ਨੇਮਾਂ ਦੀ ਉਲੰਘਣਾ: 48 ਸਕੂਲੀ ਵਾਹਨਾਂ ਦੇ ਚਲਾਨ
09:07 AM Sep 04, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ, 3 ਸਤੰਬਰ
ਸੇਫ ਸਕੂਲ ਵਾਹਨ ਪਾਲਿਸੀ ਤਹਿਤ ਅੱਜ ਰਾਜੇਸ਼ ਕੁਮਾਰ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ਼ਹਿਰ ਦੇ ਚੌਕ ਬੋਹੜੀ ਅਤੇ ਮਾਝਾ ਪਬਲਿਕ ਸਕੂਲ ਵਿੱਚ ਚੈਕਿੰਗ ਕੀਤੀ ਗਈ| ਚੈਕਿੰਗ ਦੌਰਾਨ 20 ਈ-ਰਕਸ਼ਾ ਅਤੇ 48 ਸਕੂਲੀ ਬੱਸਾਂ ਦੇ ਚਲਾਨ ਕੀਤੇ ਗਏ ਅਤੇ ਚਿਤਾਵਨੀ ਦਿੱਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ। ਅਧਿਕਾਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਕੂਲੀ ਬੱਸਾਂ ਵਿੱਚ ਫੁੱਟ ਸਟੈਪ ਦੀ ਉਚਾਈ 220 ਮਿ.ਮੀ. ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ।
Advertisement
Advertisement
Advertisement