
Advertisement

ਨੂਹ ਵਿੱਚ ਦੋ ਫਿਰਕਿਆਂ ’ਚ ਹਿੰਸਾ; ਹੋਮਗਾਰਡ ਜਵਾਨ ਹਲਾਕ

11:01 PM Jul 31, 2023 IST
ਨੂਹ ਵਿੱਚ ਦੋ ਫਿਰਕਿਆਂ ’ਚ ਹਿੰਸਾ  ਹੋਮਗਾਰਡ ਜਵਾਨ ਹਲਾਕ
ਨੂਹ ਵਿੱਚ ਭੀੜ ਨੂੰ ਖਿੰਡਾਉਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਗੁਰੂਗ੍ਰਾਮ/ਚੰਡੀਗੜ੍ਹ, 31 ਜੁਲਾਈ

Advertisement

ਹਰਿਆਣਾ ਦੇ ਨੂਹ ਵਿੱਚ ਧਾਰਮਿਕ ਯਾਤਰਾ ਦੌਰਾਨ ਦੋ ਫਿਰਕਿਆਂ ਵਿੱਚ ਹੋਈ ਹਿੰਸਕ ਝੜਪ ਦੌਰਾਨ ਦੋ ਹੋਮਗਾਰਡ ਜਵਾਨਾਂ ਦੀ ਮੌਤ ਹੋ ਗਈ, ਜਦਕਿ ਦਰਜਨ ਦੇ ਕਰੀਬ ਪੁਲੀਸ ਕਰਮੀ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੀ ਯਾਤਰਾ ਨੂੰ ਰੋਕਣ ’ਤੇ ਦੋ ਸਮੂਹਾਂ ਵਿੱਚ ਪੱਥਰਬਾਜ਼ੀ ਹੋਈ। ਇਸ ਦੌਰਾਨ ਭੀੜ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ। ਇੱਕ ਅਧਿਕਾਰੀ ਅਨੁਸਾਰ ਨੂੁਹ ਵਿੱਚ ਵਾਪਰੀ ਹਿੰਸਕ ਘਟਨਾ ਦੌਰਾਨ ਇੱਕ ਦਰਜਨ ਤੋਂ ਵੱਧ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਅੱਠ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਡੀਐੱਸਪੀ ਸੱਜਣ ਸਿੰਘ ਵੀ ਜ਼ਖ਼ਮੀ ਹੋਏ ਹਨ, ਜਿਸ ਦੇ ਗੋਲੀ ਲੱਗੀ ਹੈ। ਪੁਲੀਸ ਨੇ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਦਾਗ਼ੇ। ਇਲਾਕੇ ਵਿੱਚ ਤਣਾਅ ਮਗਰੋਂ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹਰਿਆਣਾ ਸਰਕਾਰ ਨੇ ‘ਤਿੱਖੇ ਫਿਰਕੂ ਤਣਾਅ’ ਨਾਲ ਨਜਿੱਠਣ ਲਈ ਇਲਾਕੇ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੁੱਧਵਾਰ ਤੱਕ ਮੁਅੱਤਲ ਕਰ ਦਿੱਤੀਆਂ ਹਨ। ਉਧਰ, ਨੂਹ ਵਿੱਚ ਸ਼ੁਰੂ ਹੋਈ ਫ਼ਿਰਕੂ ਹਿੰਸਾ ਗੁਰਗ੍ਰਾਮ ਤੱਕ ਪਹੁੰਚ ਗਈ ਹੈ। ਇੱਥੇ 500 ਲੋਕਾਂ ਦੀ ਭੀੜ ਨੇ ਪੱਥਰਬਾਜ਼ੀ ਕੀਤੀ ਅਤੇ ਸੋਹਨਾ ਇਲਾਕੇ ਵਿੱਚ ਅੰਬੇਡਕਰ ਚੌਕ ਨੇੜੇ ਚਾਰ ਦੁਕਾਨਾਂ ਤੇ ਇੱਕ ਵਾਹਨ ਨੂੰ ਅੱਗ ਲਾ ਦਿੱਤੀ। ਹਾਲਾਂਕਿ, ਪ੍ਰਸ਼ਾਸਨ ਨੇ ਸਥਿਤੀ ਕਾਬੂ ਹੇਠ ਹੋਣ ਦਾ ਦਾਅਵਾ ਕੀਤਾ। -ਪੀਟੀਆਈ

Advertisement
Author Image

Advertisement
Advertisement
×