For the best experience, open
https://m.punjabitribuneonline.com
on your mobile browser.
Advertisement

ਮੀਟ-ਮੱਛੀ ਦੀਆਂ ਦੁਕਾਨਾਂ ਖੋਲ੍ਹ ਕੇ ਪ੍ਰਸ਼ਾਸਨਿਕ ਹੁਕਮਾਂ ਦੀ ਉਲੰਘਣਾ

07:44 AM Apr 22, 2024 IST
ਮੀਟ ਮੱਛੀ ਦੀਆਂ ਦੁਕਾਨਾਂ ਖੋਲ੍ਹ ਕੇ ਪ੍ਰਸ਼ਾਸਨਿਕ ਹੁਕਮਾਂ ਦੀ ਉਲੰਘਣਾ
ਦੇਵੀਗੜ੍ਹ ਵਿੱਚ ਖੁੱਲ੍ਹੀ ਮੀਟ ਦੀ ਦੁਕਾਨ।
Advertisement

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 21 ਅਪਰੈਲ
ਮਹਾਂਵੀਰ ਜੈਯੰਤੀ ਮੌਕੇ ਅੱਜ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਪਟਿਆਲਾ ਨੇ ਜ਼ਿਲ੍ਹੇ ਅੰਦਰ ਮੀਟ, ਮੱਛੀ, ਆਂਡੇ ਅਤੇ ਅਹਾਤੇ ਬੰਦ ਕਰਨ ਦੇ ਹੁਕਮ ਦਿੱਤੇ ਸਨ ਤਾਂ ਕਿ ਧਾਰਮਿਕ ਭਾਵਨਾਵਾਂ ਕਾਇਮ ਰੱਖੀਆਂ ਜਾਣ, ਪਰ ਸਬ ਡਿਵੀਜ਼ਨ ਦੁੱਧਨਸਾਧਾਂ ਅਧੀਨ ਕਸਬਾ ਦੇਵੀਗੜ੍ਹ ਵਿੱਚ ਮੀਟ, ਆਂਡਿਆਂ ਦੀਆਂ ਦੁਕਾਨਾਂ ਖੋਲ੍ਹ ਕੇ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਇੱਥੇ ਮੀਟ ਮਾਰਕੀਟ ਵਿੱਚ ਬਹੁਤ ਸਾਰੀਆਂ ਮੀਟ ਦੀਆਂ ਦੁਕਾਨਾਂ ਹਨ ਜਿਨ੍ਹਾਂ ਸਭ ਨੇ ਆਪਣੀਆਂ ਆਪਣੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਸਨ। ਜਦੋਂ ਇਨ੍ਹਾਂ ਦੁਕਾਨਦਾਰਾਂ ਨੂੰ ਪੁੱਛਿਆ ਗਿਆ ਕਿ ਅੱਜ ਮੀਟ ਆਂਡਿਆਂ ਦੀਆਂ ਦੁਕਾਨਾਂ ਬੰਦ ਰੱਖਣ ਦੇ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਤਾਂ ਦੁਕਾਨਦਾਰਾਂ ਨੇ ਕਿਹਾ,‘ਸਾਨੂੰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਦੁਕਾਨ ਬੰਦ ਰੱਖਣ ਲਈ ਨਹੀਂ ਕਿਹਾ ਅਤੇ ਨਾ ਹੀ ਸਾਨੂੰ ਇਸ ਬਾਰੇ ਕੁਝ ਪਤਾ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਜੁਲਕਾਂ ਤੋਂ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਅੱਜ ਮਹਾਂਵੀਰ ਜੈਯੰਤੀ ਦੀ ਛੁੱਟੀ ਹੋਣ ’ਤੇ ਮੀਟ, ਆਂਡਿਆਂ ਦੀਆਂ ਦੁਕਾਨਾਂ ਬੰਦ ਰੱਖਣ ਬਾਰੇ ਅਗਿਆਨਤਾ ਪ੍ਰਗਟਾਈ ਅਤੇ ਉਨ੍ਹਾਂ ਨੂੰ ਦੱਸਣ ’ਤੇ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਅਜਿਹੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ ਤਾਂ 3 ਵਜੇ ਦੇ ਕਰੀਬ ਆਪਣੇ ਮੁਲਾਜ਼ਮ ਭੇਜ ਕੇ ਮੀਟ ਆਂਡਿਆਂ ਦੀਆਂ ਦੁਕਾਨਾ ਬੰਦ ਕਰਵਾਈਆਂ।

Advertisement

Advertisement
Author Image

Advertisement
Advertisement
×